ਨਵੀਂ ਦਿੱਲੀ: ਅੱਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜਨਮ ਦਿਨ ਹੈ। ਰਾਜ ਸਭਾ ਮੈਂਬਰ ਤੇ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਵਿੱਚੋਂ ਇੱਕ ਡਾ. ਮਨਮੋਹਨ ਸਿੰਘ ਐਤਵਾਰ ਨੂੰ 89 ਸਾਲਾਂ ਦੇ ਹੋ ਗਏ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਡਾ. ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ।



ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਫੇਸਬੁੱਕ ਪੋਸਟ ਪਾ ਕੇ ਕਿਹਾ ਹੈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ। ਸਾਡੇ ਸਭ ਤੋਂ ਵਿਲੱਖਣ ਭਾਰਤੀ ਅਰਥਸ਼ਾਸਤਰੀਆਂ ਵਿੱਚੋਂ ਇੱਕ, ਜਿਨ੍ਹਾਂ ਨੇ ਭਾਰਤੀ ਅਰਥਚਾਰੇ ਵਿੱਚ ਵੱਡੇ ਸੁਧਾਰਾਂ ਦੀ ਸ਼ੁਰੂਆਤ ਕੀਤੀ ਅਤੇ ਭਾਰਤ ਨੂੰ ਉੱਚ ਵਿਕਾਸ ਦੇ ਰਾਹ ‘ਤੇ ਪਾਇਆ। ਤੁਹਾਡੀ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ।

ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ,' ਇੱਕ ਦੂਰਦਰਸ਼ੀ, ਇੱਕ ਸਮਰਪਤ ਦੇਸ਼ ਭਗਤ, ਆਪਣੇ ਸ਼ਬਦਾਂ ਦੇ ਪੱਕੇ ਡਾ. ਮਨਮੋਹਨ ਸਿੰਘ ਤੁਸੀਂ ਅਜਿਹੇ ਨੇਤਾ ਹੋ ਜਿਸ ਦਾ ਭਾਰਤ ਸੱਚਮੁੱਚ ਹੱਕਦਾਰ ਹੈ। ਪਾਰਟੀ ਨੇ ਟਵੀਟ ਕੀਤਾ, 'ਡਾ. ਮਨਮੋਹਨ ਸਿੰਘ ਨੂੰ ਜਨਮ ਦਿਨ ਮੁਬਾਰਕ। ਕਾਂਗਰਸ ਪਾਰਟੀ ਤੇ ਸਮੁੱਚੇ ਦੇਸ਼ ਨੂੰ ਅੱਜ ਤੇ ਰੋਜ਼ਾਨਾ ਤੁਹਾਡੇ ਯੋਗਦਾਨ 'ਤੇ ਮਾਣ ਹੈ। ਤੁਸੀਂ ਜੋ ਵੀ ਕੀਤਾ, ਉਸ ਲਈ ਤੁਹਾਡਾ ਧੰਨਵਾਦ।

ਕਾਂਗਰਸ ਨੇ ਕਿਹਾ ਕਿ ਵਿੱਤ ਮੰਤਰੀ ਦੇ ਰੈਂਕ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ, ਅੱਜ ਵੀ ਹਰ ਭਾਰਤੀ ਨੇ ਡਾ. ਸਿੰਘ ਦੀ ਭਾਰਤ ਦੀ ਤਰੱਕੀ ਪ੍ਰਤੀ ਅਟੁੱਟ ਵਚਨਬੱਧਤਾ ਤੋਂ ਲਾਭ ਉਠਾਇਆ ਹੈ।


 

 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904