ਨਵੀਂ ਦਿੱਲੀ: ਵੈਕਸੀਨ ਨੂੰ ਕੋਰੋਨਾ ਖਿਲਾਫ ਲੜਨ ਲਈ ਇਕ ਮਹੱਤਵਪੂਰਨ ਹਥਿਆਰ ਮੰਨਿਆ ਗਿਆ ਹੈ। ਸਰਕਾਰ ਅਤੇ ਸੰਸਥਾਵਾਂ ਲਗਾਤਾਰ ਲੋਕਾਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਤ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖੋ ਵੱਖਰੇ ਕਦਮ ਉਠਾ ਰਹੀਆਂ ਹਨ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਰੋਹਿਤ ਮਹਰੌਲੀਆ ਨੇ ਲੋਕਾਂ ਨੂੰ ਜਾਗਰੂਕ ਕਰਨ ਦਾ ਵਿਲੱਖਣ ਤਰੀਕਾ ਅਪਣਾਇਆ ਹੈ। ਗਿਤਾਰ ਦੀ ਧੁਨ 'ਤੇ 'ਇਨਾ ਮੀਨਾ ਦੀਕਾ, ਲਗਾਓ ਭਾਈ ਟੀਕਾ' ਗਾ ਕੇ ਰੋਹਿਤ ਲੋਕਾਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕਰ ਰਿਹਾ ਹੈ।
ਦਰਅਸਲ ਰੋਹਿਤ ਮਹਰੌਲੀਆ ਜੋ ਇਸ ਸਮੇਂ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਤੋਂ ਪਾਰਟੀ ਦੇ ਵਿਧਾਇਕ ਹਨ। ਇਸ ਤੋਂ ਪਹਿਲਾਂ ਰੋਹਿਤ ਸੇਂਟ ਫ੍ਰਾਂਸਿਸ ਸਕੂਲ, ਇੰਦਰਾਪੁਰਮ ਵਿੱਚ ਸੰਗੀਤ ਦਾ ਅਧਿਆਪਕ ਸੀ। ਉਨ੍ਹਾਂ 15 ਸਾਲਾਂ ਤੋਂ ਅਸ਼ੋਕਾ ਹੋਟਲ ਵਿੱਚ ਵੀ ਮਿਊਜ਼ਿਕ ਪਲੇਅ ਕੀਤਾ ਹੈ ਅਤੇ ਕਈ ਵੱਡੇ ਗਾਇਕਾਂ ਨਾਲ ਸਟੇਜ ਵੀ ਸਾਂਝੀ ਕੀਤੀ ਹੈ।
ਹੁਣ ਰੋਹਿਤ ਟੀਕੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਹੁਨਰ ਦੀ ਚੰਗੀ ਵਰਤੋਂ ਕਰ ਰਿਹਾ ਹੈ। ਉਹ ਖ਼ੁਦ ਆਪਣੀ ਸਮੁੱਚੀ ਟੀਮ ਦੇ ਨਾਲ ਇੱਕ ਗਿਟਾਰ ਲੈ ਕੇ ਵਿਧਾਨ ਸਭਾ ਦੀਆਂ ਗਲੀਆਂ ਵਿੱਚ ਘੁੰਮ ਰਿਹਾ ਹੈ ਅਤੇ ਕਿਸ਼ੋਰ ਕੁਮਾਰ ਦੇ ਗਾਣੇ ਦੀ ਇੱਕ ਪੈਰੋਡੀ ਨਾਲ ਟੀਕਾ ਲਗਵਾਉਣ ਲਈ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ।