ਮਨਮੋਹਨ ਸਿੰਘ ਨੇ ਇਹ ਗੱਲ ਯੋਜਨਾ ਕਮਿਸ਼ਨ ਦੇ ਸਾਬਕਾ ਉਪ ਪ੍ਰਧਾਨ ਮੌਂਟੇਕ ਸਿੰਘ ਆਲੂਵਾਲੀਆਂ ਦੀ ਕਿਤਾਬ 'ਬੈਕਸਟੇਜ: ਦ ਸਟੋਰੀ ਬਿਹਾਇੰਡ ਇੰਡੀਆ ਹਾਈ ਗ੍ਰੋਥ ਈਅਰਸ' ਦੇ ਲਾਂਚ ਮੌਕੇ ਕਹੀ। ਡਾ. ਮਨਮੋਹਨ ਸਿੰਘ ਮੁਤਾਬਕ ਮੌਂਟੇਕ ਸਿੰਘ ਨੇ ਆਪਣੀ ਕਿਤਾਬ 'ਚ ਯੂਪੀਏ ਸਰਕਾਰ ਦੇ ਚੰਗੇ ਤੇ ਖਰਾਬ ਕੰਮਾਂ ਬਾਰੇ ਲਿਖਿਆ ਹੈ।
ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ 'ਤੇ ਹਮੇਸ਼ਾ ਚਰਚਾ ਹੁੰਦੀ ਰਹੇਗੀ ਪਰ ਮੌਜੂਦਾ ਸਰਕਾਰ ਤਾਂ ਮੰਦੀ ਦੇ ਦੌਰ ਨੂੰ ਮੰਨ ਹੀ ਨਹੀਂ ਰਹੀ। ਇਹ ਦੇਸ਼ ਲਈ ਚੰਗਾ ਨਹੀਂ ਹੈ। ਮੌਂਟੇਕ 2024-25 ਤੱਕ 5 ਟ੍ਰਿਲੀਅਨ ਡਾਲਰ ਹਾਸਲ ਕਰਨ ਦੇ ਸਰਕਾਰ ਦੇ ਦਾਅਵੇ ਨੂੰ ਸਕਾਰਾਤਮਕ ਸੋਚ ਦੱਸਦੇ ਹਨ। ਹਾਲਾਂਕਿ ਇਹ ਗੱਲ ਸਮਝ ਨਹੀਂ ਆਉਂਦੀ ਕਿ ਤਿੰਨ ਸਾਲ 'ਚ ਕਿਸਾਨਾਂ ਦੀ ਆਮਦਨੀ ਦੁੱਗਣੀ ਕਿਵੇਂ ਹੋਵੇਗੀ।