ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਸੰਬੋਧਨ ਵਿੱਚ ਦੋ ਵੱਡੇ ਐਲਾਨ ਕੀਤੇ। ਉਨ੍ਹਾਂ ਸਾਫ ਕੀਤਾ ਕਿ ਲੌਕਡਾਊਨ ਦਾ ਚੌਥਾ ਪੜਾਅ ਦੇਸ਼ ‘ਚ ਆਵੇਗਾ। ਇਸ ਤੋਂ ਇਲਾਵਾ ਉਨ੍ਹਾਂ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਵੀ ਕੀਤਾ। ਪੀਐਮ ਮੋਦੀ ਨੇ ਆਪਣੇ ਭਾਸ਼ਣ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ। ਇਸ ਦੌਰਾਨ ਉਨ੍ਹਾਂ 2001 ਵਿਚ ਗੁਜਰਾਤ ਦੇ ਕੱਛ ਭੂਚਾਲ ਦਾ ਵੀ ਜ਼ਿਕਰ ਕੀਤਾ।
ਪੀਐਮ ਮੋਦੀ ਨੇ ਕੱਛ ਭੂਚਾਲ ਦੇ ਭਿਆਨਕ ਦ੍ਰਿਸ਼ ਨੂੰ ਕੋਰੋਨਾ ਨਾਲ ਜੋੜਦਿਆਂ ਕਿਹਾ ਕਿ ਉਸ ਸਥਿਤੀ ਵਿੱਚ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ ਕਿ ਹਾਲਾਤ ਕਦੇ ਬਦਲ ਪਾਉਣਗੇ, ਪਰ ਵੇਖਦੇ ਹੀ ਵੇਖਦੇ ਕੱਛ ਖੜਾ ਹੋ ਗਿਆ।
ਦੇਸ਼ ਦੇ ਲੋਕਾਂ ਨੂੰ ਕੱਛ ਭੂਚਾਲ ਦੀ ਮਿਸਾਲ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮੈਂ ਕੱਚ ਦੇ ਭੁਚਾਲ ਦੇ ਉਹ ਦਿਨ ਆਪਣੀਆਂ ਅੱਖਾਂ ਸਾਹਮਣੇ ਵੇਖੇ ਹਨ। ਹਰ ਪਾਸੇ ਮਲਬਾ ਹੀ ਸੀ। ਸਭ ਕੁਝ ਢਹਿ-ਢੇਰੀ ਹੋ ਗਿਆ ਸੀ। ਇੰਜ ਜਾਪਦਾ ਸੀ ਕਿ ਕੱਛ ਮੌਤ ਦੀ ਚਾਦਰ ਨਾਲ ਸੁੱਤਾ ਪਿਆ। ਇਸ ਸਥਿਤੀ ਵਿੱਚ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ ਕਿ ਹਾਲਤ ਕਦੇ ਬਦਲਣਗੇ, ਪਰ ਇਹ ਵੇਖਦੇ ਹੀ ਵੇਖਦੇ ਕੱਛ ਖੜਾ ਹੋ ਗਿਆ, ਕੱਛ ਚਲ ਪਿਆ, ਕੱਛ ਵਧ ਗਿਆ। ਸਾਡੀ ਭਾਰਤੀਆਂ ਦੀ ਇੱਛਾ ਸ਼ਕਤੀ ਹੈ। ਜੇ ਅਸੀਂ ਦ੍ਰਿੜ ਹਾਂ ਤਾਂ ਕੋਈ ਟੀਚਾ ਅਸੰਭਵ ਨਹੀਂ। ਕੋਈ ਵੀ ਰਾਹ ਮੁਸ਼ਕਲ ਨਹੀਂ ਤੇ ਅੱਜ ਤਾਂ ਇੱਛਾ ਸ਼ਕਤੀ ਵੀ ਹੈ, ਤੇ ਰਾਹ ਵੀ ਹੈ।"
ਕਦੋਂ ਆਇਆ ਕੱਛ ਵਿਚ ਭੁਚਾਲ?
ਦੱਸ ਦੇਈਏ ਕਿ 26 ਜਨਵਰੀ 2001 ਨੂੰ ਗੁਜਰਾਤ ਦੇ ਕੱਛ ਵਿੱਚ ਭੁਚਾਲ ਆਇਆ ਸੀ। ਇਸ ਭੁਚਾਲ ਦੀ ਤੀਬਰਤਾ 7.7 ਸੀ। ਇਸਨੂੰ ਭੁਜ ਭੁਚਾਲ ਵੀ ਕਿਹਾ ਜਾਂਦਾ ਹੈ। ਕਿਉਂਕਿ ਇਹ ਭਾਰਤ, ਪਾਕਿਸਤਾਨ ਦੀ ਸਰਹੱਦ ‘ਤੇ ਆਇਆ ਸੀ, ਇਸ ਲਈ ਪਾਕਿਸਤਾਨ ਵਿਚ ਵੀ ਬਹੁਤ ਤਬਾਹੀ ਹੋਈ ਸੀ। ਰਿਪੋਰਟਾਂ ਮੁਤਾਬਕ ਇਸ ਭੁਚਾਲ ‘ਚ ਤਕਰੀਬਨ 20 ਹਜ਼ਾਰ ਲੋਕਾਂ ਦੀ ਮੌਤ ਹੋਈ, ਜਦੋਂ ਕਿ ਡੇਢ ਲੱਖ ਤੋਂ ਵੱਧ ਲੋਕ ਜ਼ਖਮੀ ਹੋਏ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕੋਰੋਨਾਵਾਇਰਸ: ਇੱਕ ਵਾਰ ਫੇਰ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਕੀਤਾ ਸੰਬੋਧਿਤ, ਨਾਲ ਹੀ ਕੱਛ ਵਿਚ ਆਏ ਭਿਆਨਕ ਭੁਚਾਲ ਦੀ ਆਈ ਯਾਦ
ਏਬੀਪੀ ਸਾਂਝਾ
Updated at:
12 May 2020 10:57 PM (IST)
ਪੀਐਮ ਮੋਦੀ ਨੇ ਕਿਹਾ ਕਿ ਇਹ ਭਾਰਤ ਨੂੰ ਸਵੈ-ਨਿਰਭਰ ਬਣਾਉਣ ਲਈ ਹੈ। ਭਾਰਤ ਦੀ ਸੰਕਲਪ ਸ਼ਕਤੀ ਅਜਿਹੀ ਹੈ ਕਿ ਭਾਰਤ ਸਵੈ-ਨਿਰਭਰ ਹੋ ਸਕਦਾ ਹੈ। ਸਵੈ-ਨਿਰਭਰ ਭਾਰਤ ਦੀ ਵਿਸ਼ਾਲ ਇਮਾਰਤ 5 ਖੰਭਿਆਂ ‘ਤੇ ਖੜੀ ਹੋਵੇਗੀ।
- - - - - - - - - Advertisement - - - - - - - - -