ਚੰਡੀਗੜ੍ਹ: ਭਾਰਤ ਦੇ ਸਭ ਤੋਂ ਮਹਾਨ ਐਥਲੀਟ ਮਿਲਖਾ ਸਿੰਘ ਨੂੰ ਸੋਮਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜੋ ਕੋਵਿਡ -19 ਪੌਜ਼ੇਟਿਵ ਆਉਣ ਤੋਂ ਬਾਅਦ ਆਪਣੇ ਘਰ 'ਚ ਆਈਸੋਲੇਸ਼ਨ 'ਚ ਰਹਿ ਰਹੇ ਸੀ। ਉਨ੍ਹਾਂ ਦੇ ਬੇਟੇ ਅਤੇ ਚੋਟੀ ਦੇ ਗੋਲਫਰ ਜੀਵ ਮਿਲਖਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰੀਕੋਸ਼ਨ ਵਜੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। 91 ਸਾਲਾ ਮਿਲਖਾ ਸਿੰਘ ਬੁੱਧਵਾਰ ਨੂੰ ਕੋਵਿਡ -19 ਪੌਜ਼ੇਟਿਵ ਪਾਇਆ ਗਿਆ, ਜਿਸ ਤੋਂ ਬਾਅਦ ਉਹ ਚੰਡੀਗੜ੍ਹ ਸਥਿਤ ਆਪਣੇ ਘਰ ''ਚ ਇਕਾਂਤ ਵਿਚ ਰਹਿ ਰਹੇ ਸੀ।


 


ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਮਿਲਖਾ ਦੀ ਹਾਲਤ ਸਥਿਰ ਹੈ। ਜੀਵਾ ਨੇ ਪੀਟੀਆਈ ਨੂੰ ਦੱਸਿਆ, “ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਹ ਕਮਜ਼ੋਰ ਮਹਿਸੂਸ ਕਰ ਰਹੇ ਸੀ ਅਤੇ ਕੱਲ੍ਹ ਤੋਂ ਕੁਝ ਨਹੀਂ ਖਾ ਰਹੇ ਸੀ, ਇਸ ਲਈ ਸਾਨੂੰ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਹਾਲਾਂਕਿ ਉਨ੍ਹਾਂ ਦੇ ਪੈਰਾਮੀਟਰ (ਸਿਹਤ ਨਾਲ ਜੁੜੇ ਮਾਪਦੰਡ) ਠੀਕ ਦਿੱਖ ਰਹੇ ਹਨ, ਪਰ ਅਸੀਂ ਸੋਚਿਆ ਕਿ ਉਨ੍ਹਾਂ ਨੂੰ ਭਰਤੀ ਕਰਨਾ ਸੁਰੱਖਿਅਤ ਰਹੇਗਾ ਕਿਉਂਕਿ ਉਹ ਹਸਪਤਾਲ 'ਚ ਸੀਨੀਅਰ ਡਾਕਟਰਾਂ ਦੀ ਨਿਗਰਾਨੀ 'ਚ ਰਹਿਣਗੇ।"


 


ਜੀਵ ਸ਼ਨੀਵਾਰ ਨੂੰ ਦੁਬਈ ਤੋਂ ਆਪਣੇ ਪਿਤਾ ਦੇ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਇਥੇ ਪਹੁੰਚੇ ਸਨ। ਮਿਲਖਾ ਸਿੰਘ ਨੇ ਰਿਪੋਰਟ ਤੋਂ ਬਾਅਦ ਕਿਹਾ ਸੀ ਕਿ ਦੋ ਘਰੇਲੂ ਮਦਦਗਾਰਾਂ ਦੇ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਸੀ, “ਬੁੱਧਵਾਰ ਨੂੰ ਸਿਰਫ ਮੈਂ ਪੌਜ਼ੇਟਿਵ ਆਇਆ ਹਾਂ ਜਿਸ ਤੋਂ ਮੈਂ ਹੈਰਾਨ ਹਾਂ।" ਉਨ੍ਹਾਂ ਦੀ ਪਤਨੀ ਨਿਰਮਲ ਕੌਰ ਸਣੇ ਪਰਿਵਾਰ ਦੇ ਬਾਕੀ ਮੈਂਬਰਾਂ 'ਚੋਂ ਕੋਈ ਵੀ ਪੌਜ਼ੇਟਿਵ ਨਹੀਂ ਆਇਆ।


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904