ਨਵੀਂ ਦਿੱਲੀ: ਅਸਾਮ ਵਿੱਚ ਆਏ ਹੜ੍ਹਾਂ ਕਾਰਨ ਲੋਕਾਂ ਦੀ ਜ਼ਿੰਦਗੀ ਬਹੁਤ ਮੁਸ਼ਕਲ ਹੋ ਗਈ ਹੈ। ਬੁੱਧਵਾਰ ਨੂੰ ਸਥਿਤੀ ਬਦ ਤੋਂ ਬਦਤਰ ਹੋ ਗਈ। ਪਾਣੀ ‘ਚ ਡੁੱਬੇ ਵਿਅਕਤੀ ਦੀ ਮੌਤ ਨਾਲ ਹਜ਼ਾਰਾਂ ਲੋਕਾਂ ਨੂੰ ਉਜਾੜੇ ਦਾ ਸਾਹਮਣਾ ਕਰਨਾ ਪਿਆ। ਹੜ੍ਹ ਨੇ 102 ਪਿੰਡਾਂ ਨੂੰ ਆਪਣੀ ਚਪੇਟ 'ਚ ਲੈ ਲਿਆ ਹੈ। ਪੰਜ ਹਜ਼ਾਰ ਹੈਕਟੇਅਰ ਤੋਂ ਵੱਧ ਰਕਬੇ ‘ਚ ਫਸਲਾਂ ਤਬਾਹ ਹੋ ਗਈਆਂ ਹਨ।


ਹੜ੍ਹਾਂ ਨੇ ਵਿਗਾੜੀ ਅਸਾਮ ਦੀ ਸੂਰਤ:

ਰਾਜ ਦੇ ਪੰਜ ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਇੱਥੇ 38 ਹਜ਼ਾਰ ਲੋਕ ਮਾਈਗਰੇਟ ਕਰਨ ਲਈ ਮਜਬੂਰ ਹੋਏ। ਜਦਕਿ ਇੱਕ ਵਿਅਕਤੀ ਦੀ ਹੜ੍ਹ ਦੇ ਪਾਣੀ ‘ਚ ਡੁੱਬਣ ਨਾਲ ਮੌਤ ਹੋ ਗਈ। ਸਿਵਾਸਾਗਰ ਜ਼ਿਲੇ ‘ਚ ਮੌਤ ਦਾ ਇਕ ਨਵਾਂ ਨਵਾਂ ਕੇਸ ਦਰਜ ਹੋਇਆ। ਇਸ ਨਾਲ ਮ੍ਰਿਤਕਾਂ ਦੀ ਗਿਣਤੀ 12 ਹੋ ਗਈ। ਬ੍ਰਹਮਾਪੁੱਤਰ ਨਦੀ ਜੋਰਹਾਟ ਅਤੇ ਧੁਬਰੀ ਦੇ ਨਿਮਾਤੀਘਾਟ ਵਿੱਚ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀ ਹੈ। ਧੇਮਾਜੀ ਜ਼ਿਲ੍ਹੇ ਵਿੱਚ ਸੜਕਾਂ ਅਤੇ ਹੋਰ ਢਾਂਚਿਆਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਗੋਲਾਘਾਟ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਵਿਆਪਕ ਕਟਾਈ ਕਾਰਨ ਸਥਿਤੀ ਕਾਫ਼ੀ ਖਤਰਨਾਕ ਹੋ ਗਈ ਹੈ।

38 ਹਜ਼ਾਰ ਲੋਕ ਪ੍ਰਭਾਵਤ ਹੋਏ:

ਅਸਾਮ ਸਟੇਟ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਹੜ੍ਹਾਂ ਕਾਰਨ 38 ਹਜ਼ਾਰ ਲੋਕ ਪ੍ਰਭਾਵਤ ਹੋਏ ਹਨ। ਹੜ੍ਹਾਂ ਨੇ ਧੀਮਾਜੀ, ਜੋਰਹਾਟ, ਮਜੁਲੀ, ਸ਼ਿਵਸਾਗਰ ਤੇ ਦਿਬਰੂਗੜ ਜ਼ਿਲ੍ਹਿਆਂ ਨੂੰ ਘੇਰ ਲਿਆ ਹੈ। ਸਭ ਤੋਂ ਪ੍ਰਭਾਵਤ ਧੇਮਾਜੀ ਜ਼ਿਲ੍ਹਾ ਹਨ। ਤਕਰੀਬਨ 15 ਹਜ਼ਾਰ ਲੋਕਾਂ ਨੂੰ ਆਪਣੀਆਂ ਥਾਵਾਂ ਛੱਡ ਕੇ ਜਾਣਾ ਪਿਆ। ਉਸ ਤੋਂ ਬਾਅਦ ਡਿਬਰੂਗੜ ਵਿੱਚ 11 ਹਜ਼ਾਰ ਲੋਕਾਂ ਨੂੰ ਸ਼ਿਵਸਾਗਰ  ਵਿੱਚ 10 ਹਜ਼ਾਰ ਲੋਕਾਂ ਨੂੰ ਹੇਠਲੇ ਸਥਾਨਾਂ ਤੋਂ ਉੱਚੇ ਸਥਾਨਾਂ ‘ਤੇ ਭੇਜਿਆ ਗਿਆ। ਮੰਗਲਵਾਰ ਤੱਕ 4 ਜ਼ਿਲ੍ਹਿਆਂ ਵਿੱਚ ਪ੍ਰਭਾਵਤ ਦੀ ਗਿਣਤੀ 37 ਹਜ਼ਾਰ ਸੀ।