ਅੰਮ੍ਰਿਤਸਰ: ਕੋਰੋਨਾਵਾਇਰਸ ਸੰਕਟ ਦੇ ਦੌਰ ‘ਚ ਖੁਸ਼ੀ ਦੀ ਖ਼ਬਰ ਹੈ ਕਿ ਕੋਵਿਡ-19 ਤੋਂ ਪੀੜਤ ਜ਼ਿਲ੍ਹੇ ਦੇ ਦੋ ਮਰੀਜ਼ਾਂ ਨੇ ਜੰਗ ਜਿੱਤ ਲਈ ਹੈ। ਇੰਨਾਂ ਮਰੀਜ਼ਾਂ ਚੋਂ ਇੱਕ ਪਿੰਡ ਗੁਰੂ ਕੀ ਵਡਾਲੀ ਦਾ 30 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ, ਜੋ ਕਿ ਜਿਲ੍ਹੇ ‘ਚ ਕੋਵਿਡ-19 ਦਾ ਪਹਿਲਾ ਮਰੀਜ਼ ਸੀ। ਹੁਰਪ੍ਰੀਤ 23 ਮਾਰਚ ਨੂੰ ਸ਼ਤਾਬਦੀ ਟ੍ਰੇਨ ‘ਚ ਨਵੀਂ ਦਿੱਲੀ ਤੋਂ ਆਇਆ ਸੀ, ਜਿਸ ਨੂੰ ਵਾਪਸੀ ਸਮੇਂ ਕੋਵਿਡ-19 ਦੇ ਲੱਛਣਾਂ ਕਾਰਨ ਸਿੱਧਾ ਗੁਰੂ ਨਾਨਕ ਹਸਪਤਾਲ ਭੇਜਿਆ ਗਿਆ ਤੇ ਉੱਥੇ ਉਸਦਾ ਇਲਾਜ ਕੀਤਾ ਗਿਆ।



ਦੂਸਰੇ ਹਨ ਭਾਈ ਨਿਰਮਲ ਸਿੰਘ ਖਾਲਸਾ ਦੇ ਸਾਥੀ ਰਹੇ ਭਾਈ ਦਰਸ਼ਨ ਸਿੰਘ ਵੀ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਦੱਸ ਦਈਏ ਕਿ 2 ਅਪਰੈਲ ਨੂੰ ਭਾਈ ਖਲਾਸਾ ਦੇ ਸੰਪਰਕ ‘ਚ ਹੋਣ ਕਾਰਨ ਦਰਸ਼ਨ ਸਿੰਘ ਵੀ ਕੋਰੋਨਾ ਦੇ ਸ਼ਿਕਾਰ ਹੋਏ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 60 ਸਾਲਾ ਭਾਈ ਦਰਸ਼ਨ ਸਿੰਘ ਨੇ ਵੀ ਕੋਰੋਨਾ ਮਹਾਮਾਰੀ ਨੂੰ ਹਰਾ ਘਰ ਦਾ ਰੁਖ ਕੀਤਾ। ਅੱਜ ਹਸਪਤਾਲ ਤੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਪਰ ਅਹਿਮ ਗੱਲ ਇਹ ਹੈ ਕਿ 60 ਸਾਲਾ ਦਰਸ਼ਨ ਸਿੰਘ ਨੇ ਕੋਰੋਨਾ ਨੂੰ ਹਰਾਉਣ ‘ਚ 28 ਦਿਨ ਲਏ, ਜਦਕਿ 30 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਨੇ 41 ਦਿਨ ‘ਚ ਕੋਰੋਨਾ ਖਿਲਾਫ ਜੰਗ ਜਿੱਤੀ।



ਇਸੇ ਦੌਰਾਨ ਪ੍ਰਿੰਸੀਪਲ ਸੁਜਾਤਾ ਸ਼ਰਮਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦਾ 29 ਅਤੇ 30 ਅਪਰੈਲ ਨੂੰ ਕੋਰੋਨਾ ਟੈਸਟ ਨੈਗੇਟਿਵ ਆਉਣ ਮਗਰੋਂ ਅੱਜ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ।