ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਇੰਗਲੈਂਡ ਤੋਂ ਰਾਹਤ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੰਗਲੈਂਡ ਨੇ ਆਪਣੇ ਨਾਗਰਿਕਾਂ ਲਈ ਫ਼ਾਈਜ਼ਰ ਦੀ ਕੋਰੋਨਾਵੈਕਸੀਨ ਦੇ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਫ਼ਾਈਜ਼ਰ/ਬਾਇਓਐੱਨਟੈੱਕ ਕੋਰੋਨਾ ਵਾਇਰਸ ਵੈਕਸੀਨ ਇੰਗਲੈਂਡ ’ਚ ਆਮ ਲੋਕਾਂ ਨੂੰ ਮੁਹੱਈਆ ਕਰਵਾ ਦਿੱਤੀ ਜਾਵੇਗੀ। ਉਂਝ ਇੰਗਲੈਂਡ ਦਾ ਇਹ ਐਲਾਨ ਭਾਰਤ ਲਈ ਕੋਈ ਤੋਹਫ਼ਾ ਨਹੀਂ।
ਭਾਰਤ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਇੱਕ ਕਰੋੜ ਦੇ ਅੰਕੜੇ ਵੱਲ ਵਧ ਰਹੀ ਹੈ। ਵਿਸ਼ਵ ’ਚ ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚੋਂ ਅਮਰੀਕਾ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਅਜਿਹੀ ਹਾਲਤ ’ਚ ਭਾਰਤ ਨੂੰ ਕੋਰੋਨਾ ਵੈਕਸੀਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।
ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ
ਦਰਅਸਲ, ਫ਼ਾਈਜ਼ਰ ਦੀ ਕੋਰੋਨਾਵਾਇਰਸ ਵੈਕਸੀਨ ਦਾ ਰੱਖ-ਰਖਾਅ ਕਾਫ਼ੀ ਅਹਿਮ ਹੈ। ਇਸ ਵੈਕਸੀਨ ਨੂੰ ਲਗਭਗ ਮਨਫ਼ੀ (–) 70 ਡਿਗਰੀ ਸੈਲਸੀਅਸ ਉੱਤੇ ਸੰਭਾਲਣਾ ਪੈਂਦਾ ਹੈ। ਇਸ ਨੂੰ ਫ਼੍ਰਿੱਜ ਵਿੱਚ ਪੰਜ ਦਿਨਾਂ ਲਈ ਰੱਖਿਆ ਜਾ ਸਕਦਾ ਹੈ। ਭਾਰਤ ’ਚ ਤਾਪਮਾਨ ਵੱਖਰਾ ਹੈ। ਭਾਰਤ ਗਰਮ ਦੇਸ਼ ਹੈ। ਇਸ ਲਈ ਭਾਰਤ ਦੇ ਤਾਪਮਾਨ ਦੇ ਹਿਸਾਬ ਨਾਲ ਇਹ ਵੈਕਸੀਨ ਭਾਰਤ ਲਈ ਤੋਹਫ਼ਾ ਨਹੀਂ।
ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਦੇ ਤਾਪਮਾਨ ਵਿੱਚ ਫ਼ਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਸੰਭਾਲਣਾ ਬਹੁਤ ਔਖਾ ਹੈ। ਇਹ ਵੈਕਸੀਨ ਭਾਰਤ ਦੇ ਤਾਪਮਾਨ ਦੇ ਹਿਸਾਬ ਨਾਲ ਬਣੀ ਹੀ ਨਹੀਂ। ਉਂਝ ਵੀ ਇਸ ਦੀਆਂ ਦੋ ਖ਼ੁਰਾਕਾਂ ਦੇਣੀਆਂ ਪੈਂਦੀਆਂ ਹਨ, ਜੋ ਭਾਰਤ ਨੂੰ ਮਹਿੰਗੀਆਂ ਪੈਣਗੀਆਂ। ਇੰਗਲੈਂਡ ਦੀ ਆਬਾਦੀ ਘੱਟ ਹੈ, ਇਸ ਲਈ ਉੱਥੇ ਇਹ ਵੈਕਸੀਨ ਸਹੀ ਹੋ ਸਕਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਫ਼ਾਈਜ਼ਰ ਦੀ ਕੋਰੋਨਾ ਵੈਕਸੀਨ ਦਾ ਭਾਰਤ ਨੂੰ ਨਹੀਂ ਹੋਏਗਾ ਕੋਈ ਫਾਇਦਾ
ਏਬੀਪੀ ਸਾਂਝਾ
Updated at:
03 Dec 2020 12:53 PM (IST)
ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਇੰਗਲੈਂਡ ਤੋਂ ਰਾਹਤ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੰਗਲੈਂਡ ਨੇ ਆਪਣੇ ਨਾਗਰਿਕਾਂ ਲਈ ਫ਼ਾਈਜ਼ਰ ਦੀ ਕੋਰੋਨਾਵੈਕਸੀਨ ਦੇ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ।
- - - - - - - - - Advertisement - - - - - - - - -