ਇਸਲਾਮਾਬਾਦ: ਕੋਰੋਨਾ ਦੌਰ ਦੇ ਲਗਪਗ ਇੱਕ ਸਾਲ ਬੀਤਣ ਦਰਮਿਆਨ ਵਿਸ਼ਵ ਸਿਹਤ ਸੰਗਠਨ ਦੀ ਆਨਲਾਈਨ ਬੈਠਕ ਹੋਈ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਇਸ 'ਚ ਸ਼ਾਮਲ ਹੋਏ। ਅੱਜ, ਅਸੀਂ ਤੁਹਾਨੂੰ ਵਿਸ਼ਵ ਸਿਹਤ ਸੰਗਠਨ ਦੀ ਇਸ ਬੈਠਕ ਤੋਂ ਰਾਜ ਦੀ ਗੱਲ ਬਾਹਰ ਲੈ ਕੇ ਆਏ ਹਾਂ। ਕੋਰੋਨਾ ਮਹਾਂਮਾਰੀ ਵਿਰੁੱਧ ਲੜਾਈ 'ਚ ਭਾਰਤ ਦੀ ਭੂਮਿਕਾ ਤੇ ਕਾਰਜ ਪ੍ਰਣਾਲੀ ਦੀ ਪੂਰੀ ਦੁਨੀਆ ਦੁਆਰਾ ਪ੍ਰਸ਼ੰਸਾ ਕੀਤੀ ਜਾ ਰਹੀ ਹੈ, ਪਰ ਵਿਸ਼ਵ ਸਿਹਤ ਸੰਗਠਨ ਦੀ ਇਸ ਬੈਠਕ 'ਚ ਪਾਕਿਸਤਾਨ ਵੀ ਮੌਜੂਦ ਸੀ ਤੇ ਉਥੋਂ ਦੇ ਸਿਹਤ ਮੰਤਰੀ ਨੇ ਭਾਰਤ ਦੀ ਪ੍ਰਸ਼ੰਸਾ ਕੀਤੀ।


 


ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਪਾਕਿਸਤਾਨ ਦਾ ਰਵੱਈਆ ਕੀ ਹੈ ਤੇ ਇਹ ਭਾਰਤ ਵਿਰੁੱਧ ਪ੍ਰੋਪੇਗੈਂਡਾ ਫੈਲਾਉਣ ਲਈ ਦੁਨੀਆ ਭਰ 'ਚ ਕਿਸ ਤਰ੍ਹਾਂ ਦੀਆਂ ਫੈਲਾਉਂਦਾ ਹੈ ਪਰ ਇਸ ਮੁਲਾਕਾਤ 'ਚ ਪਾਕਿਸਤਾਨ ਦੇ ਸਿਹਤ ਮੰਤਰੀ ਜ਼ਫਰ ਮਿਰਜ਼ਾ ਨੇ ਭਾਰਤ ਦੀ ਤਾਰੀਫ਼ ਦੇ ਪੁਲ ਬੰਨ੍ਹੇ। ਪਾਕਿਸਤਾਨ ਨੇ ਕੋਰੋਨਾ ਨਾਲ ਲੜਨ ਤੇ ਕੋਰੋਨਾ ਵੈਕਸੀਨ ਸਾਰੇ ਦੇਸ਼ਾਂ ਨੂੰ ਭੇਜਣ 'ਤੇ ਵੀ ਭਾਰਤ ਦੀ ਸ਼ਲਾਘਾ ਕੀਤੀ। ਇਹ ਮਹੱਤਵਪੂਰਨ ਨਹੀਂ ਹੈ ਕਿ ਪਾਕਿਸਤਾਨ ਨੇ ਭਾਰਤ ਦੀ ਪ੍ਰਸ਼ੰਸਾ ਕੀਤੀ, ਪ੍ਰਸ਼ੰਸਾ ਦੇ ਪਿੱਛੇ ਪਾਕਿਸਤਾਨ ਕੀ ਚਾਹੁੰਦਾ ਹੈ ਇਸ ਨੂੰ ਭਾਰਤ ਤੇ ਪੂਰੀ ਦੁਨੀਆ ਚੰਗੀ ਤਰ੍ਹਾਂ ਸਮਝਦੀ ਹੈ।


 


ਪਾਕਿਸਤਾਨ ਦੇ ਸਿਹਤ ਮੰਤਰੀ ਵਲੋਂ ਪ੍ਰਸ਼ੰਸਾ ਦੇ ਪਿੱਛੇ, ਭਾਰਤੀ ਕੋਰੋਨਾ ਵੈਕਸੀਨ ਪਾਉਣ ਦੀ ਇੱਛਾ ਵੀ ਹੋ ਸਕਦੀ ਹੈ। ਸਵਾਲ ਉੱਠਦਾ ਹੈ ਕਿ ਜਦ ਪਾਕਿਸਤਾਨ ਚੀਨ ਦਾ ਸਾਥ ਦਿੰਦਾ ਹੈ ਤਾਂ ਫਿਰ ਉਸ ਨੂੰ ਚੀਨ ਦੀ ਬਜਾਏ ਭਾਰਤੀ ਵੈਕਸੀਨ ਕਿਉਂ ਚਾਹੀਦੀ ਹੈ। ਇਸ ਲਈ ਇਸ ਪ੍ਰਸ਼ਨ ਦਾ ਉੱਤਰ ਇਹ ਹੈ ਕਿ ਪਾਕਿਸਤਾਨੀ ਵੀ ਚੀਨੀ ਵੈਕਸੀਨ 'ਤੇ ਭਰੋਸਾ ਨਹੀਂ ਕਰਦੇ।


 


ਦਰਅਸਲ, ਭਾਰਤ ਨੇ ਹੁਣ ਤੱਕ ਦੁਨੀਆ ਦੇ 20 ਦੇਸ਼ਾਂ 'ਚ ਕੋਰੋਨਾ ਵੈਕਸੀਨ ਭੇਜੀ ਹੈ ਅਤੇ ਪਾਕਿਸਤਾਨ ਵੀ ਉਹੀ ਵੈਕਸੀਨ ਚਾਹੁੰਦਾ ਹੈ ਪਰ ਇਸ ਨੂੰ ਭਾਰਤ ਤੋਂ ਇਹ ਵੈਕਸੀਨ ਨਹੀਂ ਮਿਲੀ ਹੈ। ਇਸ ਦਾ ਅਰਥ ਇਹ ਹੈ ਕਿ ਜੇ ਪਾਕਿਸਤਾਨ ਭਾਰਤ ਤੋਂ ਵੈਕਸੀਨ ਮੰਗਦਾ ਹੈ, ਤਾਂ ਭਾਰਤ ਮਾਨਵਤਾ ਦੇ ਅਧਾਰ 'ਤੇ ਇਸ ਦੀ ਸਹਾਇਤਾ ਕਰੇਗਾ, ਪਰ ਦੂਜੇ ਦੇਸ਼ਾਂ ਦੀ ਤਰ੍ਹਾਂ, ਭਾਰਤੀ ਵੈਕਸੀਨ ਬਿਨਾਂ ਮੰਗੇ ਪਾਕਿਸਤਾਨ ਨੂੰ ਨਹੀਂ ਦਿੱਤੀ ਜਾਵੇਗੀ।