ਸ਼ਾਹੀਨ ਬਾਗ ਵਾਲੇ ਔਖਲਾ ਤੋਂ 'ਆਪ' ਦੀ ਵੱਡੀ ਜਿੱਤ
ਏਬੀਪੀ ਸਾਂਝਾ | 11 Feb 2020 01:37 PM (IST)
ਦਿੱਲੀ ਚੋਣਾਂ ਨੂੰ ਲੈ ਕੇ ਵੋਟਾਂ ਦੀ ਗਿਣਤੀ ਜਾਰੀ ਹੈ, ਉੱਥੇ ਹੀ ਸ਼ਾਹੀਨ ਬਾਗ 'ਚ ਸੀਏਏ ਤੇ ਐਨਆਰਸੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਵੀ ਜਾਰੀ ਹਨ। ਔਖਲਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਅਮਾਨਤਉਲ੍ਹਾ ਜਿੱਤ ਗਏ ਹਨ।
ਨਵੀਂ ਦਿੱਲੀ: ਦਿੱਲੀ ਚੋਣਾਂ ਨੂੰ ਲੈ ਕੇ ਵੋਟਾਂ ਦੀ ਗਿਣਤੀ ਜਾਰੀ ਹੈ, ਉੱਥੇ ਹੀ ਸ਼ਾਹੀਨ ਬਾਗ 'ਚ ਸੀਏਏ ਤੇ ਐਨਆਰਸੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਵੀ ਜਾਰੀ ਹਨ। ਔਖਲਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਅਮਾਨਤਉਲ੍ਹਾ ਜਿੱਤ ਗਏ ਹਨ। ਔਖਲਾ ਸੀਟ 'ਤੇ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਸ਼ਾਹੀਨ ਬਾਗ ਇਲਾਕੇ ਦੇ ਸਾਰੇ ਪੰਜ ਪੋਲਿੰਗ ਬੂਥ ਵੀ ਔਖਲਾ ਸੀਟ 'ਚ ਹੀ ਆਉਂਦੇ ਹਨ। ਸ਼ਾਹੀਨ ਬਾਗ 'ਚ ਭਾਰੀ ਵੋਟਿੰਗ ਵੀ ਦੇਖਣ ਨੂੰ ਮਿਲੀ। ਰੁਝਾਨਾਂ 'ਚ ਆਮ ਆਦਮੀ ਪਾਰਟੀ ਨੂੰ ਕੋਈ ਨਹੀਂ ਪਛਾੜ ਸਕਿਆ। ਸ਼ਾਹੀਨ ਬਾਗ ਵਾਲੇ ਔਖਲਾ ਵਿਧਾਨ ਸਭਾ ਹਲਕੇ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਾਨਤਉਲ੍ਹਾ ਖਾਨ 65 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ। ਬੀਜੇਪੀ ਦੇ ਉਮੀਦਵਾਰ ਬ੍ਰਹਮਾ ਸਿੰਘ ਦੂਜੇ ਤੇ ਕਾਂਗਰਸ ਉਮੀਦਵਾਰ ਪਰਵੇਜ਼ ਹਾਮਸ਼ੀ ਤੀਸਰੇ ਨੰਬਰ 'ਤੇ ਰਹੇ।