ਇਸ ਐਲਾਨ ਤੋਂ ਬਾਅਦ ਐਨਪੀਆਰ ਅਭਿਆਸ ਅਤੇ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਦੇ ਸਬੰਧ ਵਿੱਚ ਵੀ ਫੈਸਲਾ ਲਿਆ ਗਿਆ। ਇਹ ਦੋਵੇਂ ਅਭਿਆਸ 1 ਅਪ੍ਰੈਲ, 2020 ਤੋਂ ਸ਼ੁਰੂ ਹੋਣੇ ਸੀ, ਪਰ ਹੁਣ ਇਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਲਾਕਡਾਊਨ 14 ਅਪ੍ਰੈਲ ਨੂੰ ਹੋਵੇਗਾ ਖ਼ਤਮ:
ਅੱਜ ਰਾਤ 12 ਵਜੇ ਸ਼ੁਰੂ ਹੋਇਆ ਲਾਕਡਾਊਨ 14 ਅਪ੍ਰੈਲ ਨੂੰ ਖ਼ਤਮ ਹੋਵੇਗਾ। ਪੀਐਮ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ 21 ਦਿਨਾਂ ਦੌਰਾਨ ਆਪਣੇ ਘਰ ਵਿੱਚ ਰਹਿਣ।
ਕਿਸੇ ਵੀ ਸਥਿਤੀ ਵਿੱਚ ਬਾਹਰ ਨਾ ਜਾਣ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਹੋਰ ਦੇਸ਼ਾਂ ਦੇ ਤਜ਼ਰਬੇ ਤੋਂ ਇਹ ਸਿੱਖਿਆ ਗਿਆ ਹੈ ਕਿ ਜੇ ਇਸ ਵਾਇਰਸ ਨੂੰ ਰੋਕਣਾ ਹੈ ਤਾਂ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਨੀ ਪਏਗੀ।
ਐਨਪੀਆਰ ਕੀ ਹੈ?
ਰਾਸ਼ਟਰੀ ਜਨਸੰਖਿਆ ਰਜਿਸਟਰ ਦਾ ਉਦੇਸ਼ ਦੇਸ਼ ਵਿੱਚ ਰਹਿੰਦੇ ਹਰ ਵਿਅਕਤੀ ਦੀ ਪਛਾਣ ਦਾ ਡੇਟਾਬੇਸ ਤਿਆਰ ਕਰਨਾ ਹੈ। ਸਾਲ 2010 ‘ਚ ਪਹਿਲੀ ਵਾਰ ਐਨਪੀਆਰ ਦੀ ਸ਼ੁਰੂਆਤ ਕੀਤੀ ਗਈ ਸੀ। ਪਿਛਲੇ ਦਿਨਾਂ ਵਿੱਚ ਐਨਪੀਆਰ ਵਿੱਚ ਮੰਗੇ ਗਏ ਦਸਤਾਵੇਜ਼ਾਂ ਬਾਰੇ ਦੇਸ਼ ਭਰ ਵਿੱਚ ਕਾਫ਼ੀ ਚਰਚਾ ਹੋਈ। ਹਾਲਾਂਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਫ ਕਰ ਦਿੱਤਾ ਹੈ ਕਿ ਐਨਪੀਆਰ ਵਿੱਚ ਕਿਸੇ ਦਸਤਾਵੇਜ਼ ਬਾਰੇ ਨਹੀਂ ਪੁੱਛਿਆ ਜਾਵੇਗਾ।