ਇਸ ਸਬੰਧੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਦੇ ਨਾਲ ਤਰਨ ਤਾਰਨ ਜ਼ਿਲ੍ਹੇ ਦੇ ਕੁੱਲਾ ਪਿੰਡ ਦੇ ਰਹਿਣ ਵਾਲੇ ਜ਼ੋਰਾਵਰ ਸਿੰਘ ਦੀ ਵੀ ਇਸ ਸਿਖਲਾਈ ਦੌਰਾਨ ਮੌਤ ਹੋਈ ਹੈ। ਇਨ੍ਹਾਂ ਦੋਨਾਂ ਨੌਜਵਾਨਾਂ ਦੀ ਉਮਰ 22 ਸਾਲ ਸੀ। ਇਹ ਜਵਾਨ ਐਸਆਰਸੀ ਸਿੱਖ ਮਿਊਜ਼ੀਅਮ ਨੇੜੇ ਮਾਥੁਰ ਤਲਾਅ 'ਚ ਸਿਖਲਾਈ ਲੈ ਰਹੇ ਸੀ। ਇਸ ਦੌਰਾਨ ਡੂੰਘੇ ਪਾਣੀ ਤੇ ਦਲਦਲ 'ਚ ਦੋਵੇਂ ਜਵਾਨ ਬੁਰੀ ਤਰ੍ਹਾਂ ਫਸ ਕੇ ਡੁੱਬ ਗਏ।
ਸੁਸ਼ਾਂਤ ਕੇਸ: ਸੀਬੀਆਈ ਜਾਂਚ ਦਾ ਦਾਇਰਾ ਵਧਿਆ, ਦਿਸ਼ਾ ਦੀ ਮੌਤ ਦੇ ਕੇਸ ਨੂੰ ਵੀ ਆਪਣੇ ਹੱਥ 'ਚ ਲਿਆ
ਬਾਅਦ ਵਿੱਚ ਦੋਵਾਂ ਦੀਆਂ ਲਾਸ਼ਾਂ ਕੱਢ ਕੇ ਫ਼ੌਜੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਜਵਾਨ ਨੌਂ ਮਹੀਨਿਆਂ ਦੀ ਸਿਖਲਾਈ ਦੌਰਾਨ ਬਾਕਸਿੰਗ ਤੇ ਤੈਰਾਕੀ ਦੀ ਸਿਖਲਾਈ ਲੈ ਰਹੇ ਸੀ। ਅੰਡਰ 16 ਅਤੇ ਅੰਡਰ 20 'ਚ ਪਰਮਿੰਦਰ ਬੋਕਸਿੰਗ 'ਚ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਅਤੇ ਪੂਰਾ ਪਿੰਡ ਪਰਮਿੰਦਰ ਦੇ ਜਾਣ ‘ਤੇ ਦੁਖੀ ਹਨ, ਉਨ੍ਹਾਂ ਨੂੰ ਪਰਮਿੰਦਰ ਦੀ ਸ਼ਹਾਦਤ 'ਤੇ ਵੀ ਮਾਣ ਹੈ।