ਫ਼ਰੀਦਕੋਟ: ਨੈਸ਼ਨਲ ਅਧਿਆਪਕ ਐਵਾਰਡ 2020 ਲਈ ਪੰਜਾਬ 'ਚੋਂ ਫ਼ਰੀਦਕੋਟ ਦੇ ਅਧਿਆਪਕ ਰਜਿੰਦਰ ਕੁਮਾਰ ਦੀ ਚੋਣ ਹੋਈ ਹੈ। ਇਹ ਐਵਾਰਡ ਕੇਂਦਰ ਸਰਕਾਰ ਵਲੋਂ 5 ਸਤੰਬਰ 2020 ਨੂੰ ਦਿੱਲੀ ਵਿਖੇ ਦਿੱਤਾ ਜਾਣਾ ਸੀ ਪਰ ਕੋਵਿਡ 19 ਦੀ ਮਹਾਂਮਾਰੀ ਦੌਰਾਨ ਹੁਣ ਸਰਕਾਰ ਨੇ ਇਹ ਐਵਾਰਡ ਵੈਬੀਨਾਰ ਕਰ ਕੇ ਦੇਣ ਦਾ ਫੈਸਲਾ ਲਿਆ ਹੈ।
ਅੱਜ ਟੀਚਰ ਡੇ 'ਤੇ ਨੈਸ਼ਨਲ ਅਧਿਆਪਕ ਐਵਾਰਡ 2020 ਵੈਬੀਨਾਰ ਰਾਹੀਂ ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ ਕੁਮਾਰ ਸੇਤੀਆ ਵਲੋਂ ਵਿਸ਼ੇਸ਼ ਸਮਾਗਮ ਰਾਹੀਂ ਅਧਿਆਪਕ ਰਾਜਿੰਦਰ ਕੁਮਾਰ ਨੂੰ ਇਹ ਐਵਾਰਡ ਦਿੱਤਾ ਜਾ ਰਿਹਾ ਹੈ। ਨੈਸ਼ਨਲ ਅਧਿਆਪਕ ਐਵਾਰਡ 2020 ਸਰਟੀਫਿਕੇਟ ਅਤੇ ਸਿਲਵਰ ਮੈਡਲ ਦਿੱਤਾ ਜਾਵੇਗਾ। ਉਧਰ ਮੋਗਾ ਤੋਂ ਤਜਿੰਦਰ ਸਿੰਘ ਨੂੰ ਸਟੇਟ ਟੀਚਰ ਐਵਾਰਡ ਤੇ ਕੁਲਵਿੰਦਰ ਕੌਰ ਨੂੰ ਯੰਗ ਸਟੇਟ ਟੀਚਰ ਐਵਾਰਡ ਮਿਲੇਗਾ।
ਪੰਜਾਬ 'ਚ ਕਿਥੇ ਪਿਆ ਮੀਂਹ, ਦਿੱਲੀ 'ਚ ਕੀ ਹੈ ਮੌਸਮ ਦਾ ਹਾਲ? ਜਾਣੋ
ਮੰਤਰਾਲੇ ਵੱਲੋਂ ਜਾਰੀ ਇੱਕ ਆਦੇਸ਼ ਮੁਤਾਬਕ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਸਾਲ 2020 ਲਈ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਚੋਣ ਲਈ ਰਾਸ਼ਟਰੀ ਪੱਧਰ ‘ਤੇ ਇੱਕ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਚੋਣ ਕਮੇਟੀਆਂ ਅਤੇ 7 ਸੰਗਠਨ ਚੋਣ ਕਮੇਟੀਆਂ ਦੁਆਰਾ ਚੁਣੇ ਗਏ 153 ਅਧਿਆਪਕਾਂ ਦੀ ਸੂਚੀ ਦਾ ਜਾਇਜ਼ਾ ਲਿਆ ਸੀ।
ਸੀਨੀਅਰ ਕਾਂਗਰਸੀ ਨੇ ਹੁਣ ਸਚਿਨ ਤੇਂਦੁਲਕਰ ਨੂੰ ਅਸਫ਼ਲ ਕਹਿ ਦਿੱਤਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪੰਜਾਬ ਦੇ ਇਨ੍ਹਾਂ ਅਧਿਆਪਕਾਂ ਨੂੰ ਕੇਂਦਰ ਸਰਕਾਰ ਐਵਾਰਡ ਨਾਲ ਕਰੇਗੀ ਸਨਮਾਨਿਤ
ਏਬੀਪੀ ਸਾਂਝਾ
Updated at:
05 Sep 2020 01:10 PM (IST)
ਨੈਸ਼ਨਲ ਅਧਿਆਪਕ ਐਵਾਰਡ 2020 ਲਈ ਪੰਜਾਬ 'ਚੋਂ ਫ਼ਰੀਦਕੋਟ ਦੇ ਅਧਿਆਪਕ ਰਜਿੰਦਰ ਕੁਮਾਰ ਦੀ ਚੋਣ ਹੋਈ ਹੈ। ਇਹ ਐਵਾਰਡ ਕੇਂਦਰ ਸਰਕਾਰ ਵਲੋਂ 5 ਸਤੰਬਰ 2020 ਨੂੰ ਦਿੱਲੀ ਵਿਖੇ ਦਿੱਤਾ ਜਾਣਾ ਸੀ ਪਰ ਕੋਵਿਡ 19 ਦੀ ਮਹਾਂਮਾਰੀ ਦੌਰਾਨ ਹੁਣ ਸਰਕਾਰ ਨੇ ਇਹ ਐਵਾਰਡ ਵੈਬੀਨਾਰ ਕਰ ਕੇ ਦੇਣ ਦਾ ਫੈਸਲਾ ਲਿਆ ਹੈ।
- - - - - - - - - Advertisement - - - - - - - - -