ਪੰਜਾਬ ਨਾਲ ਲੱਗਦੀ ਸਰਹੱਦ 'ਤੇ ਫੇਰ ਨਜ਼ਰ ਆਇਆ ਪਾਕਿਸਤਾਨੀ ਡਰੋਨ, ਬੀਐਸਐਫ ਵੱਲੋਂ ਫਾਈਰਿੰਗ
ਏਬੀਪੀ ਸਾਂਝਾ | 14 Jan 2020 01:28 PM (IST)
ਪੰਜਾਬ ਦੇ ਇਲਾਕੇ ਤਰਨ ਤਾਰਨ ਨੇੜੇ ਖੇਮਕਰਨ ਸੈਕਟਰ 'ਚ ਇੱਕ ਵਾਰ ਫੇਰ ਪਾਕਿਸਤਾਨੀ ਡਰੋਨ ਨਜ਼ਰ ਆਇਆ। ਇਸ 'ਤੇ ਸਰਹੱਦ 'ਤੇ ਮੁਸ਼ਤੈਦ ਸੈਨਾ ਨੇ ਫਾਈਰਿੰਗ ਕੀਤੀ ਤੇ ਕਰੀਬ 100 ਰਾਊਂਡ ਚਲਾਏ ਗਏ।
ਤਰਨ ਤਾਰਨ: ਪੰਜਾਬ ਦੇ ਇਲਾਕੇ ਤਰਨ ਤਾਰਨ ਨੇੜੇ ਖੇਮਕਰਨ ਸੈਕਟਰ 'ਚ ਇੱਕ ਵਾਰ ਫੇਰ ਪਾਕਿਸਤਾਨੀ ਡਰੋਨ ਨਜ਼ਰ ਆਇਆ। ਇਸ 'ਤੇ ਸਰਹੱਦ 'ਤੇ ਮੁਸ਼ਤੈਦ ਸੈਨਾ ਨੇ ਫਾਈਰਿੰਗ ਕੀਤੀ ਤੇ ਕਰੀਬ 100 ਰਾਊਂਡ ਚਲਾਏ ਗਏ। ਪਾਕਿਸਤਾਨ ਵੱਲੋਂ ਭਾਰਤ ਵੱਲ ਡਰੋਨ ਆਉਂਦੇ ਵੇਖ ਬੀਐਸਐਫ ਦੇ ਸੈਨਿਕ ਚੌਕਸ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਇਲਾਕੇ ਦੀ ਤਲਾਸ਼ੀ ਸ਼ੁਰੂ ਕੀਤੀ। ਦੱਸ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਪਾਕਿ ਪਾਸਿਓਂ ਡਰੋਨ ਆਉਂਦਾ ਨਜ਼ਰ ਆਇਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਹੁਣ ਤਕ ਫੜੇ ਗਏ ਡਰੋਨ ਤੋਂ ਪੁਲਿਸ ਨਸ਼ਾ ਤੇ ਹਥਿਆਰ ਬਰਾਮਦ ਕਰ ਚੁੱਕੀ ਹੈ। ਪਾਕਿਸਤਾਨ ਹੁਣ ਡਰੋਨ ਦੀ ਮਦਦ ਨਾਲ ਸਮਗਲਿੰਗ ਕਰ ਰਿਹਾ ਹੈ।