ਸਿੱਧੂ ਨੇ ਸ਼ੁਰੂ ਕੀਤਾ 'ਧਰਮ ਯੂੱਧ', ਵੀਡੀਓ ਸ਼ੇਅਰ ਕਰ ਕੀਤਾ ਖੁਲਾਸਾ
ਏਬੀਪੀ ਸਾਂਝਾ | 18 Mar 2020 09:09 PM (IST)
ਲੰਬੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਰਹੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਐਕਟਿਵ ਹੋਏ ਹਨ। ਪਰ ਇਸ ਵਾਰ ਸਿੱਧੂ ਨੇ ਰਾਜਨੀਤਿਕ ਜੰਗ ਸ਼ੁਰੂ ਕਰਨ ਲਈ ਆਪਣੇ ਯੂ-ਟਿਊਬ ਚੈਨਲ ਦੇ ਸਹਾਰਾ ਲਿਆ ਹੈ।
ਅੰਮ੍ਰਿਤਸਰ: ਜੀ ਹਾਂ, ਕੁਝ ਦਿਨ ਪਹਿਲਾਂ ਸ਼ੁਰੂ 'ਜਿੱਤੇਗਾ ਪੰਜਾਬ' 'ਤੇ ਸਿੱਧੂ ਨੇ ਇੱਕ ਵੀਡੀਓ ਪੋਸਟ ਕੀਤੀ ਹੈ। ਜਿਸ 'ਚ ਉਨ੍ਹਾਂ ਨੇ ਪੰਜਾਬ 'ਚ ਧਰਮ ਯੁੱਧ ਦਾ ਐਲਾਨ ਕੀਤਾ ਹੈ। ਵੀਡੀਓ 'ਚ ਸਿੱਧੂ ਨੇ ਪੰਜਾਬ ਦੀਆ ਪਿੱਛਲੇ 15 ਸਾਲਾ ਦੀ ਸਰਕਾਰਾਂ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਇੱਕ ਨਾਲ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਸੂਬੇ ਦੀ ਵਿਵਸਥਾ ਅਤੇ ਸਰਕਾਰ ਦੇ ਨਾਲ ਹਮੇਸ਼ਾ ਸੰਘਰਸ਼ ਕਰਦੇ ਰਹੇ ਹਨ। ਜਿਸ ਕਰਕੇ ਉਨ੍ਹਾਂ ਨੂੰ ਹਮੇਸ਼ਾ ਦਰਕਿਨਾਰ ਕੀਤਾ ਗਿਆ। ਆਪਣੀ ਵੀਡੀਓ 'ਚ ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਲੜਾਈ ਵਿਚਾਰਧਾਰਾਵਾਂ ਖਿਲਾਫ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੇਸ਼ਕ ਕਾਂਗਰਸ ਨੇ ਉਨ੍ਹਾਂ ਨੀ ਦਰਕਿਨਾਰ ਕੀਤਾ ਹੈ ਪਰ ਹੁਣ ਉਹ ਸੰਘਰਸ਼ ਕਰਨ ਦੀ ਸੋਚ ਚੁੱਕੇ ਹਨ, ਜਿਸ ਤੋਂ ਉਹ ਹੁਣ ਪਿੱਛੇ ਨਹੀਂ ਹੱਟਣਗੇ। ਵੀਡੀਓ 'ਚ ਬੇਸ਼ਕ ਸਿੱਧੂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਉਨ੍ਹਾਂਨੇ ਗੱਲਾਂ-ਗੱਲਾਂ 'ਚ ਜਦੋਂ ਵੀ ਉਨ੍ਹਾਂ ਨੇ ਕਿਸੇ ਪਾਰਟੀ ਨਾਲ ਮਿਲਕੇ ਸਰਕਾਰ ਬਨਾਇ ਉਨ੍ਹਾਂ ਨੂੰ ਸਾਈਡ ਕਰ ਦਿੱਤਾ ਗਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਜਾਂ ਤਾਂ ਨਾਲ ਮਿਲਕੇ ਕੰਮ ਕਰੋ ਜਾਂ ਪਾਸੇ ਹੋ ਜਾਓ। ਪਰ ਉਨ੍ਹਾਂ ਨੇ ਸਮਝੌਤਾ ਨਹੀਂ ਕੀਤਾ ਤੇ ਸੱਤਾ 'ਚ ਰਹਿ ਇਸ ਦਾ ਵਿਰੋਧ ਕੀਤਾ। ਪੰਜਾਬ ਦੇ ਲੋਕਾਂ ਲਈ ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਕਾਫੀ ਕੁਝ ਝੱਲਿਆ ਹੈ ਤੇ ਜਦੋਂ ਲੋਕ ਇਕੱਠੇ ਹੋ ਜਾਂਦੇ ਹਨ ਤਾ ਵਿਵਸਥਾ ਵੀ ਹਰ ਜਾਂਦੀ ਹੈ। ਹੁਣ ਪੰਜਾਬ ਅਤੇ ਪੰਜਾਬੀਆਂ ਲਈ ਸੂਬੇ ਦੇ ਲੋਕਾਂ ਨੂੰ ਇਕੱਠਾ ਹੋਣਾ ਚਾਹੀਦਾ ਹੈ।