ਮੁੰਬਈ: ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬੰਬ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁੰਬਈ ਨਿਵਾਸੀ ਕਾਮਰਨ ਅਮੀਨ ਖਾਨ ਨਾਮ ਦੇ 25 ਸਾਲਾ ਨੌਜਵਾਨ ਨੂੰ ਸ਼ਨੀਵਾਰ ਦੁਪਹਿਰ ਨੂੰ ਮੁੰਬਈ ਦੇ ਚੁਨਾਭੱਟੀ ਖੇਤਰ ਤੋਂ ਮਹਾਰਾਸ਼ਟਰ ਏਟੀਐਸ ਨੇ ਗ੍ਰਿਫਤਾਰ ਕੀਤਾ ਸੀ।

ਭੜਕਾਊ ਵੀਡੀਓ ਦੇਖਣ ਤੋਂ ਬਾਅਦ ਦਿੱਤੀ ਧਮਕੀ:

ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮ ਨੇ ਏਟੀਐਸ ਨੂੰ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਯੋਗੀ ਆਦਿੱਤਿਆਨਾਥ ਦੇ ਖ਼ਿਲਾਫ਼ ਭੜਕਾਊ ਵੀਡੀਓ, ਪੋਸਟਾਂ ਵੇਖ ਕੇ ਉਸ ਨੂੰ ਯੋਗੀ ਆਦਿੱਤਿਆਨਾਥ ਲਈ ਗੁੱਸਾ ਸੀ ਅਤੇ ਇਸ ਗੁੱਸੇ ਕਾਰਨ ਉਸ ਨੇ ਯੋਗੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਵਿਅਕਤੀ ਮੁੰਬਈ ਵਿੱਚ ਸਿਕਿਓਰਟੀ ਗਾਰਡ ਦਾ ਕੰਮ ਕਰਦਾ ਹੈ।

22 ਮਈ ਨੂੰ ਦਿੱਤੀ ਸੀ ਧਮਕੀ:

ਮਹਾਰਾਸ਼ਟਰ ਏਟੀਐਸ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ 22 ਮਈ ਨੂੰ ਕਾਮਰਾਨ ਨੇ ਲਖਨਊ ਵਿੱਚ ਪੁਲਿਸ ਹੈਡਕੁਆਰਟਰ ਵਿਖੇ ਉੱਤਰ ਪ੍ਰਦੇਸ਼ ਪੁਲਿਸ ਦੇ ਸੋਸ਼ਲ ਮੀਡੀਆ ਹੈਲਪ ਡੈਸਕ ‘ਤੇ ਬੰਬ ਸੁੱਟ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਪੁਲਿਸ ਨੇ ਦੱਸਿਆ ਕਿ ਗੁਪਤ ਵਿਅਕਤੀ ਨੂੰ ਧਮਕੀ ਦੇਣ ਵਾਲੇ ਵਿਅਕਤੀ ਬਾਰੇ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਰਾਹੁਲ ਗਾਂਧੀ ਨੇ ਜਾਰੀ ਕੀਤੀ ਵਿਰੋਧੀ ਦਲਾਂ ਦੀ ਬੈਠਕ ਦੀ ਵੀਡੀਓ, ਕਿਹਾ ਮਰਜ਼ੀ ਨਾਲ ਲਾਗੂ ਕੀਤਾ ਲੌਕਡਾਊਨ ਹੋਇਆ ਫੇਲ

ਮੁਲਜ਼ਮ ਨੂੰ ਕੱਲ (ਸੋਮਵਾਰ) ਨੂੰ ਕੀਤਾ ਜਾਵੇਗਾ ਅਦਾਲਤ ਵਿੱਚ ਪੇਸ਼

ਏਟੀਐਸ ਅਨੁਸਾਰ ਕਾਮਰਾਨ ਨੇ ਦੱਸਿਆ ਕਿ ਉਸ ਨੇ ਯੋਗੀ ਆਦਿੱਤਿਆਨਾਥ ਦੇ ਖਿਲਾਫ ਬਣਾਈ ਵੀਡੀਓ ਤੋਂ ਪ੍ਰਭਾਵਤ ਹੋ ਕੇ ਸੋਸ਼ਲ ਮੀਡੀਆ ‘ਤੇ ਇਹ ਕਦਮ ਚੁੱਕਿਆ। ਏਟੀਐਸ ਕੱਲ੍ਹ ਮੁੰਬਈ ਦੀ ਇੱਕ ਅਦਾਲਤ ਵਿੱਚ ਕਾਮਰਾਨ ਨੂੰ ਪੇਸ਼ ਕਰੇਗੀ ਅਤੇ ਅਗਲੀ ਜਾਂਚ ਲਈ ਯੂਪੀ ਐਸਟੀਐਫ ਦੇ ਹਵਾਲੇ ਕਰੇਗੀ।

ਲੱਦਾਖ ‘ਚ ਤਣਾਅ ਦੀਆਂ ਤਸਵੀਰਾਂ ਆਈਆਂ ਸਾਹਮਣੇ, ਚੀਨ ਦੇ 80 ਟੈਂਟ ਤੇ ਫੌਜੀ ਗੱਡੀਆਂ ਦਿੱਖੀਆਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ