ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ 'ਤੇ ਕੈਟ ਦੇ ਫੈਸਲੇ ਨੂੰ ਆਉਣ ਤੋਂ ਬਾਅਦ ਮੁਹੰਮਦ ਮੁਸਤਫਾ ਵੱਲੋਂ ਹਾਈਕੋਰਟ ਦੇ 'ਚ ਕੈਵੀਏਟ ਪਾਈ ਗਈ। ਡੀਜੀਪੀ ਮੁਸਤਫਾ ਵੱਲੋਂ ਹਾਈ ਕੋਰਟ ਨੂੰ ਅਰਜ਼ੀ ਰਾਹੀਂ ਗੁਜਾਰਿਸ਼ ਕੀਤੀ ਕਿ ਜੇਕਰ ਸਰਕਾਰ ਵੱਲੋਂ ਕੈਟ ਦੇ ਫ਼ੈਸਲੇ ਖਿਲਾਫ਼ ਕੋਈ ਵੀ ਪਟੀਸ਼ਨ ਪਾਈ ਜਾਂਦੀ ਹੈ ਤਾਂ ਉਸ ਦੀ ਜਾਣਕਾਰੀ ਮੁਸਤਫਾ ਨੂੰ ਜ਼ਰੂਰ ਦਿੱਤੀ ਜਾਵੇ।
ਪੰਜਾਬ ਸਰਕਾਰ ਨੇ ਪੰਜਾਬ ਪੁਲੀਸ ਦੇ ਡੀਜੀਪੀ ਦਿਨਰ ਗੁਪਤਾ ਖਿਲਾਫ਼ ਆਏ ਕੈਟ ਦੇ ਫੈਸਲੇ ਨੂੰ ਪੰਜਾਬ-ਹਰਿਆਣਾ ਹਾਈ ਕੋਰਟ 'ਚ ਚੁਣੌਤੀ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਲਈ ਪਟੀਸ਼ਨ ਵੀ ਤਿਆਰ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਗ੍ਰਹਿ ਵਿਭਾਗ ਨੂੰ ਇਸ ਫੈਸਲੇ ਖਿਲਾਫ਼ ਹਾਈ ਕੋਰਟ 'ਚ ਚੁਣੌਤੀ ਦੇਣ ਲਈ ਕਿਹਾ ਹੈ।
ਕੈਟ ਨੇ ਸ਼ੁੱਕਰਵਾਰ ਨੂੰ ਦਿਨਕਰ ਗੁਪਤਾ ਦੀ ਡੀਜੀਪੀ ਦੇ ਅਹੁਦੇ ਲਈ ਨਿਯੁਕਤੀ ਨੂੰ ਰੱਦ ਕਰ ਦਿੱਤਾ। ਕੈਟ ਨੇ ਚਾਰ ਹਫ਼ਤਿਆਂ ਦੇ ਅੰਦਰ ਡੀਜੀਪੀ ਦੇ ਅਹੁਦੇ ਲਈ ਸੀਨੀਅਰ ਅਧਿਕਾਰੀਆਂ ਦੇ ਪੈਨਲ ਦੀ ਨਿਯੁਕਤੀ ਕਰਨ ਲਈ ਕਿਹਾ ਹੈ। ਨਵੇਂ ਮੁਖੀ ਦੀ ਨਿਯੁਕਤੀ ਦੀ ਦੌੜ 'ਚ ਦਿਨਕਰ ਗੁਪਤਾ ਦੇ ਇੱਕ ਵਾਰ ਫੇਰ ਡੀਜੀਪੀ ਅਹੁਦੇ ਦੀ ਰੇਸ 'ਚ ਅੱਗੇ ਰਹਿਣ ਦੀ ਪੂਰੀ ਸੰਭਾਵਨਾ ਹੈ।
ਕੈਟ ਦੇ ਫ਼ੈਸਲੇ ਖ਼ਿਲਾਫ਼ ਪੰਜਾਬ ਸਰਕਾਰ ਤੋਂ ਪਹਿਲਾਂ ਮੁਹੰਮਦ ਮੁਸਤਫਾ ਨੇ ਹਾਈ ਕੋਰਟ 'ਚ ਲਾਈ ਅਰਜ਼ੀ
ਏਬੀਪੀ ਸਾਂਝਾ
Updated at:
18 Jan 2020 01:05 PM (IST)
ਮੁਸਤਫਾ ਵੱਲੋਂ ਹਾਈ ਕੋਰਟ ਨੂੰ ਅਰਜ਼ੀ ਰਾਹੀਂ ਗੁਜਾਰਿਸ਼ ਕੀਤੀ ਕਿ ਜੇਕਰ ਸਰਕਾਰ ਵੱਲੋਂ ਕੈਟ ਦੇ ਫ਼ੈਸਲੇ ਖਿਲਾਫ਼ ਕੋਈ ਵੀ ਪਟੀਸ਼ਨ ਪਾਈ ਜਾਂਦੀ ਹੈ ਤਾਂ ਉਸ ਦੀ ਜਾਣਕਾਰੀ ਮੁਸਤਫਾ ਨੂੰ ਜ਼ਰੂਰ ਦਿੱਤੀ ਜਾਵੇ।
- - - - - - - - - Advertisement - - - - - - - - -