ਅਹਿਮਦਾਬਾਦ 'ਚ ਟਰੰਪ ਦੇ ਸਮਾਗਮ ਦੀ ਪ੍ਰਬੰਧਕ ਕਮੇਟੀ ਦੀ ਭੂਮਿਕਾ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਟਵੀਟ ਕੀਤਾ ਹੈ ਕਿ, "ਰਾਸ਼ਟਰਪਤੀ ਟਰੰਪ ਦੇ ਸਵਾਗਤ 'ਤੇ 100 ਕਰੋੜ ਰੁਪਏ ਖਰਚ ਹੋ ਰਹੇ ਹਨ, ਪਰ ਇਹ ਪੈਸਾ ਇਹ ਕਮੇਟੀ ਜ਼ਰੀਏ ਖਰਚ ਹੋ ਰਿਹਾ ਹੈ। ਕਮੇਟੀ ਦੇ ਮੈਂਬਰਾਂ ਨੂੰ ਤਾਂ ਪਤਾ ਵੀ ਨਹੀਂ ਕਿ ਉਹ ਇਸਦੇ ਮੈਂਬਰ ਹਨ। ਕੀ ਦੇਸ਼ ਨੂੰ ਇਹ ਜਾਨਣ ਦਾ ਹੱਕ ਨਹੀਂ ਕਿ ਕਿਸ ਮੰਤਰਾਲੇ ਨੇ ਕਮੇਟੀ ਨੂੰ ਕਿੰਨਾਂ ਪੈਸਾ ਦਿੱਤਾ ਹੈ? ਕਮੇਟੀ ਦੀ ਆੜ 'ਚ ਸਰਕਾਰ ਕੀ ਲੁਕੋ ਰਹੀ ਹੈ?
ਦਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਦੀ ਗੁਜਰਾਤ ਯਾਤਰਾ ਦਾ ਪ੍ਰਬੰਧ ਇੱਕ ਕਮੇਟੀ ਦੇਖ ਰਹੀ ਹੈ। ਖ਼ਬਰਾਂ ਮੁਤਾਬਕ ਇਸ ਯਾਤਰਾ ਤੋਂ ਪਹਿਲਾਂ ਸੁਮਵਾਗਤ ਕਮੇਟੀ ਨੇ ਸ਼ਹਿਰ ਨੂੰ ਸਜਾਉਣ ਲਈ 100 ਕਰੋੜ ਰੁਪਏ ਖਰਚ ਕਰ ਦਿੱਤੇ ਹਨ।