ਚੰਡੀਗੜ੍ਹ: ਹਰਿਆਣਾ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨ ਡਟੇ ਹੋਏ ਹਨ। ਪੰਜਾਬ-ਹਰਿਆਣਾ ਬਾਰਡਰ ਤੋਂ ਲਗਾਤਾਰ ਹਰਿਆਣਾ ਪੁਲਿਸ ਤੇ ਫੋਰਸ ਵਲੋਂ ਕਿਸਾਨਾਂ 'ਤੇ ਕੀਤੇ ਜਾ ਰਹੇ ਤਸ਼ੱਦਦ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।


ਇਸ ਦਰਮਿਆਨ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਤੇ ਨਵਜੋਤ ਸਿੰਘ ਸਿੱਧੂ ਵੀ ਕਿਸਾਨਾਂ ਦਾ ਹੌਂਸਲਾ ਬੁਲੰਦ ਕਰਦੇ ਤੇ ਬੀਜੇਪੀ ਦੇ ਤਸ਼ੱਦਦ ਦੀ ਨਿਖੇਧੀ ਕਰਦੇ ਨਜ਼ਰ ਆ ਰਹੇ ਹਨ। ਨਵਜੋਤ ਸਿੱਧੂ ਨੇ ਕਿਸਾਨਾਂ ਦਾ ਹੌਸਲਾਂ ਵਧਾਉਣ ਲਈ ਸ਼ਾਇਰਾਨਾ ਅੰਦਾਜ਼ 'ਚ ਟਵੀਟ ਕੀਤਾ ਹੈ।

ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਲਿਖਿਆ, "ਹਕੂਮਤ ਸੇ ਜੀਤਨੇ ਦੀ ਜੱਦੋਜਹਿਦ ਤਭੀ ਕਰਤਾ ਹੈ ਕੋਈ ਕਿਸਾਨ, ਜਬ ਉਸ ਨੇ ਆਪਣੀ ਜ਼ਿੰਦਗੀ ਦਾਂਵ ਪਰ ਲਗਾ ਰੱਖੀ ਹੋ।"



ਕਿਸਾਨਾਂ 'ਤੇ ਸਖਤੀ ਤੋਂ ਭੜਕੇ ਕੈਪਟਨ, ਹਰਿਆਣਾ ਸਰਕਾਰ ਨੂੰ ਲਾਈ ਝਾੜ

ਉਧਰ ਪ੍ਰਿਯੰਕਾ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, "ਕਿਸਾਨਾਂ ਦੇ ਸਮਰਥਨ ਮੁੱਲ ਨੂੰ ਖੋਹਣ ਵਾਲੇ ਕਾਨੂੰਨ ਦੇ ਵਿਰੋਧ ਵਿੱਚ ਕਿਸਾਨ ਦੀ ਆਵਾਜ਼ ਸੁਣਨ ਦੀ ਬਜਾਏ, ਭਾਜਪਾ ਸਰਕਾਰ ਉਨ੍ਹਾਂ 'ਤੇ ਭਾਰੀ ਠੰਡ 'ਚ ਪਾਣੀ ਦੀ ਬੁਛਾੜਾਂ ਮਾਰਦੀ ਹੈ। ਕਿਸਾਨਾਂ ਤੋਂ ਸਭ ਕੁਝ ਖੋਹਿਆ ਜਾ ਰਿਹਾ ਹੈ, ਤੇ ਪੂੰਜੀਪਤੀਆਂ ਨੂੰ ਥਾਲੀ 'ਚ ਸਜਾ ਬੈਂਕ, ਕਰਜ਼ਾ ਮੁਆਫੀ, ਏਅਰਪੋਰਟ ਰੇਲਵੇ ਸਟੇਸ਼ਨ ਵੰਡੇ ਜਾ ਰਹੇ ਹਨ।"  



ਸੌਖਾ ਨਹੀਂ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣਾ, ਇਨ੍ਹਾਂ ਮੁਸ਼ਕਲਾਂ ਦੇ ਨਾਲ ਅੱਗੇ ਵੱਧ ਰਹੇ ਕਿਸਾਨ, ਦੇਖੋ ਤਸਵੀਰਾਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ