ਮਾਲਦੀਵ ਨੇ ਕੀਤਾ ਪਾਕਿਸਤਾਨ ਦੀਆਂ ਸਾਜਿਸ਼ਾਂ ਦਾ ਪਰਦਾਫਾਸ਼, ਕਿਹਾ-ਭਾਰਤ ‘ਤੇ ਇਸਲਾਮਫੋਬੀਆ ਦੇ ਆਰੋਪ ਗਲਤ

ਏਬੀਪੀ ਸਾਂਝਾ Updated at: 23 May 2020 09:04 AM (IST)

ਪਾਕਿਸਤਾਨ ਨੇ ਇਕ ਵਾਰ ਫਿਰ ਭਾਰਤ ਨੂੰ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਕਟਹਿਰੇ ‘ਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਮਾਲਦੀਵ ਨੇ ਭਾਰਤ ਦਾ ਸਮਰਥਨ ਕੀਤਾ ਅਤੇ ਤੁਰੰਤ ਜਵਾਬ ਦੇ ਕੇ ਪਾਕਿਸਤਾਨ ਨੂੰ ਝਟਕਾ ਦਿੱਤਾ।

NEXT PREV
ਪਾਕਿਸਤਾਨ ਨੇ ਇਕ ਵਾਰ ਫਿਰ ਭਾਰਤ ਨੂੰ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਕਟਹਿਰੇ ‘ਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਮਾਲਦੀਵ ਨੇ ਭਾਰਤ ਦਾ ਸਮਰਥਨ ਕੀਤਾ ਅਤੇ ਤੁਰੰਤ ਜਵਾਬ ਦੇ ਕੇ ਪਾਕਿਸਤਾਨ ਨੂੰ ਝਟਕਾ ਦਿੱਤਾ। ਸੰਗਠਨ ਇਸਲਾਮਿਕ ਸਹਿਕਾਰਤਾ (ਓਆਈਸੀ) ਦੀ ਇਕ ਵਰਚੁਅਲ ਬੈਠਕ ‘ਚ ਪਾਕਿਸਤਾਨ ਨੇ ਭਾਰਤ 'ਤੇ ਇਸਲਾਮਫੋਬੀਆ ਫੈਲਾਉਣ ਦਾ ਦੋਸ਼ ਲਾਇਆ। ਮਾਲਦੀਵ ਨੇ ਕਿਹਾ ਕਿ

ਉਹ ਭਾਰਤ ਖਿਲਾਫ ਕਿਸੇ ਵੀ ਕਾਰਵਾਈ ਦਾ ਸਮਰਥਨ ਨਹੀਂ ਕਰੇਗੀ। -
ਭਾਰਤੀ ਰਾਜਦੂਤ ਨੇ ਫਿਰ ਮਾਲਦੀਵ ਦਾ ਧਰਮ ਨਿਰਪੱਖ ਸੋਚ ਅਤੇ ਵਿਭਿੰਨ ਭਾਰਤੀ ਸਮਾਜ ਦੀ ਸਹਾਇਤਾ ਲਈ ਧੰਨਵਾਦ ਕੀਤਾ।

ਭਾਰਤ ਖਿਲਾਫ ਕੋਈ ਵੀ ਕਾਰਵਾਈ ਦਾ ਸਮਰਥਨ ਨਹੀਂ

ਓਆਈਸੀ ਦੀ ਬੈਠਕ ‘ਚਮਾਲਦੀਵ ਦੇ ਸਥਾਈ ਪ੍ਰਤੀਨਿਧੀ ਥਿਲਮੀਜਾ ਹੁਸੈਨ ਨੇ ਕਿਹਾ,

ਬਹੁਸਭਿਆਚਾਰਕ ਸਮਾਜ ‘ਚ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ 200 ਮਿਲੀਅਨ ਤੋਂ ਵੱਧ ਮੁਸਲਮਾਨ ਰਹਿੰਦੇ ਹਨ। ਮੀਡੀਆ 'ਤੇ ਫੈਲੇ ਕੁਝ ਸ਼ਬਦ ਭਾਰਤ ਦੇ 130 ਕਰੋੜ ਲੋਕਾਂ ਦੀ ਰਾਏ ਨਹੀਂ ਹੋ ਸਕਦੇ। ਇਸ ਸਥਿਤੀ ਵਿੱਚ ਭਾਰਤ ਤੇ ਇਸਲਾਮਫੋਬੀਆ ਦਾ ਦੋਸ਼ ਲਗਾਉਣਾ ਗਲਤ ਹੈ। ਇਹ ਤੱਥ ਵੀ ਗਲਤ ਹੈ।-

57 ਮੈਂਬਰੀ ਸਮੂਹ ਦੀ ਓਆਈਸੀ ਦੀ ਬੈਠਕ ‘ਚ ਹੁਸੈਨ ਨੇ ਕਿਹਾ, ਮਾਲਦੀਵ ਓਆਈਸੀ ‘ਚ ਕਿਸੇ ਵੀ ਕਾਰਵਾਈ ਦਾ ਸਮਰਥਨ ਨਹੀਂ ਕਰੇਗਾ ਜਿਸ ‘ਚ ਭਾਰਤ ਨੂੰ ਨਿਸ਼ਾਨਾ ਬਣਾਇਆ ਜਾਏ।



ਮਾਲਦੀਵ ਨੇ ਇਹ ਵੀ ਜ਼ੋਰ ਦਿੱਤਾ ਕਿ ਭਾਰਤ ਨੇ ਸਭ ਤੋਂ ਵੱਡੇ ਓਆਈਸੀ ਮੈਂਬਰਾਂ ਜਿਵੇਂ ਕਿ ਸਾਊਦੀ ਅਰਬ, ਯੂਏਈ, ਅਫਗਾਨਿਸਤਾਨ, ਫਿਲਸਤੀਨ ਅਤੇ ਮਾਰੀਸ਼ਸ ਦੇ ਨਾਲ ਇੱਕ ਮਜ਼ਬੂਤ ਗੱਠਜੋੜ ਬਣਾਇਆ ਹੈ। ਹੁਸੈਨ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਦਿੱਤਾ ਗਿਆ ਹੈ।

ਪਰਵਾਸੀ ਮਜ਼ਦੂਰਾਂ ਨੂੰ ਲਿਜਾ ਰਹੀ ਬਸ ਪਲਟੀ, 35 ਜ਼ਖਮੀ, ਤਿੰਨ ਦੀ ਹਾਲਤ ਗੰਭੀਰ

'ਰਾਜਨੀਤਿਕ ਅਤੇ ਵਿਚਾਰਧਾਰਕ ਇਰਾਦੇ ਲਈ ਹਿੰਸਾ ਦਾ ਸਮਰਥਨ'

ਓਆਈਸੀ ਦੀ ਬੈਠਕ ਵਿੱਚ ਪਾਕਿਸਤਾਨ ਦੇ ਰਾਜਦੂਤ ਮੁਨੀਰ ਅਕਰਮ ਨੇ ਪਹਿਲਾਂ ਕਿਹਾ ਸੀ, ਇਸਲਾਮਫੋਬੀਆ ਨੂੰ ਭਾਰਤ ਵਿੱਚ ਅੱਗੇ ਵਧਾਇਆ ਜਾ ਰਿਹਾ ਹੈ। ਇਸ ਤੋਂ ਬਾਅਦ, ਮਾਲਦੀਵ ਨੇ ਆਪਣੇ ਅਧਿਕਾਰਤ ਬਿਆਨ ‘ਚ ਵਿਸ਼ਵ ‘ਚ ਵੱਧ ਰਹੀ ਨਫ਼ਰਤ ਦੀ ਅਲੋਚਨਾ ਕੀਤੀ ਅਤੇ ਇਸਲਾਮਫੋਬੀਆ ਦੇ ਭਾਰਤ 'ਤੇ ਲਗਾਏ ਦੋਸ਼ ਨੂੰ ਤੱਥਾਂ ਤੋਂ ਗਲਤ ਕਰਾਰ ਦਿੱਤਾ।

ਪਾਕਿਸਤਾਨ ਪਲੇਨ ਕਰੈਸ਼ ‘ਚ 57 ਦੀ ਮੌਤ ਦੀ ਪੁਸ਼ਟੀ, 3 ਲੋਕ ਬਚੇ, ਹਾਦਸੇ ਤੋਂ ਪਹਿਲਾਂ ਪਾਇਲਟਟ ਨੇ ਦਿੱਤੀ ਸੀ ਜਾਣਕਾਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.