ਇਸਲਾਮਾਬਾਦ: ਪਾਕਿਸਤਾਨੀ ਸੈਨੇਟ ਨੇ ਜਣੇਪਾ ਛੁੱਟੀ ਨੂੰ ਮਨਜ਼ੂਰੀ ਦੇਣ ਵਾਲਾ ਇੱਕ ਬਿੱਲ ਪਾਸ ਕਰ ਦਿੱਤਾ ਹੈ। ਬਿੱਲ ਕਾਨੂੰਨੀ ਤੌਰ 'ਤੇ ਮਾਲਕਾਂ ਲਈ ਕਰਮਚਾਰੀਆਂ ਨੂੰ ਜਣੇਪਾ ਛੁੱਟੀ ਦੇਣਾ ਕਾਨੂੰਨੀ ਤੌਰ 'ਤੇ ਲਾਜ਼ਮੀ ਬਣਾਉਂਦਾ ਹੈ। ਜਣੇਪਾ ਤੇ ਪੈਟਰਨਟੀ ਲੀਵ ਬਿੱਲ 2018 ਅਨੁਸਾਰ, ਇਹ ਛੁੱਟੀ ਨੀਤੀ ਸੰਘੀ ਰਾਜਧਾਨੀ ਪ੍ਰਦੇਸ਼ ਦੇ ਸਰਕਾਰੀ ਅਤ ਨਿੱਜੀ ਅਦਾਰਿਆਂ 'ਚ ਲਾਗੂ ਹੋਵੇਗਾ।
ਪਾਸ ਹੋਏ ਬਿੱਲ ਮੁਤਾਬਕ ਔਰਤਾਂ ਨੂੰ ਪਹਿਲੇ ਬੱਚੇ ਦੇ ਜਨਮ ਦੇ ਸਮੇਂ ਜਣੇਪਾ ਛੁੱਟੀ ਲਈ 180 ਦਿਨ, ਦੂਜੀ ਵਾਰ 120 ਦਿਨ ਤੇ ਤੀਜੇ ਬੱਚੇ ਦੇ ਜਨਮ ਲਈ 90 ਦਿਨ ਦਿੱਤੇ ਜਾਣਗੇ। ਦੂਜੇ ਪਾਸੇ, ਪੁਰਸ਼ਾਂ ਦੀ ਗੱਲ ਕਰੋ ਤਾਂ ਉਨ੍ਹਾਂ ਨੂੰ ਕ੍ਰਮਵਾਰ ਤਿੰਨ ਵਾਰ ਜਣੇਪਾ ਲਈ 30 ਦਿਨਾਂ ਦੀ ਛੁੱਟੀ ਮਿਲੇਗੀ।
ਹੁਣ ਇਸ ਬਿੱਲ 'ਤੇ ਰਾਸ਼ਟਰੀ ਅਸੈਂਬਲੀ 'ਚ ਬਹਿਸ ਹੋਏਗੀ। ਸੈਸ਼ਨ ਨੂੰ ਸੰਬੋਧਨ ਕਰਦਿਆਂ ਸੈਨੇਟਰ ਮੈਰੀ ਨੇ ਕਿਹਾ ਕਿ ਜਨਤਕ ਖੇਤਰ ਵਿੱਚ ਔਰਤ ਕਰਮਚਾਰੀਆਂ ਨੂੰ ਜਣੇਪਾ ਛੁੱਟੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸੈਨੇਟ ਵਿੱਚ ਔਰਤਾਂ ਨੂੰ ਇੰਨੇ ਬੱਚੇ ਪੈਦਾ ਕਰਨ ਲਈ ਵੀ ਨਹੀਂ ਕਿਹਾ ਜਾਂਦਾ।
Election Results 2024
(Source: ECI/ABP News/ABP Majha)
ਜਣੇਪਾ ਛੁੱਟੀ ਉਦੋਂ ਤਕ, ਜਦੋਂ ਤੱਕ ਤਿੰਨ ਬੱਚੇ ਪੈਦਾ ਨਹੀਂ ਹੁੰਦੇ, ਮਤਾ ਪਾਸ
ਏਬੀਪੀ ਸਾਂਝਾ
Updated at:
30 Jan 2020 03:46 PM (IST)
ਜਣੇਪਾ ਤੇ ਪੈਟਰਨਟੀ ਲੀਵ ਬਿੱਲ 2018 ਮੁਤਾਬਕ ਇਹ ਛੁੱਟੀ ਨੀਤੀ ਸੰਘੀ ਰਾਜਧਾਨੀ ਖੇਤਰ ਦੇ ਸਰਕਾਰੀ ਤੇ ਨਿੱਜੀ ਅਦਾਰਿਆਂ ਵਿੱਚ ਲਾਗੂ ਹੋਵੇਗੀ।
- - - - - - - - - Advertisement - - - - - - - - -