ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਬਾਂਦਾ ਰਾਜ ਮੈਡੀਕਲ ਕਾਲੇਜ ‘ਚ ਆਉਟਸੋਰਸਿੰਗ ‘ਤੇ ਤਾਇਨਾਤ ਮੈਡੀਕਲ ਸਟਾਫ ਦੇ ਕੰਮ ‘ਤੇ ਤਾਇਨਾਤ ਵਿਦਿਆਰਥੀਆਂ ਦੀ ਵੀਡੀਓ ਸ਼ੇਅਰ ਕੀਤੀ ਹੈ। ਉਸਦਾ ਕਹਿਣਾ ਹੈ ਕਿ ਹਸਪਤਾਲ ਪ੍ਰਸ਼ਾਸਨ ਵਲੋਂ ਸੈਨੇਟਾਈਜ਼ਰ ਤੇ ਮਾਸਕ ਦੀ ਮੰਗ ਕਰਨ ‘ਤੇ ਉਨ੍ਹਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਹੈ।

ਵਿਦਿਆਰਥੀਆਂ ਦਾ ਇਹ ਵੀ ਆਰੋਪ ਹੈ ਕਿ ਉਨ੍ਹਾਂ ਨੂੰ ਕਿਹਾ ਗਿਆ ਕਿ, “ਇੱਥੋਂ ਚਲੇ ਜਾਓ ਨਹੀਂ ਤਾਂ ਹੱਥ ਪੈਰ ਤੋੜ ਦਿਆਂਗੇ…ਯੋਗੀ ਜੀ ਦਾ ਨਿਰਦੇਸ਼ ਹੈ ਕਿ ਤੁਹਾਨੂੰ ਕੱਢ ਦਿੱਤਾ ਜਾਵੇ।” ਪ੍ਰਿਯੰਕਾ ਗਾਂਧੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕਿਹਾ ਕਿ ਇਸ ਸਮੇਂ ਸਾਡੇ ਮੈਡੀਕਲ ਸਟਾਫ ਨੂੰ ਸਭ ਤੋਂ ਵੱਧ ਸਹਿਯੋਗ ਦੀ ਲੋੜ ਹੈ। ਉਹ ਜੀਵਨਦਾਤਾ ਹਨ।



ਬਾਂਦਾ ‘ਚ ਨਰਸਾਂ ਤੇ ਮੈਡੀਕਲ ਸਟਾਫ ਨੂੰ ਉਨ੍ਹਾਂ ਦੀ ਨਿਜੀ ਸੁਰੱਖਿਆ ਨਾ ਦੇ ਕੇ ਤੇ ਉਨ੍ਹਾਂ ਦੀਆਂ ਤਨਖਾਹਾਂ ਕੱਟ ਕੇ ਬਹੁਤ ਵੱਡੀ ਬੇਇਨਸਾਫੀ ਕੀਤੀ ਜਾ ਰਹੀ ਹੈ। ਪ੍ਰਿਯੰਕਾ ਨੇ ਕਿਹਾ ਕਿ “ਯੂਪੀ ਸਰਕਾਰ ਤੋਂ ਮੈਂ ਅਪੀਲ ਕਰਦੀ ਹਾਂ ਕਿ ਇਹ ਸਮੇਂ ਉਨ੍ਹਾਂ ਨਾਲ ਬੇਇਨਸਾਫੀ ਕਰਨ ਦਾ ਨਹੀਂ ਸਗੋਂ ਉਨ੍ਹਾਂ ਦੀ ਗੱਲ ਸੁਨਣ ਦਾ ਹੈ।”

ਇਹ ਵੀ ਪੜ੍ਹੋ :

ਅਮਰੀਕਾ ‘ਚ ਕੋਰੋਨਾ ਨਾਲ ਪਿਛਲੇ 24 ਘੰਟਿਆਂ ‘ਚ ਰਿਕਾਰਡ ਤੋੜ ਮੌਤਾਂ, ਹੁਣ ਤੱਕ 7400 ਨੇ ਤੋੜਿਆ ਦਮ

ਅਟਲ ਬਿਹਾਰੀ ਵਾਜਪਈ ਦੀ ਕਵਿਤਾ ਵਾਲੀ ਵੀਡੀਓ ਟਵੀਟ ਕਰ ਪੀਐਮ ਮੋਦੀ ਨੇ ਦੋਬਾਰਾ ਕੀਤੀ ਅਪੀਲ