ਨਵੀਂ ਦਿੱਲੀ: ਨਿਰਭਿਆ ਦੇ ਚਾਰੇ ਦੋਸ਼ੀਆਂ ਨੂੰ ਕੱਲ੍ਹ ਸਵੇਰੇ 5.30 ਵਜੇ ਫਾਂਸੀ ਦਿੱਤੀ ਜਾਣੀ ਤੈਅ ਹੈ। ਇੱਕ ਦੋਸ਼ੀ ਪਵਨ ਗੁਪਤਾ ਦੀ ਰਸਮੀ ਪਟੀਸ਼ਨ ਵੀਰਵਾਰ ਨੂੰ ਖਾਰਜ ਕਰ ਦਿੱਤੀ ਗਈ। ਇਸ ਦੇ ਨਾਲ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਵਨ ਤੇ ਅਕਸ਼ੈ ਠਾਕੁਰ ਦੀ ਦੂਜੀ ਰਹਿਮ ਦੀ ਅਪੀਲ ਨੂੰ ਵੀ ਖਾਰਜ ਕਰ ਦਿੱਤਾ ਹੈ। ਸਰਕਾਰੀ ਵਕੀਲ ਨੇ ਦਿੱਲੀ ਵਿੱਚ ਸੈਸ਼ਨ ਕਾਰਟ ਵਿੱਚ ਦੱਸਿਆ ਕਿ ਚਾਰੇ ਦੋਸ਼ੀਆਂ ਕੋਲ ਅਦਾਲਤ ਵਿੱਚ ਕੋਈ ਵਿਕਲਪ ਨਹੀਂ ਬਚਿਆ।
ਅਡੀਸ਼ਨਲ ਸੈਸ਼ਨ ਕੋਰਟ ‘ਚ ਦੋਸ਼ੀ ਅਕਸ਼ੈ ਸਿੰਘ ਠਾਕੁਰ, ਵਿਨੈ ਸ਼ਰਮਾ ਤੇ ਪਵਨ ਗੁਪਤਾ ਦੁਆਰਾ ਪਟਿਸ਼ਨ ਦਾਇਰ ਕੀਤੀ ਸੀ, ਜਿਸ ‘ਚ ਕਿਹਾ ਗਿਆ ਕਿ ਫਾਂਸੀ ਨੂੰ ਰੋਕਿਆ ਜਾਣਾ ਚਾਹੀਦਾ ਹੈ। ਇਸ ਦੌਰਾਨ ਦੋ ਸਹਾਇਕ ਸੁਪਰਡੈਂਟ ਦੀਪਕ ਸ਼ਰਮਾ ਤੇ ਜੈ ਸਿੰਘ ਨੂੰ ਤਿਹਾੜ ਵਿੱਚ ਤਾਇਨਾਤ ਕੀਤਾ ਗਿਆ ਹੈ।
ਚਾਰੇ ਦੋਸ਼ੀਆਂ ਨੂੰ ਕੱਲ੍ਹ ਸਵੇਰੇ ਸਾਢੇ ਪੰਜ ਵਜੇ ਫਾਂਸੀ ਦਿੱਤੀ ਜਾਵੇਗੀ, 2 ਦੋਸ਼ੀਆਂ ਦੀ ਦੂਜੀ ਰਹਿਮ ਪਟੀਸ਼ਨ ਵੀ ਖਾਰਜ
ਏਬੀਪੀ ਸਾਂਝਾ
Updated at:
19 Mar 2020 03:06 PM (IST)
ਨਿਰਭਿਆ ਦੇ ਚਾਰੇ ਦੋਸ਼ੀਆਂ ਨੂੰ ਕੱਲ੍ਹ ਸਵੇਰੇ 5.30 ਵਜੇ ਫਾਂਸੀ ਦਿੱਤੀ ਜਾਣੀ ਤੈਅ ਹੈ। ਇੱਕ ਦੋਸ਼ੀ ਪਵਨ ਗੁਪਤਾ ਦੀ ਰਸਮੀ ਪਟੀਸ਼ਨ ਵੀਰਵਾਰ ਨੂੰ ਖਾਰਜ ਕਰ ਦਿੱਤੀ ਗਈ।
- - - - - - - - - Advertisement - - - - - - - - -