ਨਵੀਂ ਦਿੱਲੀ: ਭਾਰਤ ਦੇ ਮੌਸਮ ਵਿਭਾਗ ਨੇ (ਆਈ.ਐਮ.ਡੀ.) ਨੇ ਉੱਤਰੀ ਭਾਰਤ ਵਿੱਚ 18-21 ਜੁਲਾਈ ਤੇ ਪੱਛਮੀ ਤੱਟ 'ਤੇ 23 ਜੁਲਾਈ ਤਕ ਤੇਜ਼ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਨੇ ਕਿਹਾ ਕਿ ਦਰਮਿਆਨੇ ਤੋਂ ਭਾਰੀ ਤੂਫਾਨ ਦੇ ਨਾਲ ਉੱਤਰ ਪ੍ਰਦੇਸ਼, ਗੁਜਰਾਤ ਦੇ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ 24 ਘੰਟਿਆਂ ਦੌਰਾਨ ਮੱਧ ਪ੍ਰਦੇਸ਼ ਤੇ ਪੂਰਬੀ ਰਾਜਸਥਾਨ ਲਈ ਵੀ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ, “ਆਮ ਲੋਕ ਤੇ ਪਸ਼ੂ ਜ਼ਖਮੀ ਹੋ ਸਕਦੇ ਹਨ ਤੇ ਉਨ੍ਹਾਂ ਨੂੰ ਬਾਹਰ ਰੱਖਣ ਤੋਂ ਗੁਰੇ ਕੀਤਾ ਜਾਵੇ।


 


ਆਈਐਮਡੀ ਨੇ ਕਿਹਾ ਕਿ ਪੱਛਮੀ ਹਿਮਾਲਿਆਈ ਖੇਤਰ (ਜੰਮੂ, ਕਸ਼ਮੀਰ, ਲੱਦਾਖ, ਗਿਲਗਿਤ, ਬਾਲਟਿਸਤਾਨ ਤੇ ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ) ਤੇ ਇਸ ਦੇ ਨਾਲ ਲੱਗਦੇ ਉੱਤਰ-ਪੱਛਮੀ ਭਾਰਤ ਵਿਚ ਭਾਰੀ ਬਾਰਸ਼ ਤੋਂ ਲੈ ਕੇ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।  


 


ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਤੇ ਉੱਤਰ ਮੱਧ ਪ੍ਰਦੇਸ਼ - 18 ਤੋਂ 21 ਜੁਲਾਈ ਤੱਕ।

 

ਉਸ ਤੋਂ ਬਾਅਦ ਇਨ੍ਹਾਂ ਹੀ ਖੇਤਰਾਂ ਵਿੱਚ ਬਾਰਸ਼ ਦੀ ਗਤੀਵਿਧੀ ਵਿੱਚ ਕਮੀ ਆਵੇਗੀ। ਇਸ ਤੋਂ ਇਲਾਵਾ, ਉਤਰਾਖੰਡ ਵਿਚ 18 ਅਤੇ 19 ਜੁਲਾਈ ਨੂੰ ਅਤੇ ਯੂਪੀ ਦੇ ਉੱਤਰ-ਪੱਛਮੀ ਹਿੱਸਿਆਂ ਵਿੱਚ 19 ਜੁਲਾਈ ਨੂੰ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। 18 ਤੇ 19 ਜੁਲਾਈ ਨੂੰ ਦਿੱਲੀ ਅਤੇ ਚੰਡੀਗੜ੍ਹ ਵਿਚ ਵੀ ਕੁਝ ਥਾਵਾਂ 'ਤੇ ਦਰਮਿਆਨੀ ਤੋਂ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।

 
ਪੱਛਮੀ ਤੇ ਦੱਖਣੀ ਭਾਰਤ ਵਿਚ ਵੀ ਭਾਰੀ ਬਾਰਸ਼ ਹੋਣ ਦੀ ਉਮੀਦ ਹੈ। ਅਗਲੇ 5-6 ਦਿਨਾਂ ਦੌਰਾਨ ਪੱਛਮੀ ਤੱਟ ਅਤੇ ਆਸ ਪਾਸ ਦੇ ਅੰਦਰਲੇ ਇਲਾਕਿਆਂ ਵਿੱਚ ਭਾਰੀ ਮੀਂਹ ਜਾਰੀ ਰਹਿਣ ਦੀ ਬਹੁਤ ਸੰਭਾਵਨਾ ਹੈ. ਭਾਰੀ ਬਾਰਸ਼ ਨਾਲ ਮਹਾਰਾਸ਼ਟਰ ਦੇ ਕਈ ਹਿੱਸਿਆਂ 'ਚ ਭਾਰੀ ਅਸਰ ਪੈ ਰਿਹਾ ਹੈ।

 

ਆਈਐਮਡੀ ਨੇ ਕਿਹਾ ਕਿ 18 ਤੋਂ 19 ਜੁਲਾਈ ਦੇ ਵਿਚਕਾਰ ਕੇਂਦਰੀ ਮਹਾਰਾਸ਼ਟਰ, ਤੱਟਵਰਤੀ ਤੇ ਦੱਖਣੀ ਘਾਟ ਦੇ ਖੇਤਰਾਂ ਅਤੇ 18 ਜੁਲਾਈ ਨੂੰ ਗੁਜਰਾਤ ਦੇ ਖੇਤਰ ਦੇ ਨਾਲ ਲੱਗਦੇ, ਕੋਂਕਣ ਖਿੱਤੇ ਅਤੇ ਗੋਆ ਵਿੱਚ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 22 ਜੁਲਾਈ ਤੋਂ ਪੂਰਬੀ ਅਤੇ ਇਸ ਦੇ ਨਾਲ ਲੱਗਦੇ ਕੇਂਦਰੀ ਭਾਰਤ ਵਿਚ ਵੱਖ-ਵੱਖ ਥਾਵਾਂ ਉੱਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।