ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੋਮਵਾਰ ਨੂੰ ਸਾਰੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ। ਕੋਰੋਨਾ ਵੈਕਸੀਨੇਸ਼ਨ ਦੇਸ਼ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ, ਟੀਕਾਕਰਣ ਦੀਆਂ ਤਿਆਰੀਆਂ ਦੀ ਪਰਖ ਕਰਨ ਲਈ ਸ਼ੁੱਕਰਵਾਰ ਨੂੰ ਪੂਰੇ ਦੇਸ਼ 'ਚ ਇਕ ਵਾਰ ਫਿਰ ਇਸ ਦੀ ਰਿਹਰਸਲ ਕੀਤੀ ਗਈ ਸੀ। ਇਸ ਦੇ ਨਾਲ ਹੀ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ 'ਕੋਵਿਸ਼ਿਲਡ' ਅਤੇ ਭਾਰਤ ਬਾਇਓਟੈਕ ਦੀ 'ਕੋਵੈਕਸਾਈਨ' ਨਾਲ ਵੈਕਸੀਨ ਖਰੀਦਣ ਦੇ ਸਮਝੌਤੇ ਨੂੰ ਅੰਤਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਵੈਕਸੀਨ ਦੀ ਕੀਮਤ ਅਤੇ ਸਪਲਾਈ ਦੀ ਗਰੰਟੀ 'ਤੇ ਗੱਲਬਾਤ ਆਖਰੀ ਪੜਾਅ 'ਤੇ ਹੈ।


ਦੱਸ ਦੇਈਏ ਕਿ ਦੇਸ਼ 'ਚ ਬਣੀਆਂ ਦੋ ਵੈਕਸੀਨਸ ਦੀ ਦੁਨੀਆ 'ਚ ਮੰਗ ਹੈ, ਪਰ ਸਰਕਾਰ ਦੀ ਤਰਜੀਹ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ। ਇਸੇ ਲਈ ਪ੍ਰਧਾਨ ਮੰਤਰੀ ਮੋਦੀ ਖੁਦ ਸੋਮਵਾਰ ਨੂੰ ਮੁੱਖ ਮੰਤਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਵੈਕਸੀਨ ਦੀ ਵੰਡ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਚਲਾਉਣ 'ਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣਗੇ। ਤਾਲਾਬੰਦੀ ਅਤੇ ਅਨਲੌਕ ਪ੍ਰਕਿਰਿਆ ਦੌਰਾਨ ਵੀ ਪ੍ਰਧਾਨ ਮੰਤਰੀ ਸਾਰੇ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗਾਂ ਕਰਦੇ ਰਹੇ ਹਨ।

ਪੰਜਾਬ ਸਣੇ ਪੰਜ ਸੂਬਿਆਂ ਦੇ ਕਿਸਾਨਾਂ ਤੋਂ ਵਾਪਸ ਲਏ ਜਾਣਗੇ 1,364 ਕਰੋੜ ਰੁਪਏ, ਪੀਐਮ ਕਿਸਾਨ ਯੋਜਨਾ ਰਾਹੀਂ ਹੋਇਆ ਸੀ ਭੁਗਤਾਨ

ਸੂਤਰਾਂ ਅਨੁਸਾਰ ਸੀਰਮ ਇੰਸਟੀਚਿਊਟ 200 ਰੁਪਏ ਪ੍ਰਤੀ ਖੁਰਾਕ ਦੀ ਦਰ ਨਾਲ ਸਰਕਾਰ ਨੂੰ ਵੈਕਸੀਨ ਦੇਣ ਲਈ ਤਿਆਰ ਹੈ, ਪਰ ਮਿਲ ਕੇ ਕਰੋੜਾਂ ਖੁਰਾਕਾਂ ਦੀ ਖਰੀਦ ਦਾ ਹਵਾਲਾ ਦਿੰਦਿਆਂ ਸਰਕਾਰ ਕੀਮਤਾਂ ਨੂੰ ਹੋਰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਦਕਿ ਭਾਰਤ ਬਾਇਓਟੈਕ ਘੱਟ ਕੀਮਤ 'ਤੇ ਆਪਣੀ ਵੈਕਸੀਨ ਦੇਣ ਲਈ ਤਿਆਰ ਹੈ। ਸਰਕਾਰ ਦੋਵਾਂ ਕੰਪਨੀਆਂ ਤੋਂ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਉਹ ਹਰ ਹਫਤੇ ਕਿੰਨੀ ਵੈਕਸੀਨ ਸਪਲਾਈ ਕਰੇਗੀ, ਇਨ੍ਹਾਂ ਮੁੱਦਿਆਂ ‘ਤੇ ਗੱਲਬਾਤ ਆਖਰੀ ਪੜਾਅ 'ਤੇ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ