HP Election 2022: ਹਿਮਾਚਲ ਪ੍ਰਦੇਸ਼ ਦੇ ਲੋਕ ਅੱਜ ਆਪਣੀ ਸਰਕਾਰ ਚੁਣਨ ਲਈ ਵੋਟ ਪਾਉਣਗੇ। ਇੱਥੇ 68 ਵਿਧਾਨ ਸਭਾ ਸੀਟਾਂ 'ਤੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ। ਇਸ ਵਾਰ 68 ਵਿਧਾਨ ਸਭਾ ਸੀਟਾਂ ਲਈ ਕੁੱਲ 412 ਉਮੀਦਵਾਰ ਮੈਦਾਨ ਵਿੱਚ ਹਨ। ਵੋਟਿੰਗ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਜਦੋਂ ਕਿ ਵੋਟਾਂ ਦੀ ਗਿਣਤੀ 8 ਦਸੰਬਰ 2022 ਨੂੰ ਹੋਵੇਗੀ। ਇਸ ਸਮੇਂ ਭਾਜਪਾ ਸੱਤਾ 'ਚ ਸੀ, ਇਸ ਵਾਰ 'ਆਪ' ਅਤੇ ਕਾਂਗਰਸ ਦੋਵੇਂ ਹੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀਆਂ ਹਨ।


ਹਿਮਾਚਲ ਪ੍ਰਦੇਸ਼ ਵਿਧਾਨ ਸਭਾ 2017 ਦੀ ਸਥਿਤੀ


ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ 35 ਸੀਟਾਂ ਦੀ ਲੋੜ ਹੁੰਦੀ ਹੈ। ਸਾਲ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ 44 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। 2017 ਵਿੱਚ ਕਾਂਗਰਸ ਨੂੰ 21 ਸੀਟਾਂ, ਸੀਪੀਐਮ ਨੂੰ 1 ਅਤੇ ਹੋਰਨਾਂ ਨੂੰ 2 ਸੀਟਾਂ ਮਿਲੀਆਂ ਸਨ।


ਕਿਸ ਵਿਧਾਨ ਸਭਾ ਸੀਟ ਤੋਂ ਕਿੰਨੇ ਉਮੀਦਵਾਰ


ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਣੀ ਹੈ। ਇਸ ਵਾਰ ਇਨ੍ਹਾਂ 68 ਸੀਟਾਂ 'ਤੇ 412 ਉਮੀਦਵਾਰ ਖੜ੍ਹੇ ਹਨ। ਇੱਥੇ ਕਾਂਗੜਾ ਜ਼ਿਲ੍ਹੇ ਦੀਆਂ 15 ਵਿਧਾਨ ਸਭਾ ਸੀਟਾਂ 'ਤੇ ਕੁੱਲ 91 ਉਮੀਦਵਾਰ ਖੜ੍ਹੇ ਹਨ, ਸ਼ਿਮਲਾ ਜ਼ਿਲ੍ਹੇ ਦੀਆਂ 8 ਵਿਧਾਨ ਸਭਾ ਸੀਟਾਂ 'ਤੇ 50 ਉਮੀਦਵਾਰ  ਹਨ। ਚੰਬਾ ਜ਼ਿਲ੍ਹੇ ਵਿੱਚ 5 ਵਿਧਾਨ ਸਭਾ ਸੀਟਾਂ ਹਨ ਅਤੇ ਇੱਥੋਂ 24 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਕੁੱਲੂ ਜ਼ਿਲ੍ਹੇ ਦੀਆਂ 4 ਸੀਟਾਂ 'ਤੇ 24 ਉਮੀਦਵਾਰ ਖੜ੍ਹੇ ਹਨ। ਮੰਡੀ ਜ਼ਿਲ੍ਹੇ ਵਿੱਚ 10 ਵਿਧਾਨ ਸਭਾ ਸੀਟਾਂ ਹਨ। ਇੱਥੋਂ 67 ਉਮੀਦਵਾਰ ਚੋਣ ਲੜ ਰਹੇ ਹਨ। ਹਮੀਰਪੁਰ ਜ਼ਿਲ੍ਹੇ ਦੀਆਂ 5 ਸੀਟਾਂ ਲਈ 32 ਉਮੀਦਵਾਰ ਦੌੜ ਵਿੱਚ ਹਨ। ਊਨਾ ਦੀਆਂ 5 ਵਿਧਾਨ ਸਭਾ ਸੀਟਾਂ 'ਤੇ 26 ਉਮੀਦਵਾਰ ਖੜ੍ਹੇ ਹਨ। ਬਿਲਾਸਪੁਰ ਦੀਆਂ 4 ਸੀਟਾਂ 'ਤੇ 29 ਉਮੀਦਵਾਰ ਖੜ੍ਹੇ ਹਨ। ਸੋਲਨ ਵਿੱਚ 5 ਵਿਧਾਨ ਸਭਾ ਸੀਟਾਂ ਹਨ, ਇੱਥੋਂ 32 ਉਮੀਦਵਾਰ ਦਾਅਵੇਦਾਰੀ ਕਰ ਰਹੇ ਹਨ। ਇਸ ਤੋਂ ਇਲਾਵਾ ਸਿਰਮੌਰ ਵਿਧਾਨ ਸਭਾ ਸੀਟ ਤੋਂ 5, ਕਿਨੌਰ ਵਿਧਾਨ ਸਭਾ ਸੀਟ ਤੋਂ 5 ਅਤੇ ਲਾਹੌਲ-ਸਪੀਤੀ ਸੀਟ ਤੋਂ 3 ਸੀਟਾਂ ਲਈ 29 ਉਮੀਦਵਾਰ ਖੜ੍ਹੇ ਹੋਏ ਹਨ।


 


ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ ਬਹੁਤ ਦਿਲਚਸਪ ਹੈ। ਇੱਥੇ 1982 ਤੋਂ ਬਾਅਦ ਕਿਸੇ ਨੂੰ ਵੀ ਲਗਾਤਾਰ ਦੋ ਵਾਰ ਸੱਤਾ ਵਿੱਚ ਆਉਣ ਦਾ ਮੌਕਾ ਨਹੀਂ ਮਿਲਿਆ। ਇੱਥੇ ਹਰ ਚੋਣ ਦੌਰਾਨ ਕਾਂਗਰਸ ਅਤੇ ਭਾਜਪਾ ਵਿਚਾਲੇ ਸੱਤਾ ਬਦਲਦੀ ਰਹਿੰਦੀ ਹੈ। ਇਸ ਤੋਂ ਇਲਾਵਾ 68 ਵਿਧਾਨ ਸਭਾ ਸੀਟਾਂ ਵਿੱਚੋਂ 23 ਅਜਿਹੀਆਂ ਹਨ ਜਿੱਥੇ ਹਰ ਸਾਲ ਵਿਧਾਇਕ ਬਦਲਦੇ ਹਨ। ਯਾਨੀ ਕਿ ਇੱਕੋ ਪਾਰਟੀ ਦਾ ਕੋਈ ਵੀ ਵਿਧਾਇਕ ਲਗਾਤਾਰ ਦੋ ਵਾਰ ਨਹੀਂ ਜਿੱਤਿਆ ਹੈ।