ਪਟਿਆਲਾ: ਕਾਂਗਰਸ ਦੇ ਸਾਬਕਾ ਪ੍ਰਧਾਨ ਪੰਜਾਬ 'ਚ ਤਿੰਨ ਦਿਨਾਂ ਦੌਰੇ 'ਤੇ ਹਨ। ਉਨ੍ਹਾਂ ਵਲੋਂ ਖੇਤੀ ਕਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਹੱਕ 'ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਅੱਜ 6 ਅਕਤੂਬਰ ਵੀ ਉਹ ਪੰਜਾਬ ਦੇ ਪਟਿਆਲਾ 'ਚ ਵੱਖ-ਵੱਖ ਥਾਂਵਾਂ 'ਤੇ ਜਾਣਗੇ। ਜਿਸ ਤੋਂ ਬਾਅਦ ਉਹ ਹਰਿਆਣਾ ਵੀ ਜਾਣਗੇ।

ਅੱਜ ਇਨ੍ਹਾਂ ਥਾਂਵਾਂ 'ਤੇ ਜਾਣਗੇ ਰਾਹੁਲ ਗਾਂਧੀ:

- ਸਵੇਰੇ 9:45 ਵਜੇ ਸਰਕਟ ਹਾਊਸ, ਪਟਿਆਲਾ ਵਿਖੇ ਰੋਜਗਾਰ ਮੇਲਾ ਸਮਾਪਤੀ ਸਮਾਰੋਹ 'ਚ ਜਾਣਗੇ।

- ਸਵੇਰੇ 10:15 ਵਜੇ ਸਰਕਟ ਹਾਊਸ, ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।

- ਸਵੇਰੇ 11:15 ਵਜੇ  ਪਟਿਆਲਾ ਦੇ  ਫਰਾਂਸਵਾਲਾ, ਨੂਰਪੁਰ ਵਿਖੇ ਜਨਤਕ ਮੀਟਿੰਗ ਕੀਤੀ ਜਾਵੇਗੀ।


- ਦੁਪਹਿਰ 12:15 ਵਜੇ ਪੰਜਾਬ ਦੀ ਸਰਹੱਦ ਹਰਿਆਣਾ ਦੇ ਪਿਹੋਵਾ ਤੱਕ ਟਰੈਕਟਰ ਯਾਤਰਾ।

- ਦੁਪਹਿਰ 1:15 ਵਜੇ ਪਿਹੋਵਾ ਬਾਰਡਰ 'ਤੇ ਰਿਸੈਪਸ਼ਨ।

- ਦੁਪਹਿਰ 1:45 ਵਜੇ ਹਰਿਆਣਾ ਦੇ ਸਰਸਵਤੀ ਖੇੜਾ - ਪਿਹੋਵਾ ਮੰਡੀ ਵਿਖੇ ਟਰੈਕਟਰ ਯਾਤਰਾ।

- ਦੁਪਹਿਰ 2:45 ਵਜੇ ਹਰਿਆਣਾ ਦੀ ਪਿਹੋਵਾ ਮੰਡੀ ਵਿੱਚ ਕਾਰਨਰ ਮੀਟਿੰਗ।

-ਦੁਪਹਿਰ 5:30 ਵਜੇ ਕੁਰੂਕਸ਼ੇਤਰ ਦੀ ਅਨਾਜ ਮੰਡੀ ਵਿਖੇ ਕਾਰਨਰ ਮੀਟਿੰਗ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ