PM Modi Kedarnath Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਕੇਦਾਰਨਾਥ ਧਾਮ ਪਹੁੰਚੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਬਾਬਾ ਕੇਦਾਰ ਦੀ ਪੂਜਾ ਕੀਤੀ। ਇਸ ਤੋਂ ਬਾਅਦ ਪੀਐਮ ਮੋਦੀ ਕੇਦਾਰ ਘਾਟੀ ਵਿੱਚ ਮੁੜ ਨਿਰਮਾਣ ਕਾਰਜਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਾ ਰੱਖਣਗੇ। ਇਸ ਦੇ ਨਾਲ ਹੀ ਅੱਜ ਪੀਐਮ ਮੋਦੀ ਆਦਿ ਗੁਰੂ ਸ਼ੰਕਰਾਚਾਰੀਆ ਦੀ ਮੂਰਤੀ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਿ ਸ਼ੰਕਰਾਚਾਰੀਆ ਦੀ 12 ਫੁੱਟ ਉੱਚੀ ਤੇ 35 ਟਨ ਦੀ ਮੂਰਤੀ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਉੱਥੇ ਬੈਠ ਕੇ ਮਾਨਸ ਪੂਜਾ ਕੀਤੀ। ਇਹ ਮੂਰਤੀ ਕਰਨਾਟਕ ਦੇ ਮੈਸੂਰ ਵਿੱਚ ਤਿਆਰ ਕੀਤੀ ਗਈ ਸੀ। ਕ੍ਰਿਸ਼ਨਾ ਚੱਟਾਨ ਦੀ ਬਣੀ ਇਸ ਮੂਰਤੀ ਨੂੰ ਪਹਿਲਾਂ ਗੌਚਰ ਤੇ ਫਿਰ ਹਵਾਈ ਸੈਨਾ ਦੇ ਹੈਲੀਕਾਪਟਰ ਦੀ ਮਦਦ ਨਾਲ ਕੇਦਾਰਨਾਥ ਲਿਜਾਇਆ ਗਿਆ।
ਜ਼ਿਕਰਯੋਗ ਹੈ ਕਿ ਉੱਤਰਾਖੰਡ ਵਿੱਚ 2013 ਵਿੱਚ ਆਏ ਹੜ੍ਹਾਂ ਵਿੱਚ ਕੇਦਾਰਨਾਥ ਮੰਦਰ ਕੋਲ ਬਣੀ ਆਦਿ ਗੁਰੂ ਸ਼ੰਕਰਾਚਾਰੀਆ ਦੀ ਸਮਾਧੀ (ਅੰਤਿਮ ਵਿਸ਼ਰਾਮ ਸਥਾਨ) ਵਹਿ ਗਈ ਸੀ। ਪੁਨਰ ਨਿਰਮਾਣ ਪ੍ਰੋਜੈਕਟ ਤਹਿਤ ਕੇਦਾਰਨਾਥ ਮੰਦਰ ਦੇ ਬਿਲਕੁਲ ਪਿੱਛੇ ਸ਼ੰਕਰਾਚਾਰੀਆ ਦੀ ਨਵੀਂ ਮੂਰਤੀ ਸਥਾਪਤ ਕੀਤੀ ਗਈ ਹੈ। ਆਦਿ ਸ਼ੰਕਰਾਚਾਰੀਆ ਨੇ ਸਨਾਤਨ ਧਰਮ ਦੇ ਪ੍ਰਸਿੱਧ ਚਾਰ ਧਾਮ ਤੇ ਮੱਠਾਂ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਸਨਾਤਨ ਧਰਮ ਦੀ ਸ਼ਾਨ ਨੂੰ ਬਚਾਉਣ ਤੇ ਸਮੁੱਚੇ ਭਾਰਤ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਣ ਲਈ ਅਹਿਮ ਯੋਗਦਾਨ ਪਾਇਆ ਸੀ। ਉਨ੍ਹਾਂ ਦੀ ਮੂਰਤੀ ਦਾ ਅੱਜ ਪੀਐਮ ਮੋਦੀ ਨੇ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਦਾਰਨਾਥ ਮੰਦਰ 'ਚ ਪੂਜਾ ਕਰਨ ਤੇ ਸ਼੍ਰੀ ਆਦਿ ਸ਼ੰਕਰਾਚਾਰੀਆ ਸਮਾਧੀ ਦਾ ਉਦਘਾਟਨ ਕਰਨ ਲਈ ਅੱਜ ਸਭ ਤੋਂ ਪਹਿਲਾਂ ਦੇਹਰਾਦੂਨ ਹਵਾਈ ਅੱਡੇ 'ਤੇ ਪਹੁੰਚੇ। ਪ੍ਰਧਾਨ ਮੰਤਰੀ ਦਾ ਉੱਤਰਾਖੰਡ ਦੇ ਰਾਜਪਾਲ ਲੈਫ਼ਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾਮੁਕਤ) ਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸਵਾਗਤ ਕੀਤਾ।