ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਪੰਜਾਬ 'ਚ ਇੱਕ ਵਾਰ ਫੇਰ ਤੋਂ ਤੀਜੇ ਸਿਆਸੀ ਮੋਰਚੇ ਦੀ ਕਵਾਇਦ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਵਿੱਚੋਂ ਕੱਢੇ ਜਾਣ ਮਗਰੋਂ ਪੰਜਾਬ ਦੀ ਸਿਆਸੀ ਮਾਹੌਲ ਗਰਮਾ ਗਿਆ ਹੈ। ਇਸ ਦੇ ਨਾਲ ਹੀ ਸੂਬੇ 'ਚ ਤੀਜੇ ਮੋਰਚੇ ਲਈ ਹਲਚਲ ਤੇਜ਼ ਹੋ ਗਈ ਹੈ। ਤਾਜ਼ਾ ਗਿਣਤੀਆਂ-ਮਿਣਤੀਆਂ ਮੁਤਾਬਕ ਸਿਆਸਤ 'ਚ ਨਵੇਂ ਸਮੀਕਰਨ ਬਣਦੇ ਨਜ਼ਰ ਆ ਰਹੇ ਹਨ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਵਿੱਚ ਸੁਖਦੇਵ ਸਿੰਘ ਢੀਂਡਸਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਭ ਤੋਂ ਸੀਨੀਅਰ ਲੀਡਰ ਸੀ। ਅਜਿਹੇ 'ਚ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਕੱਢੇ ਜਾਣ ਮਗਰੋਂ ਕਾਂਗਰਸ ਤੇ ਅਕਾਲੀ ਦਲ ਤੋਂ ਨਰਾਜ਼ ਲੱਡਰ ਇੱਕਜੁਟ ਹੋਣ ਲੱਗੇ ਗਨ। ਇਨ੍ਹਾਂ ਨੇਤਾਵਾਂ ਦੀ ਸੋਚ ਸੂਬੇ 'ਚ ਤੀਜੇ ਫਰੰਟ ਦੀ ਸ਼ੁਰੂਆਤ ਵੱਲ ਇਸ਼ਾਰਾ ਕਰ ਰਹੀ ਹੈ।
ਪੰਜਾਬ 'ਚ 2022 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਲਈ ਮਾਹੌਲ ਦਿੱਲੀ ਦੀਆਂ ਚੋਣਾਂ ਦੇ ਨਤੀਜਿਆਂ 'ਤੇ ਨਿਰਭਰ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਨਤੀਜੇ 'ਆਪ' ਦੇ ਪੱਖ 'ਚ ਆਏ ਤਾਂ ਪੱਕੇ ਤੌਰ 'ਤੇ ਪੰਜਾਬ 'ਚ ਬਹੁ ਰੰਗੀ ਲੜਾਈ ਹੋਵੇਗਾ। ਦਿੱਲੀ 'ਚ ਜੇਕਰ ਬੀਜੇਪੀ ਸੱਤਾ 'ਤੇ ਆਉਂਦੀ ਹੈ ਤਾਂ ਤਿੰਨ ਫਰੰਟ ਬਣਗੇ।
2017 ਦੀਆਂ ਚੋਣਾਂ 'ਚ 10 ਸਾਲ ਤੋਂ ਲਗਾਤਾਰ ਸੱਤਾ 'ਤੇ ਰਹੀ ਸ਼੍ਰੋਅਦ-ਭਾਜਪਾ ਗਠਬੰਧਨ ਨੂੰ ਹਾਰ ਮਿਲੀ। ਬੇਰੁਜ਼ਗਾਰੀ, ਕਿਸਾਨ ਸੰਕਟ, ਬੇਅਦਬੀ ਮਾਮਲਾ ਤੇ ਡਰੱਗਸ ਜਿਹੇ ਮੁੱਦਿਆਂ ਨੂੰ ਲੈ ਕੇ ਗਠਬੰਧਨ ਨੂੰ ਵਿਰੋਧੀ ਧਿਰ ਨੇ ਘੇਰਿਆ। ਪੰਜਾਬ 'ਚ 'ਆਪ' ਦੀ ਹਾਲਤ ਵੀ ਖ਼ਰਾਬ ਹੀ ਹੈ। ਕਈ ਸੀਨੀਅਰ ਨੇਤਾ ਪਾਰਟੀ ਛੱਡ ਚੁੱਕੇ ਹਨ ਜਾਂ ਨਾਰਾਜ਼ ਹਨ।
ਉਧਰ, ਸ਼੍ਰੋਅਦ-ਭਾਜਪਾ ਗਠਬੰਧਨ ਅਜੇ ਵੀ ਉੱਠ ਨਹੀਂ ਪਾ ਰਿਹਾ। ਕਾਂਗਰਸ ਤੋਂ ਲਾਈਆਂ ਉਮੀਦਾਂ ਧੂੜ ਖਾ ਰਹੀਆਂ ਹਨ। ਅਜਿਹੇ 'ਚ ਫੇਰ ਤੋਂ ਤੀਜੇ ਫਰੰਟ ਦੀ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਹਨ। ਅਜਿਹੇ 'ਚ ਨੇਤਾ ਕੋਸ਼ਿਸ਼ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ, ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾ, ਅਕਾਲੀ ਦਲ ਟਕਸਾਲੀ ਦੇ ਬੀਰ ਦਵਿੰਦਰ ਤੇ ਰਣਜੀਤ ਸਿੰਘ ਬ੍ਰਹਮਪੁਰਾ ਤੇ ਹੋਰ ਨੇਤਾ ਇਕੱਠੇ ਮਿਲ ਕੇ ਕੰਮ ਕਰਨ।
ਢੀਂਡਸਾ ਨੂੰ ਅਕਾਲੀ ਦਲ 'ਚੋਂ ਕੱਢਣ ਮਗਰੋਂ ਭਖਿਆ ਸਿਆਸੀ ਮਾਹੌਲ, ਤੀਜੇ ਮੋਰਚੇ ਦੀ ਕਵਾਇਦ ਤੇਜ਼
ਮਨਵੀਰ ਕੌਰ ਰੰਧਾਵਾ
Updated at:
05 Feb 2020 12:23 PM (IST)
ਪੰਜਾਬ 'ਚ ਇੱਕ ਵਾਰ ਫੇਰ ਤੋਂ ਤੀਜੇ ਸਿਆਸੀ ਮੋਰਚੇ ਦੀ ਕਵਾਇਦ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਵਿੱਚੋਂ ਕੱਢੇ ਜਾਣ ਮਗਰੋਂ ਪੰਜਾਬ ਦੀ ਸਿਆਸੀ ਮਾਹੌਲ ਗਰਮਾ ਗਿਆ ਹੈ।
- - - - - - - - - Advertisement - - - - - - - - -