ਇਹ ਹੋਣਗੀਆਂ ਐਲਪੀਜੀ ਸਿਲੰਡਰ ਦੀਆਂ ਨਵੀਆਂ ਕੀਮਤਾਂ:
ਦਿੱਲੀ ‘ਚ 14.2 ਕਿਲੋ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 805.50 ਰੁਪਏ ਤੋਂ ਘਟ ਕੇ 744 ਰੁਪਏ ‘ਤੇ ਆ ਗਈ ਹੈ। ਇਸੇ ਤਰ੍ਹਾਂ ਇਸ ਨੂੰ ਕੋਲਕਾਤਾ ‘ਚ 744.50 ਰੁਪਏ, ਮੁੰਬਈ ‘ਚ 714.50 ਰੁਪਏ ਤੇ ਚੇਨਈ ‘ਚ 761.50 ਰੁਪਏ ਕੀਤਾ ਗਿਆ ਜੋ ਕ੍ਰਮਵਾਰ 839.50, 776.50 ਤੇ 826 ਰੁਪਏ ਸੀ।
19 ਕਿੱਲੋ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵੀ ਘਟੀਆਂ:
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ, 19 ਕਿੱਲੋ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਕਟੌਤੀ ਕੀਤੀ ਗਈ ਹੈ, ਜੋ 1 ਅਪ੍ਰੈਲ ਤੋਂ ਲਾਗੂ ਹੈ। ਦਿੱਲੀ ‘ਚ ਇਕ 19 ਕਿੱਲੋ ਐਲਪੀਜੀ ਸਿਲੰਡਰ ਦੀ ਕੀਮਤ 96 ਰੁਪਏ ਰੱਖੀ ਗਈ ਹੈ। ਪਹਿਲਾਂ, ਇਸ ਦੀ ਕੀਮਤ ਪ੍ਰਤੀ ਸਿਲੰਡਰ 1,381.50 ਰੁਪਏ ਸੀ, ਜੋ 1 ਅਪ੍ਰੈਲ ਤੋਂ 1,285.50 ਰੁਪਏ 'ਤੇ ਆ ਗਈ ਹੈ। ਇਸੇ ਤਰ੍ਹਾਂ ਇਸ ਦੀਆਂ ਕੀਮਤਾਂ ਕੋਲਕਾਤਾ ਵਿੱਚ 1,348.50 ਰੁਪਏ, ਮੁੰਬਈ ‘ਚ 1,234.50 ਰੁਪਏ ਤੇ ਚੇਨਈ ‘ਚ 1,402 ਰੁਪਏ 'ਤੇ ਆ ਗਈਆਂ ਹਨ।