ਗਾਜ਼ੀਆਬਾਦ: ਕੇਂਦਰ ਦੇ ਵਿਵਾਦਤ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਲਈ ਮਹਾਤਮਾ ਗਾਂਧੀ ਦੀ ਪੋਤੀ ਤਾਰਾ ਗਾਂਧੀ ਭੱਟਾਚਾਰੀਆ ਸ਼ਨੀਵਾਰ ਨੂੰ ਗਾਜ਼ੀਪੁਰ ਸਰਹੱਦ 'ਤੇ ਪਹੁੰਚੀ। ਨੈਸ਼ਨਲ ਗਾਂਧੀ ਅਜਾਇਬ ਘਰ ਦੇ ਪ੍ਰਧਾਨ ਤਾਰਾ (84) ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਪ੍ਰਦਰਸ਼ਨ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਕਿਸਾਨੀ ਭਾਈਚਾਰੇ ਦਾ ਖਿਆਲ ਰੱਖਣ।
ਕੋਈ ਨਾਮ ਲਏ ਬਿਨਾਂ ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਅਨਪੜ੍ਹ ਵਿਅਕਤੀ ਪਹਿਲਾਂ ਕਦੇ ਨਹੀਂ ਆਇਆ ਹੋਏਗਾ। ਗਾਂਧੀ ਜੀ ਨਾਲ ਮੇਰਾ 14 ਸਾਲਾਂ ਦਾ ਤਜ਼ੁਰਬਾ ਹੈ। ਉਨ੍ਹਾਂ ਕਿਹਾ ਕਿ ਮੈਂ ਸੱਚ ਦੇ ਨਾਲ ਹਾਂ ਅਤੇ ਹਮੇਸ਼ਾਂ ਇਸ ਦੇ ਨਾਲ ਖੜਾਂਗੀ।
ਤਾਰਾ ਗਾਂਧੀ ਭੱਟਾਚਾਰੀਆ ਨੇ ਕਿਹਾ, "ਅਸੀਂ ਇਥੇ ਕਿਸੇ ਰਾਜਨੀਤਿਕ ਪ੍ਰੋਗਰਾਮ ਅਧੀਨ ਨਹੀਂ ਆਏ ਹਾਂ। ਅਸੀਂ ਅੱਜ ਉਨ੍ਹਾਂ ਕਿਸਾਨਾਂ ਲਈ ਆਏ ਹਾਂ, ਜਿਨ੍ਹਾਂ ਨੇਸਾਨੂੰ ਸਾਰੀਆਂ ਨੂੰ ਪੂਰੀ ਜ਼ਿੰਦਗੀ ਭੋਜਨ ਦਿੱਤਾ ਹੈ।”
ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ, "ਅਸੀਂ ਸਾਰੇ ਤੁਹਾਡੇ ਕਾਰਨ ਜਿਉਂਦੇ ਹਾਂ। ਕਿਸਾਨਾਂ ਦੀ ਭਲਾਈ ਦੇ ਨਾਲ ਹੀ ਦੇਸ਼ ਅਤੇ ਸਾਡੇ ਸਾਰਿਆਂ ਦੀ ਭਲਾਈ ਹੈ।” ਉਨ੍ਹਾਂ ਕਿਹਾ,“ ਮੈਂ ਚਾਹੁੰਦਾ ਹਾਂ ਕਿ ਜੋ ਕੁਝ ਵੀ ਹੋਏ, ਇਸ ਦਾ ਲਾਭ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ। ਕੋਈ ਵੀ ਵਿਅਕਤੀ ਕਿਸਾਨਾਂ ਦੀ ਸਖਤ ਮਿਹਨਤ ਤੋਂ ਅਣਜਾਣ ਨਹੀਂ ਹੈ।”