ਪਵਨਪ੍ਰੀਤ ਕੌਰ
ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਦੁਨੀਆ ਭਰ ਦੇ 50 ਤੋਂ ਜ਼ਿਆਦਾ ਦੇਸ਼ਾਂ ਨੇ ਲੌਕਡਾਊਨ ਐਲਾਨ ਦਿੱਤਾ ਹੈ। ਇਸ ਕਾਰਨ ਕਰੀਬ 230 ਕਰੋੜ ਤੋਂ ਜ਼ਿਆਦਾ ਲੋਕ ਘਰਾਂ ‘ਚ ਕੈਦ ਹੋ ਗਏ ਹਨ। ਇਨ੍ਹਾਂ ‘ਚ 130 ਕਰੋੜ ਲੋਕ ਸਿਰਫ ਭਾਰਤ ‘ਚ ਹੀ ਲੌਕਡਾਊਨ ਹਨ। ਇਸ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਪੀਐਮ ਮੋਦੀ ਨੇ ਮੰਗਲਵਾਰ ਨੂੰ ਦੇਸ਼ ਨੂੰ ਸੰਬੋਧਨ ਕਰਦਿਆਂ 21 ਦਿਨ ਦੇ ਜ਼ਰੂਰੀ ਲੌਕ ਡਾਊਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਨੂੰ ਲੋਕ ਕਰਫਿਊ ਹੀ ਮੰਨਣ।


ਲੌਕਡਾਊਨ ਦਾ ਐਲਾਨ ਕਰਨ ਵਾਲੇ ਕਈ ਦੇਸ਼ਾਂ ਨੇ ਇਸ ਨੂੰ ਲਾਜ਼ਮੀ ਕੀਤਾ ਹੈ, ਜਦਕਿ ਕੁਝ ਨੇ ਇਸ ਨੂੰ ਸਖ਼ਤੀ ਨਾਲ ਲਾਗੂ ਨਹੀਂ ਕੀਤਾ। ਸਿਰਫ ਲੋਕਾਂ ਨੂੰ ਘਰ ‘ਚ ਰੁਕਣ ਦੀ ਅਪੀਲ ਕੀਤੀ ਗਈ ਹੈ। ਕਰੀਬ 195.9 ਕਰੋੜ ਦੀ ਅਬਾਦੀ ਵਾਲੇ 35 ਦੇਸ਼ਾਂ ਨੇ ਜ਼ਰੂਰੀ ਲੌਕਡਾਊਨ ਕੀਤਾ ਹੈ।

ਇਸ ਦਾ ਮਤਲਬ ਕਿ ਬਹੁਤ ਜ਼ਰੂਰਤ ਨਾ ਹੋਣ ‘ਤੇ ਘਰ ਤੋਂ ਬਾਹਰ ਨਿਕਲਣਾ ਬਿਲਕੁਲ ਮਨ੍ਹਾ ਹੈ ਤੇ ਅਜਿਹਾ ਨਾ ਕਰਨ ਵਾਲਿਆਂ ਖ਼ਿਲਾਫ਼ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਦੇਸ਼ਾਂ ‘ਚ ਭਾਰਤ 130 ਕਰੋੜ ਦੀ ਅਬਾਦੀ ਵਾਲਾ ਸਭ ਤੋਂ ਵੱਡਾ ਦੇਸ਼ ਹੈ। ਜ਼ਿਆਦਾਤਰ ਦੇਸ਼ਾਂ ‘ਚ ਜ਼ਰੂਰੀ ਕੰਮ ‘ਤੇ ਜਾਣ, ਮੈਡੀਕਲ ਕੇਅਰ ਲਈ ਜ਼ਰੂਰੀ ਸਾਮਾਨ ਲਿਆਉਣ ਦੀ ਹੀ ਛੂਟ ਦਿੱਤੀ ਗਈ ਹੈ।
 ਇਹ ਵੀ ਪੜ੍ਹੋ :