ਜੰਮੂ: ਪਾਕਿਸਤਾਨ ਜੰਗਬੰਦੀ ਦੀ ਉਲੰਘਣਾ ਕਰਕੇ ਸਰਹੱਦ 'ਤੇ ਫਾਇਰਿੰਗ ਕਰ ਰਿਹਾ ਹੈ। ਸ਼ੁੱਕਰਵਾਰ ਰਾਤ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਭਾਰਤੀ ਸੈਨਾ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ। ਸ਼ਹੀਦ ਸਿਪਾਹੀ ਦਾ ਨਾਮ ਰੋਹਿਨ ਕੁਮਾਰ ਹੈ।




ਇਸ ਦੌਰਾਨ ਭਾਰਤੀ ਫੌਜ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਅਸਫਲ ਕਰਦਿਆਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਕਿਹਾ, "ਸ਼ੁੱਕਰਵਾਰ ਤੜਕੇ 3 ਵਜੇ ਦੇ ਕਰੀਬ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਸੈਕਟਰ ਵਿੱਚ ਕੰਟਰੋਲ ਰੇਖਾ 'ਤੇ ਸਾਨੂੰ ਆਪਣੇ ਪਾਸਿਓਂ 600 ਮੀਟਰ ਦੀ ਦੂਰੀ 'ਤੇ ਸ਼ੱਕੀ ਲੋਕਾਂ ਬਾਰੇ ਪਤਾ ਲੱਗਿਆ।"

Birthday Special: ਪੰਜਾਬ 'ਚ ਜਨਮੀ ਤਾਪਸੀ ਪੰਨੂ ਨੇ ਬਾਲੀਵੁੱਡ 'ਚ ਮਨਵਾਇਆ ਆਪਣੀ ਐਕਟਿੰਗ ਦਾ ਲੋਹਾ, ਜਾਣੋ ਕਿਵੇਂ ਹੋਈ ਫ਼ਿਲਮਾਂ 'ਚ ਐਂਟਰੀ

ਉਨ੍ਹਾਂ ਕਿਹਾ ਕਿ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਨੂੰ ਫੌਜਾਂ ਨੇ ਰੋਕਿਆ ਅਤੇ ਗੋਲਾਬਾਰੀ ਵੀ ਹੋਈ ਸੀ। ਉਨ੍ਹਾਂ ਕਿਹਾ ਕਿ ਲੋਅ ਹੁੰਦਿਆਂ ਹੀ ਘੁਸਪੈਠੀਏ ਦੀ ਵੀ ਭਾਲ ਕੀਤੀ ਗਈ। ਕਾਲੀਆ ਨੇ ਕਿਹਾ, ਖੂਨ ਦੇ ਨਿਸ਼ਾਨ ਵੇਖੇ ਗਏ ਹਨ। ਦੋ ਏ ਕੇ ਰਾਈਫਲਾਂ, ਇਕ ਸਨਾਈਪਰ ਰਾਈਫਲ, ਅੱਠ ਗ੍ਰਨੇਡ ਅਤੇ ਹੋਰ ਅਸਲਾ ਬਰਾਮਦ ਗਿਆ ਤੇ ਭਾਲ ਅਜੇ ਵੀ ਜਾਰੀ ਹੈ।

ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੇ ਮਾਮਲੇ 'ਚ ਸਰਕਾਰ ਵਲੋਂ ਐਲਾਨੀ ਗਈ ਮਦਦ ਨੂੰ ਅੇੈਕਸ਼ਨ ਕਮੇਟੀ ਨੇ ਕੀਤਾ ਰੱਦ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ