ਨਵੀਂ ਦਿੱਲੀ: ਸੀਨੀਅਰ ਵਕੀਲ ਇੰਦਰਾ ਜੈਸਿੰਘ ਵਲੋਂ ਨਿਰਭਯਾ ਦੀ ਮਾਂ ਨੂੰ ਦੋਸ਼ੀਆਂ ਨੂੰ ਮੁਆਫ਼ ਕਰਨ ਦੀ ਅਪੀਲ ਕੀਤੀ ਸੀ, ਜਿਸ ਨੇ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੂੰ ਬੇਹਦ ਦੁੱਖੀ ਕੀਤਾ। ਆਸ਼ਾ ਦੇਵੀ ਨੇ ਗੁੱਸਾ 'ਚ ਇੰਦਰਾ ਅੱਗੇ ਸਵਾਲ ਖੜ੍ਹਾ ਕੀਤਾ ਹੈ ਕਿ ਜੇਕਰ ੳਨ੍ਹਾਂ ਦੀ ਧੀ ਜਾਂ ਉਨ੍ਹਾਂ ਨਾਲ ਅਜਿਹਾ ਹੁੰਦਾ ਤਾਂ ਵੀ ਉਹ ਇੰਝ ਹੀ ਕਹਿੰਦੀ?


ਆਸ਼ਾ ਦੇਵੀ ਨੇ ਕਿਹਾ ਕਿ ਆਖ਼ਿਰ ਇੰਦਰਾ ਜੈਸਿੰਘ ਕੌਣ ਹੁੰਦੀ ਹੈ ਉਨ੍ਹਾਂ ਨੂੰ ਅਜਿਹੀ ਸਲਾਹ ਦੇਣ ਵਾਲੀ? ਰੱਬ ਵੀ ਕਹਿਣ ਤਾਂ ਵੀ ਉਹ ਦੋਸ਼ੀਆਂ ਨੂੰ ਮੁਆਫ਼ ਨਹੀਂ ਕਰਨਗੇ। ਪੂਰਾ ਦੇਸ਼ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਦਾ ਵੇਖਣਾ ਚਾਹੁੰਦਾ ਹੈ। ੳਨ੍ਹਾਂ ਵਰਗੇ ਲੋਕਾਂ ਕਾਰਨ ਰੇਪ ਪੀੜਿਤਾਂ ਨੂੰ ਇਨਸਾਫ਼ ਨਹੀਂ ਮਿਲਦਾ।

ਆਸ਼ਾ ਦੇਵੀ ਨੇ ਅੱਗੇ ਕਿਹਾ ਕਿ ੳਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਇੰਦਰਾ ਜੈਸਿੰਘ ਦੀ ਇਹ ਗੱਲ ਕਹਿਣ ਦੀ ਹਿੰਮਤ ਕਿਵੇਂ ਹੋਈ। ਮੈਂ ੳਨ੍ਹਾਂ ਨਾਲ ਸੁਣਵਾਈ ਦੌਰਾਨ ਕਈ ਵਾਰ ਕੋਰਟ 'ਚ ਮਿਲੀ ਹਾਂ, ਪਰ ੳਨ੍ਹਾਂ ਕਦੇ ਵੀ ਮੇਰਾ ਹਾਲ ਨਹੀਂ ਪੁੱਛਿਆ। ਹੁਣ ਉਹ ਦੋਸ਼ੀਆਂ ਨੂੰ ਮੁਆਫ਼ ਕਰਨ ਦੀ ਗੱਲ ਕਹਿ ਰਹੀ ਹੈ। ਅਜਿਹੇ ਲੋਕ ਹੀ ਰੇਪ ਦਾ ਸਮਰਥਨ ਕਰਕੇ ਆਪਣਾ ਜੀਵਣ ਜਿਉਂਦੇ ਹਨ, ਇਸ ਲਈ ਹੀ ਰੇਪ ਵਰਗੀਆਂ ਘਟਨਾਂਵਾਂ ਰੁੱਕ ਨਹੀਂ ਰਹੀਆਂ।