ਸਿੰਘੂ ਬਾਰਡਰ: ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਸੋਸ਼ਲ ਐਕਟਿਵਿਸਟ ਨੌਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਅੱਜ ਨਵਦੀਪ ਸਿੰਘੂ ਬਾਰਡਰ ਪਹੁੰਚੀ। ਇਸ ਦੌਰਾਨ ਨੌਦੀਪ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਈ ਤਰ੍ਹਾਂ ਦੇ ਖੁਲਾਸੇ ਕੀਤੇ।


 


ਨੌਦੀਪ ਨੇ ਕਿਹਾ ਜਿਸ ਸਮੇਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਵੇਲੇ ਕੋਈ ਵੀ ਮਹਿਲਾ ਪੁਲਿਸ ਕਰਮੀ ਮੌਜੂਦ ਨਹੀਂ ਸੀ। ਪੁਲਿਸ ਨੇ ਉਸ ਤੋਂ ਜ਼ਬਰਦਸਤੀ ਪਲੇਨ ਪੇਪਰ 'ਤੇ ਸਾਈਨ ਕਰਵਾਏ। ਪੁਲਿਸ ਵਲੋਂ ਜਾਣਬੁਝ ਕੇ ਉਸ ਦਾ ਮੈਡੀਕਲ ਨਹੀਂ ਕਰਵਾਇਆ ਗਿਆ। ਅਦਾਲਤ ਦੇ ਨਿਰਦੇਸ਼ 'ਤੇ 14 ਦਿਨ ਬਾਅਦ ਜਾ ਕੇ ਉਸ ਦਾ ਮੈਡੀਕਲ ਹੋਇਆ।


 


ਨੌਦੀਪ ਕੌਰ ਨੇ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ, ਉਸ ਇੰਝ ਹੀ ਮਜ਼ਦੂਰਾਂ ਦੇ ਨਾਲ ਲੜਦੇ ਰਹਿਣਗੇ। ਨੌਦੀਪ ਨੇ ਕਿਹਾ ਪੁਲਿਸ ਨੇ ਐਕਟੀਵਿਸਟ ਸ਼ਿਵ ਕੁਮਾਰ ਨੂੰ ਵੀ ਟਾਰਚਰ ਕੀਤਾ। ਉਨ੍ਹਾਂ ਨੂੰ ਬਹੁਤ ਮਾਰਿਆ ਗਿਆ, ਇਥੋਂ ਤੱਕ ਕਿ ਉਨ੍ਹਾਂ ਦੀ ਹੱਡੀ ਵੀ ਤੋੜੀ ਗਈ। ਉਸ ਨੇ ਸ਼ਿਵ ਕੁਮਾਰ ਦੀ ਰਿਹਾਈ ਦੀ ਵੀ ਮੰਗ ਕੀਤੀ ਹੈ।