ਮੁੰਬਈ- ਮਹਾਰਾਸ਼ਟਰ ਪੁਲਿਸ ਦੇ ਅਪਰਾਧ ਜਾਂਚ ਵਿਭਾਗ (ਸੀਆਈਡੀ) ਦੀ ਵੈੱਬਸਾਈਟ ਨੂੰ ਸ਼ੁੱਕਰਵਾਰ ਨੂੰ ਹੈਕ ਕਰ ਦਿੱਤਾ ਗਿਆ ਸੀ ਅਤੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ “ਭਾਰਤੀ ਪੁਲਿਸ ਅਤੇ ਮੋਦੀ ਸਰਕਾਰ” ਖਿਲਾਫ਼ ਚੇਤਾਵਨੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਮਹਾਰਾਸ਼ਟਰ ਸੀਆਈਡੀ ਦੇ ਮੁਖੀ ਅਤੁਲ ਚੰਦਰ ਕੁਲਕਰਨੀ ਨੇ ਦਾਅਵਾ ਕੀਤਾ ਕਿ ਇਹ ਹੈਕਿੰਗ ਨਹੀਂ ਸੀ,ਸਗੋਂ ਇਹ ਵੈਬਸਾਈਟ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਦੀ ਜਾਂਚ ਕਰਨ ਲਈ ਕੀਤਾ ਇੱਕ "ਟੈਸਟ" ਸੀ।


ਵਧੀਕ ਪੁਲਿਸ ਡਾਇਰੈਕਟਰ ਆਫ਼ ਜਨਰਲ ਕੁਲਕਰਨੀ ਨੇ ਕਿਹਾ, "ਸਾਡਾ ਡੇਟਾ ਸੁਰੱਖਿਅਤ ਹੈ ਅਤੇ ਵੈੱਬਸਾਈਟ 'ਤੇ ਉਪਲਬਧ ਅੰਕੜਿਆਂ ਨਾਲ ਕਿਸੇ ਤਰ੍ਹਾਂ ਦੇ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।" ਹੈਕ ਵੈੱਬ ਪੇਜ 'ਤੇ, "ਇਮਾਮ ਮਹਿੰਦੀ ਦੀ ਸਰਕਾਰ" ਬੋਲਡ ਫੋਂਟ 'ਚ ਲਿੱਖਿਆ ਸੀ ਤੇ ਉੱਥੇ ਇੱਕ ਘੋੜ-ਸਵਾਰ ਦੀ ਤਸਵੀਰ ਸੀ ਜਿਸ ਦੇ ਹੱਥਾਂ 'ਚ ਝੰਡਾ ਸੀ। ਇਸਦੇ ਨਾਲ ਹੀ ਵੈੱਬਪੇਜ 'ਤੇ ਇੱਕ ਸੰਦੇਸ਼ ਵੀ ਵੇਖਿਆ ਗਿਆ, "ਭਾਰਤੀ ਪੁਲਿਸ ਅਤੇ ਮੋਦੀ ਸਰਕਾਰ ਅਸੀਂ ਚੇਤਾਵਨੀ ਦਿੰਦੇ ਹਾਂ, ਮੁਸਲਮਾਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰ ਦਿਓ... ਇਮਾਮ ਮਹਿੰਦੀ ਜਲਦੀ ਆ ਰਹੇ ਹਨ।"

ਇੱਕ ਮੀਡੀਆ ਰਿਪੋਰਟ ਮੁਤਾਬਕ ਹੈਕਰਸ ਨੇ ਆਪਣੇ ਆਪ ਨੂੰ ਇੱਕ ਫੌਜੀ ਦੱਸਿਆ। ਹੈਕਰਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਹ ਚੇਤਾਵਨੀ ਦਿੱਲੀ ਹਿੰਸਾ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕੀਤੀ ਹੈ।

ਕੌਣ ਹੈ ਇਮਾਮ ਮਹਿੰਦੀ:

ਇਮਾਮ ਮਹਿੰਦੀ ਇਸਲਾਮ ਦਾ ਆਖਰੀ ਪੈਗੰਬਰ ਮੰਨਿਆ ਜਾਂਦਾ ਹੈਇਸਲਾਮ 'ਚ ਇਮਾਮ ਮਹਿੰਦੀ ਬਾਰੇ ਵੀ ਬਹੁਤ ਸਾਰੇ ਵਿਸ਼ਵਾਸ ਹਨ। ਦੱਸ ਦਈਏ ਕਿ ਉੱਤਰ ਪੂਰਬੀ ਦਿੱਲੀ ਵਿੱਚ ਤਿੰਨ ਦਿਨਾਂ ਤਕ ਹਿੰਸਾ ਨਾਲ ਕਤਲੇਆਮ ਹੋਇਆ ਸੀ।