ਗਗਨਦੀਪ ਸ਼ਰਮਾ


ਅੰਮ੍ਰਿਤਸਰ: ਪੰਜਾਬ 'ਚ ਕਣਕ ਦੀ ਵਾਢੀ ਦਾ ਸੀਜਨ ਸ਼ੁਰੂ ਹੋਣ ਵਾਲਾ ਹੈ ਤੇ ਮੰਡੀਆਂ 'ਚ ਵਾਢੀ ਸ਼ੁਰੂ ਹੁੰਦੇ ਹੀ ਕਣਕ ਮੰਡੀਆਂ ਵੱਲ ਆਉਣੀ ਸ਼ੁਰੂ ਹੋ ਜਾਵੇਗੀ। ਬੇਸ਼ਕ ਅੇੈਫਸੀਆਈ ਵੱਲੋਂ ਜਾਰੀ ਕੀਤੇ ਦੋ ਨਵੇਂ ਨਿਯਮਾਂ ਤੋਂ ਬਾਅਦ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਚਾਲੇ ਰੇੜਕਾ ਬਰਕਰਾਰ ਹੈ ਪਰ ਕਣਕ ਦੀ ਆਮਦ ਨੂੰ ਧਿਆਨ 'ਚ ਰੱਖਦੇ ਮੰਡੀ ਬੋਰਡ ਨੇ ਮੰਡੀਆਂ 'ਚ ਕੋਰੋਨਾ ਦੇ ਹਾਲਾਤ ਧਿਆਨ 'ਚ ਰੱਖਦੇ ਹੋਏ ਪਿਛਲੇ ਵਰੇ ਵਾਂਗ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ।


 


ਪਿਛਲੀ ਵਾਰ ਕੋਵਿਡ ਕਾਰਨ ਪੰਜਾਬ 'ਚ ਕਰਫਿਊ ਲੱਗਾ ਹੋਣ ਦੇ ਕਾਰਨ ਮੰਡੀਆਂ 'ਚ ਜਿਸ ਮਾਰਕਿੰਗ ਪੈਟਰਨ ਨੂੰ ਅਪਣਾਇਆ ਗਿਆ ਸੀ, ਉਸੇ ਪੈਟਰਨ ਨੂੰ ਇਸ ਵਾਰ ਵੀ ਅਪਣਾਇਆ ਜਾਵੇਗਾ ਤੇ ਮੰਡੀਆਂ 'ਚ ਰੋਜ਼ਾਨਾ ਤੈਅ ਗਿਣਤੀ ਮੁਤਾਬਕ ਕਿਸਾਨਾਂ ਨੂੰ ਪਾਸ ਦਿੱਤੇ ਜਾਣਗੇ ਤੇ ਇਹ ਪਾਸ ਮੰਡੀ ਬੋਰਡ ਆੜਤੀਆਂ ਨੂੰ ਜਾਰੀ ਕਰੇਗਾ। ਮੰਡੀ ਚ ਮਾਰਕਿੰਗ ਪੈਟਰਨ ਤਹਿਤ 30x30 ਦੇ ਚੌਰਸ ਲਾਇਨਿੰਗ ਨਾਲ ਡੱਬੇ ਬਣਾਏ ਗਏ ਹਨ, ਜਿਨਾਂ ਚ ਕਿਸਾਨ ਨਿਸ਼ਚਤ ਸਥਾਨ ਤੇ ਕਣਕ ਸੁੱਟਣਗੇ।


 


ਮੰਡੀ ਬੋਰਡ ਅੰਮ੍ਰਿਤਸਰ ਦੇ ਡੀਅੇੈਮਓ ਅਮਨਦੀਪ ਸਿੰਘ ਨੇ ਦੱਸਿਆ ਕਿ ਮੰਡੀ 'ਚ ਸੈਨੇਟਾਈਜੇਸ਼ਨ, ਮਾਸਕ ਪਾਉਣਾ ਤੇ ਸੋਸ਼ਲ ਡਿਸਟੇਨਸਿੰਗ ਲਾਜ਼ਮੀ ਹੈ ਤੇ ਘੱਟ ਤੋਂ ਘੱਟ ਕਿਸਾਨ/ਮਜ਼ਦੂਰ/ ਆੜਤੀ ਇਕੱਠੇ ਹੋਣ ਇਸ ਲਈ ਸਾਰਿਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ। ਡੀਅੇੈਮਓ ਨੇ ਦੱਸਿਆ ਕਿ ਮੰਡੀ 'ਚ ਤੈਨਾਤ ਸਾਰੇ ਮੁਲਾਜ਼ਮਾਂ ਦੀ ਵੈਕਸੀਨੇਸ਼ਨ ਲਾਜ਼ਮੀ ਹੈ ਤੇ ਉਨ੍ਹਾਂ ਵੱਲੋਂ ਮਾਸਕ ਵੀ ਵੰਡੇ ਜਾਣਗੇ।


 


ਦੂਜੇ ਪਾਸੇ ਆੜਤੀਆਂ ਨੇ ਸਾਫ ਕਿਹਾ ਕਿ ਮੰਡੀ 'ਚ ਤਿਆਰੀਆਂ ਭਾਵੇਂ ਮੁਕੰਮਲ ਹਨ ਪਰ ਜੇ ਅੇੈਫਸੀਆਈ ਨੇ ਬੇਲੋੜੀਆਂ ਸ਼ਰਤਾਂ ਵਾਪਸ ਨਾ ਲਈਆਂ ਤੇ ਸਾਡੀ ਪ੍ਰਦੇਸ਼ ਦੀ ਆੜਤੀਆਂ ਦੀ ਜਥੇਬੰਦੀ ਨੇ ਫੈਸਲਾ ਲਿਆ ਤਾਂ ਫਿਰ ਇਹ ਪ੍ਰਬੰਧ ਧਰੇ ਧਰਾਏ ਰਹਿ ਜਾਣਗੇ। 


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904