ਅੰਮ੍ਰਿਤਸਰ: ਪੰਜਾਬ 'ਚ ਪੀਪੀਏ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ 'ਚ ਛਿੜੇ ਵਿਵਾਦ ਤੋਂ ਬਾਅਦ ਅਕਾਲੀ ਦਲ ਨੇ ਕਾਂਗਰਸ ਵਲੋਂ ਇਸ ਮੁੱਦੇ 'ਤੇ ਸਿਆਸਤ ਕਰਨ ਦੇ ਦੋਸ਼ ਲਾਏ ਹਨ। ਅਕਾਲੀ ਦਲ ਦੇ ਬੁਲਾਰੇ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਾਂਗਰਸ ਨੇ ਇਹ ਸਮਝੋਤੇ ਜੇ ਰੱਦ ਕਰਨੇ ਹਨ ਤਾਂ ਕੱਲ੍ਹ ਦੀ ਬਜਾਏ ਅੱਜ ਕਰਨ, ਪਰ ਪੰਜਾਬ ਦੇ ਲੋਕਾਂ ਨੂੰ ਮੂਰਖ ਨਾ ਬਣਾਉਣ। 

Continues below advertisement


 


ਵਲਟੋਹਾ ਨੇ ਆਖਿਆ ਕਿ ਪੰਜਾਬ 'ਚ ਬਿਜਲੀ ਦੀ ਖਪਤ ਪੂਰੀ ਕਰਨ ਲਈ ਕੈਪਟਨ ਸਰਕਾਰ ਨੇ ਆਪਣੇ ਦੋਵਾਂ ਕਾਰਜਕਾਲਾਂ 'ਚ ਇਕ ਯੂਨਿਟ ਬਿਜਲੀ ਨਹੀਂ ਪੈਦਾ ਕੀਤੀ, ਪਰ ਅਕਾਲੀ ਦਲ ਨੇ ਬਿਜਲੀ ਨੂੰ ਸਰਪਲੱਸ ਕੀਤਾ ਤੇ ਸਮਝੋਤੇ ਕੇਂਦਰ ਸਰਕਾਰ ਦੀਆਂ ਗਾਈਡਲਾਈਨਜ਼ ਮੁਤਾਬਕ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੀਤੇ। ਨਾਲ ਹੀ ਬਿਜਲੀ ਦੇ ਰੇਟ ਵੀ ਜਾਇਜ ਰੱਖੇ, ਪਰ ਕੈਪਟਨ ਸਰਕਾਰ ਨੇ ਲੋਕਾਂ ਨੂੰ ਰਾਹਤ ਤਾਂ ਕੀ ਦੇਣੀ ਸੀ ਪਰ ਜਿੰਨੇ ਰੇਟ ਪਿਛਲੇ 70 ਸਾਲਾਂ 'ਚ ਵਧੇ, ਉੰਨੇ ਸਾਢੇ ਚਾਰ ਸਾਲਾਂ 'ਚ ਹੀ ਵਧਾ ਦਿੱਤੇ। 


 


ਵਲਟੋਹਾ ਨੇ ਕਿਹਾ ਕਿ ਸਿੱਧੂ ਨੂੰ ਰਾਜਨੀਤੀ ਦੀ ਬਿਲਕੁਲ ਜਾਣਕਾਰੀ ਨਹੀਂ ਹੈ ਤੇ ਉਹ ਹਵਾਈ ਗੱਲਾਂ ਕਰ ਰਹੇ ਹਨ। ਵਲਟੋਹਾ ਨੇ ਕਿਸਾਨਾਂ ਵਲੋਂ 'ਆਪ' ਦਾ ਵਿਰੋਧ ਨਾ ਕੀਤੇ ਜਾਣ 'ਤੇ ਕਿਹਾ ਕਿ ਅਕਾਲੀ ਦਲ ਨੇ ਕਿਸਾਨਾਂ ਨਾਲ ਖੜਦੇ ਹੋਏ ਆਪਣੀ ਤਿੰਨ ਦਹਾਕੇ ਪੁਰਾਣੀ ਸਾਂਝ ਤੋੜ ਦਿੱਤੀ ਤੇ ਕਿਸਾਨਾਂ ਦੇ ਹੱਕ 'ਚ ਹਾਲੇ ਤਕ ਆਵਾਜ ਬੁਲੰਦ ਕਰ ਰਹੇ ਹਾਂ ਜਦਕਿ ਕੇਜਰੀਵਾਲ ਨੇ ਤਾਂ ਦਿੱਲੀ 'ਚ ਕਾਨੂੰਨ ਲਾਗੂ ਕਰ ਦਿੱਤੇ ਹਨ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904