ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਜੇ ਵੀ ਡੂੰਘੇ ਕੋਮਾ ਵਿੱਚ ਤੇ ਵੈਂਟੀਲੇਟਰ 'ਤੇ ਹਨ। ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਖਰਜੀ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਕਿਹਾ ਕਿ ਉਹ ਹੇਮੋਡਾਇਨਾਮਿਕ ਰੂਪ ਤੋਂ ਸਿਹਤਮੰਦ ਹਨ। ਇਸ ਅਵਸਥਾ ਵਿੱਚ ਖੂਨ ਸੰਚਾਰ ਦੇ ਮਾਪਦੰਡ-ਬਲੱਡ ਪ੍ਰੈਸ਼ਰ, ਦਿਲ ਤੇ ਨਬਜ਼ ਦੀ ਗਤੀ, ਸਥਿਰ ਤੇ ਸਧਾਰਨ ਹੁੰਦੇ ਹਨ।

ਹਸਪਤਾਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਪ੍ਰਣਬ ਮੁਖਰਜੀ ਅਜੇ ਵੀ ਡੂੰਘੇ ਕੋਮਾ ਵਿੱਚ ਹਨ ਤੇ ਜੀਵਨ ਸਹਾਇਤਾ ਪ੍ਰਣਾਲੀ 'ਤੇ ਹਨ। ਉਨ੍ਹਾਂ ਦੇ ਫੇਫੜੇ ਦੀ ਇਨਫੈਕਸ਼ਨ ਤੇ ਗੁਰਦੇ ਦੀਆਂ ਸਮੱਸਿਆਵਾਂ ਦਾ ਇਲਾਜ ਜਾਰੀ ਹੈ। ਉਹ ਹੀਮੋਡਾਇਨਾਮਿਕ ਤੌਰ 'ਤੇ ਸਥਿਰ ਹਨ।

RBI ਨੇ ਦਿੱਤੇ ਵੱਡੇ ਸੰਕੇਤ, ਕਿਹਾ ਖ਼ਤਮ ਨਹੀਂ ਹੋਏ ਸਾਡੇ ਤਰਕਸ਼ ਦੇ ਤੀਰ

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫਤੇ ਮੁਖਰਜੀ ਦੇ ਫੇਫੜਿਆਂ ਦੀ ਇਨਫੈਕਸ਼ਨ ਤੋਂ ਬਾਅਦ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਸੀ। ਮਾਹਰਾਂ ਦੀ ਇੱਕ ਟੀਮ ਉਨ੍ਹਾਂ ਦੀ ਸਿਹਤ ਦੀ ਨਿਰੰਤਰ ਨਿਗਰਾਨੀ ਕਰ ਰਹੀ ਹੈ। ਸਾਬਕਾ ਰਾਸ਼ਟਰਪਤੀ ਨੂੰ 10 ਅਗਸਤ ਦੀ ਦੁਪਹਿਰ ਨੂੰ ਜੀਵਨ ਰੱਖਿਅਕ ਸਰਜਰੀ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦਾ ਕੋਵਿਡ-19 ਟੈਸਟ ਪੌਜੇਟਿਵ ਪਾਇਆ ਗਿਆ। ਉਦੋਂ ਤੋਂ ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ।