ਬਟਾਲਾ: ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਅੱਜ ਬਟਾਲਾ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਨਾਲ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੀ ਮੌਜੂਦ ਸਨ। ਪ੍ਰਤਾਪ ਸਿੰਘ ਬਾਜਵਾ ਨੇ ਜਿਥੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਉਥੇ ਹੀ ਉਨ੍ਹਾਂ ਵਲੋਂ ਬਟਾਲਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ  ਨੂੰ ਲੈ ਕੇ ਅਰਦਾਸ ਵੀ ਕੀਤੀ ਗਈ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਅੱਜ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਹਨ, ਓਥੇ ਹੀ ਉਨ੍ਹਾਂ ਵਲੋਂ ਅਰਦਾਸ ਕਰਵਾਈ ਗਈ ਹ। 

 

ਉਨ੍ਹਾਂ ਕਿਹਾ ਕਿ ਬਟਾਲਾ ਨੂੰ 13 ਸਤੰਬਰ ਬਾਬਾ ਜੀ ਵਿਆਹ ਪੁਰਬ ਵਾਲੇ ਦਿਨ ਮੁੱਖ ਮੰਤਰੀ ਬਟਾਲਾ ਨੂੰ ਜ਼ਿਲ੍ਹਾ ਘੋਸ਼ਿਤ ਕਰਕੇ ਬਟਾਲਾ ਵਾਸੀਆਂ ਨੂੰ ਬਾਬਾ ਜੀ ਦੇ ਵਿਆਹ ਪੂਰਬ ਦਾ ਤੋਹਫ਼ਾ ਦੇਣ। ਬਾਜਵਾ ਨੇ ਅੱਗੇ ਆਪਣੇ ਪ੍ਰੋਗਰਾਮ ਰੱਦ ਕਰਨ ਨੂੰ ਲੈ ਕੇ ਕਿਹਾ ਕਿ ਅੱਜ ਦੇ ਮੇਰੇ ਪ੍ਰੋਗਰਾਮ ਇਸ ਲਈ ਰੱਦ ਹੋਏ ਹਨ, ਕਿਉਂਕਿ ਇਕ ਤਾਂ ਬਾਰਿਸ਼ ਵੀ ਹੋ ਰਹੀ ਹੈ ਅਤੇ ਦੂਜੇ ਪਾਸੇ ਅਸੀਂ ਕਿਸਾਨਾਂ ਵਲੋਂ ਰਾਜਨੀਤਕ ਪਾਰਟੀਆਂ ਨੂੰ ਕੀਤੀ ਅਪੀਲ ਦਾ ਵੀ ਸਮਰਥਨ ਕਰਦੇ ਹਾਂ। 

 

ਪੱਤਰਕਾਰਾਂ ਦੇ ਸਵਾਲ ਕਿ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਤੁਹਾਡੇ ਨਾਲ ਨਜ਼ਰ ਨਹੀਂ ਆ ਰਹੇ, ਤਾਂ ਇਸ 'ਤੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਮੇਰਾ ਸਕਾ ਭਰਾ ਫਹਿਤਜੰਗ ਸਿੰਘ ਬਾਜਵਾ ਵੀ ਇਸ ਸਮੇਂ ਮੇਰੇ ਨਾਲ ਨਹੀਂ ਹਨ। ਸੇਖੜੀ ਵੀ ਮੇਰਾ ਛੋਟਾ ਭਰਾ ਹੈ। ਅਸੀਂ ਸਾਰੇ ਇਕੱਠੇ ਹਾਂ ਅਤੇ ਸਾਰੇ ਆਪਣੇ-ਆਪਣੇ ਕੰਮਾਂ 'ਚ ਰੁਝੇ ਹੋਏ ਹਨ। ਅਸ਼ਵਨੀ ਸੇਖੜੀ ਮੇਰਾ ਹੀ ਭਰਾ ਹੈ ਅਤੇ ਅਗੇ ਵੀ ਭਰਾ ਵਾਂਗ ਹੀ ਰਹਾਂਗੇ। ਬਟਾਲਾ ਦੀਆਂ ਅੰਦਰੂਨੀ ਟੁੱਟੀਆਂ ਸੜਕਾਂ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਵਿਕਾਸ ਦੇ ਕੰਮ ਚੱਲ ਰਹੇ ਹਨ। ਬਾਰਿਸ਼ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਦਲਾ-ਬਦਲੀ ਕਰਕੇ ਕੰਮ ਰੁਕ ਗਏ ਸਨ, ਪਰ ਮੈਂ ਨਾਲ ਚੱਲ ਕੇ ਅਗਲੇ ਇਕ ਹਫਤੇ ਵਿੱਚ ਸਾਰੇ ਕੰਮ ਕਰਵਾਂਗਾ।