ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੋਵਿਡ-19 ਕਾਰਨ ਲੋਕ ਲਗਾਤਾਰ ਆਪਣੇ ਘਰਾਂ ਨੂੰ ਪਰਤਣ ਲਈ ਕਾਹਲੇ ਹਨ। ਜਿੱਥੇ ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਸਾਧਨਾਂ ਦੀ ਕਮੀ ਕਾਰਨ ਪੈਦਲ ਹੀ ਹਜ਼ਾਰਾਂ ਮੀਲ ਦੂਰ ਸਥਿਤ ਆਪਣੇ ਪਿੱਤਰੀ ਰਾਜਾਂ ਨੂੰ ਤੁਰੇ ਹੋਏ ਹਨ, ਉੱਥੇ ਪ੍ਰਵਾਸੀ ਭਾਰਤੀਆਂ ਦੀ ਤੰਗੀ ਨੂੰ ਦੇਖਦਿਆਂ ਸਰਕਾਰ ਨੇ ਨਵਾਂ ਫੈਸਲਾ ਲਿਆ ਹੈ।
ਮੋਦੀ ਸਰਕਾਰ ਨੇ ਵਿਦੇਸ਼ਾਂ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੀ ਮੁਹਿੰਮ ਵੰਦੇ ਭਾਰਤ ਤਹਿਤ ਆਉਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਤਕ ਛੇਤੀ ਪਹੁੰਚਾਉਣ ਲਈ ਘਰੇਲੂ ਉਡਾਣਾਂ ਦਾ ਬੰਦੋਬਸਤ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
ਖ਼ਬਰ ਏਜੰਸੀ ਆਈਐਨਐਸ ਮੁਤਾਬਕ 16 ਮਈ ਤੋਂ ਵੰਦੇ ਭਾਰਤ ਮਿਸ਼ਨ ਦਾ ਦੂਜਾ ਗੇੜ ਸ਼ੁਰੂ ਹੋਣ ਜਾ ਰਿਹਾ ਹੈ। ਇਸ ਗੇੜ ਵਿੱਚ ਸੀਮਤ ਘਰੇਲੂ ਰੂਟਾਂ 'ਤੇ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਇਨ੍ਹਾਂ ਘਰੇਲੂ ਰੂਟਾਂ ਵਿੱਚ ਦਿੱਲੀ ਤੋਂ ਕੋਲਕਾਤਾ, ਮੁੰਬਈ, ਲਖਨਊ, ਜੈਪੁਰ, ਬੇਂਗਲੁਰੂ, ਹੈਦਰਾਬਾਦ, ਅੰਮ੍ਰਿਤਸਰ, ਕੋਚੀ, ਅਹਿਮਦਾਬਾਦ ਜਿਹੇ ਸ਼ਹਿਰ ਸ਼ਾਮਲ ਹਨ।
ਇਨ੍ਹੀਂ ਦਿਨੀਂ ਤਾਲਾਬੰਦੀ ਕਾਰਨ ਜਨਤਕ ਟ੍ਰਾਂਸਪੋਰਟ ਜਾਂ ਟੈਕਸੀ ਆਦਿ ਦਾ ਕੰਮ ਠੱਪ ਪਿਆ ਹੈ। ਬੇਸ਼ੱਕ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਤੇ ਹੋਰ ਪ੍ਰਵਾਸੀ ਕਾਮਿਆਂ ਨੇ ਸ਼੍ਰਮਿਕ ਰੇਲਾਂ ਦਾ ਲਾਭ ਲਿਆ ਹੈ, ਪਰ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਦੀ ਘਰ ਵਾਪਸੀ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ। ਵੰਦੇ ਭਾਰਤ ਮਿਸ਼ਨ ਦਾ ਦੂਜਾ ਗੇੜ ਸੱਤ ਦਿਨਾਂ ਤਕ ਜਾਰੀ ਰਹੇਗਾ, ਜਿਸ ਵਿੱਚ 31 ਦੇਸ਼ਾਂ ਤੋਂ 149 ਉਡਾਣਾਂ ਭਾਰਤ ਪਹੁੰਚਣਗੀਆਂ। ਇਨ੍ਹਾਂ ਉਡਾਣਾਂ ਰਾਹੀਂ ਪਹੁੰਚੇ ਲੋਕਾਂ ਨੂੰ ਆਪੋ ਆਪਣੇ ਸੂਬਿਆਂ ਤਕ ਪਹੁੰਚਣ ਲਈ ਘਰੇਲੂ ਉਡਾਣਾਂ ਕਾਫੀ ਮਦਦਗਾਰ ਸਾਬਤ ਹੋ ਸਕਦੀਆਂ ਹਨ।
ਗਰੀਬ ਸੜਕਾਂ 'ਤੇ ਰੁਲਦੇ, ਪਰਵਾਸੀ ਭਾਰਤੀਆਂ ਲਈ ਸ਼ੁਰੂ ਹੋਣਗੀਆਂ ਉਡਾਣਾਂ
ਏਬੀਪੀ ਸਾਂਝਾ
Updated at:
14 May 2020 01:33 PM (IST)
16 ਮਈ ਤੋਂ ਵੰਦੇ ਭਾਰਤ ਮਿਸ਼ਨ ਦਾ ਦੂਜਾ ਗੇੜ ਸ਼ੁਰੂ ਹੋਣ ਜਾ ਰਿਹਾ ਹੈ। ਇਸ ਗੇੜ ਵਿੱਚ ਸੀਮਤ ਘਰੇਲੂ ਰੂਟਾਂ 'ਤੇ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਇਨ੍ਹਾਂ ਘਰੇਲੂ ਰੂਟਾਂ ਵਿੱਚ ਦਿੱਲੀ ਤੋਂ ਕੋਲਕਾਤਾ, ਮੁੰਬਈ, ਲਖਨਊ, ਜੈਪੁਰ, ਬੇਂਗਲੁਰੂ, ਹੈਦਰਾਬਾਦ, ਅੰਮ੍ਰਿਤਸਰ, ਕੋਚੀ, ਅਹਿਮਦਾਬਾਦ ਜਿਹੇ ਸ਼ਹਿਰ ਸ਼ਾਮਲ ਹਨ।
- - - - - - - - - Advertisement - - - - - - - - -