ਨਵੀਂ ਦਿੱਲੀ: ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ ਨੇ ਅੱਜ ਸੰਸਦ ’ਚ ਕਿਹਾ ਕਿ ਦੇਸ਼ ਨੂੰ ਹਰ ਸਿੱਖ ਉੱਤੇ ਮਾਣ ਹੈ। ਇਸ ਦੌਰਾਨ ਉਨ੍ਹਾਂ ਦੇਸ਼ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਵੀ ਮਾਣਮੱਤਾ ਦੱਸਿਆ।


 


ਰਾਸ਼ਟਰਪਤੀ ਦੇ ਭਾਸ਼ਣ ਉੱਤੇ ਧੰਨਵਾਦ ਦੇ ਮਤੇ ਦਾ ਜਵਾਬ ਦਿੰਦਿਆਂ ਅੱਜ ਰਾਜ ਸਭਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਇੱਥੋਂ ਦੇ ਸਮੂਹ ਦੇਸ਼ ਵਾਸੀਆਂ ਨੂੰ ਰਾਸ਼ਟਰ ਨਿਰਮਾਣ ਵਿੰਚ ਸਿੱਖਾਂ ਦੇ ਯੋਗਦਾਨ ਉੱਤੇ ਬੇਹੱਦ ਮਾਣ ਹੈ। ਇਸ ਦੌਰਾਨ ਉਨ੍ਹਾਂ ਵਿਰੋਧੀ ਧਿਰ ਉੱਤੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਦਾ ਦੋਸ਼ ਵੀ ਲਾਇਆ।


 


ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇਸ਼ ਨੂੰ ਹਰੇਕ ਸਿੱਖ ਉੱਤੇ ਮਾਣ ਹੈ। ਉਨ੍ਹਾਂ ਇਸ ਦੇਸ਼ ਲਈ ਕੀ ਨਹੀਂ ਕੀਤਾ। ਅਸੀਂ ਉਨ੍ਹਾਂ ਨੂੰ ਜੋ ਵੀ ਮਾਣ-ਸਨਮਾਨ ਦੇਵਾਂਗੇ, ਉਹ ਸਦਾ ਘੱਟ ਰਹੇਗਾ। ਇਸ ਦੌਰਾਨ ਉਨ੍ਹਾਂ ਪੰਜਾਬ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ’ਚ ਆਪਣੇ ਜੀਵਨ ਦੇ ਅਹਿਮ ਸਾਲ ਬਿਤਾਏ ਹਨ, ਇਸ ਲਈ ਮੈਂ ਖ਼ੁਸ਼ਕਕਿਸਮਤ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਉਨ੍ਹਾਂ ਵਿਰੁੱਧ ਵਰਤੀ ਗਈ ਭਾਸ਼ਾ ਤੇ ਉਨ੍ਹਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਦੇਸ਼ ਨੂੰ ਕਦੇ ਫ਼ਾਇਦਾ ਨਹੀਂ ਪਹੁੰਚਾਏਗੀ।


ਰਾਕੇਸ਼ ਟਿਕੈਤ ਨੇ ਦਿੱਤਾ PM Modi ਦੀ ਹਰ ਗੱਲ ਦਾ ਜਵਾਬ


ਉਨ੍ਹਾਂ ਕਿਹਾ ਕਿ ਭਾਰਤ ਅਸਥਿਰ, ਅਸ਼ਾਂਤ ਰਹੇ, ਇਸ ਲਈ ਕੁਝ ਲੋਕ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਉਨ੍ਹਾਂ ਲੋਕਾਂ ਦੀ ਪਛਾਣ ਕਰਨੀ ਹੋਵੇਗੀ। ਅਸੀਂ ਇਹ ਨਾ ਭੁੱਲੀਏ ਕਿ ਜਦੋਂ ਦੇਸ਼ ਦੀ ਵੰਡ ਹੋਈ, ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੀ ਭੁਗਤਣਾ ਪਿਆ ਸੀ। ਜਦੋਂ 1984 ਦੇ ਦੰਗੇ ਹੋਏ ਸਨ, ਤਦ ਵੀ ਸਭ ਤੋਂ ਵੱਧ ਅੱਥਰੂ ਪੰਜਾਬ ਦੇ ਹੀ ਵਹੇ ਸਨ।


 


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ