ਨਵੀਂ ਦਿੱਲੀ: ਮਿਸ ਇੰਗਲੈਂਡ 2019 ਭਾਸ਼ਾ ਮੁਖਰਜੀ ਨੇ ਕੋਰੋਨਾਵਾਇਰਸ ਸੰਕਟ ਦੌਰਾਨ ਡਾਕਟਰ ਵਜੋਂ ਆਪਣੇ ਕਰੀਅਰ ਦੀ ਮੁੜ ਸ਼ੁਰੂਆਤ ਕੀਤੀ। ਮੁਖਰਜੀ ਦੌਰੇ ਲਈ ਭਾਰਤ ਆਈ ਸੀ ਜੋ ਕੋਰੋਨਾ ਸੰਕਟ ਨੂੰ ਵਧਦਾ ਵੇਖ ਕੇ ਹੁਣ ਡਾਕਟਰ ਵਜੋਂ ਮਦਦ ਲਈ ਬ੍ਰਿਟੇਨ ਵਾਪਸ ਆ ਗਏ ਹਨ।


ਕੋਲਕਾਤਾ ਵਿੱਚ ਜਨਮੀ ਭਾਸ਼ਾ ਮੁਖਰਜੀ ਨੇ ਪਿਛਲੇ ਸਾਲ ਅਗਸਤ ਵਿੱਚ ਮਿਸ ਇੰਗਲੈਂਡ ਦਾ ਤਾਜ ਜਿੱਤਿਆ ਸੀ। ਉਸ ਨੇ ਤਾਜ ਨੂੰ ਜਿੱਤਣ ਤੋਂ ਬਾਅਦ ਦਾਨ ਕਾਰਜਾਂ ਵੱਲ ਧਿਆਨ ਕੇਂਦਰਿਤ ਕਰਨ ਲਈ ਸ਼ੁਰੂਆਤ ਵਿੱਚ ਆਪਣੇ ਡਾਕਟਰੀ ਕੈਰੀਅਰ ਤੋਂ ਇੱਕ ਵਿਰਾਮ ਲੈਣ ਦਾ ਫੈਸਲਾ ਕੀਤਾ ਪਰ ਕੋਰੋਨਾ ਮਹਾਂਮਾਰੀ ਨੇ ਉਸਦੇ ਫੈਸਲੇ ਨੂੰ ਬਦਲ ਦਿੱਤਾ।

ਇੱਕ ਇੰਗਲਿਸ਼ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਉਸਨੇ ਕਿਹਾ ਕਿ ਇਹ ਮੁਸ਼ਕਲ ਫੈਸਲਾ ਨਹੀਂ ਸੀ। ਮੁਖਰਜੀ ਚਾਰ ਹਫ਼ਤਿਆਂ ਤੋਂ ਭਾਰਤ ਵਿੱਚ ਰਹੇ ਸਨ। ਜਦੋਂ ਮਾਰਚ ਦੇ ਅਰੰਭ ਵਿੱਚ ਕੋਰੋਨਾਵਾਇਰਸ ਨੇ ਯੂਕੇ ਵਿੱਚ ਸਥਿਤੀ ਬਦਤਰ ਕਰ ਦਿੱਤੀ ਤਾਂ ਉਸ ਨੇ ਇਹ ਫੈਸਲਾ ਲਿਆ।

ਨਹੀਂ ਥੰਮ ਰਿਹਾ ਕੋਰੋਨਾ ਦਾ ਕਹਿਰ:

ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ 5194 ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 402 ਵਿਅਕਤੀ ਠੀਕ ਹੋਏ ਹਨ, ਜਦਕਿ 149 ਲੋਕਾਂ ਦੀ ਮੌਤ ਹੋ ਗਈ ਹੈ। ਵੱਡੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ਵਿੱਚ 35 ਮੌਤਾਂ ਹੋਈਆਂ ਹਨ ਤੇ 773 ਸੰਕਰਮਣ ਦੇ ਕੇਸ ਹੋ ਚੁੱਕੇ ਹਨ। ਮਹਾਰਾਸ਼ਟਰ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 1000 ਨੂੰ ਪਾਰ ਕਰ ਗਈ ਹੈ। ਰਾਜ ਵਿੱਚ ਹੁਣ ਤਕ 64 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ :

10ਵੀਂ ਜਮਾਤ ‘ਚ ਪੜ੍ਹਦੇ ਬੱਚੇ ਨੇ ਪੇਸ਼ ਕੀਤੀ ਮਿਸਾਲ, ਇੰਝ ਕੀਤੀ ਲੌਕਡਾਊਨ ‘ਚ ਲੋਕਾਂ ਦੀ ਮਦਦ

ਕੋਰੋਨਾ ਦਾ ਕਹਿਰ: 12 ਘੰਟਿਆਂ ‘ਚ 25 ਮੌਤਾਂ, ਮਰੀਜ਼ਾਂ ਦੀ ਗਿਣਤੀ 5000 ਤੋਂ ਪਾਰ