ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਭਾਰਤ ਆ ਰਹੇ ਹਨ। ਉਨ੍ਹਾਂ ਦਾ ਦੌਰਾ ਕਈ ਮਾਈਨਿਆਂ ਤੋਂ ਕਾਫੀ ਸੁਰਖੀਆਂ 'ਚ ਹੈ। ਇਸ ਦੇ ਨਾਲ ਹੀ ਹੁਣ ਖ਼ਬਰ ਹੈ ਕਿ ਖਾਲਿਸਤਾਨ ਸਮਰਥਕ ਸਮੂਹ ਸਿੱਖ ਫਾਰ ਜਸਟਿਸ ਦੇ ਇੱਕ ਵਫਦ ਨੇ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ।
ਜਦਕਿ ਟਰੰਪ ਦੇ ਦੌਰੇ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਇਸ 'ਤੇ ਅਜੇ ਤਕ ਕੋਈ ਆਫੀਸ਼ੀਅਲ ਟਿੱਪਣੀ ਨਹੀਂ ਕੀਤੀ ਪਰ ਏਬੇਪੀ ਨਿਊਜ਼ ਨੂੰ ਸਰਕਾਰ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਭਾਰਤ ਨੂੰ ਇਸ ਤੋਂ ਨਿਰਾਸ਼ਾ ਹੋਈ ਹੈ।
ਦੱਸ ਦਈਏ ਕਿ ਸਿੱਖ ਫਾਰ ਜਸਟਿਸ ਇੱਕ ਖਾਲੀਸਤਾਨ ਸਮਰਥਕ ਗਰੁਪ ਹੈ ਜੋ ਅਮਰੀਕਾ 'ਚ ਭਾਰਤ ਵਿਰੋਧੀ ਪ੍ਰੋਗ੍ਰਾਮ ਕਰਦਾ ਹੈ। ਹਾਲ ਹੀ 'ਚ ਮੋਦੀ ਦੀ ਅਮਰੀਕਾ ਦੌਰੇ ਸਮੇਂ ਇਸ ਗਰੁਪ ਨੇ ਕਈ ਥਾਂ ਮੋਦੀ ਖਿਲਾਫ ਨਾਰੇਬਾਜ਼ੀ ਕੀਤੀ ਸੀ।
ਟਰੰਪ ਦੇ ਭਾਰਤ ਆਉਣ ਤੋਂ ਪਹਿਲਾਂ ਖਾਲਿਸਤਾਨੀ ਗਰੁੱਪ ਨੇ ਵ੍ਹਾਈਟ ਹਾਊਸ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
ਏਬੀਪੀ ਸਾਂਝਾ
Updated at:
21 Feb 2020 02:16 PM (IST)
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਤੋਂ ਪਹਿਲਾਂ ਖਾਲੀਸਤਾਨ ਸਮਰਥਕ ਗਰੁਪ ਸਿੱਖ ਫੋਰ ਜਸਟਿਸ ਨੇ ਵ੍ਹਾਇਟ ਹਾਊਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਮੰਨੀਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਨੇ ਇਸ ਮੁਲਾਕਾਤ 'ਤੇ ਇਤਰਾਜ਼ ਜਤਾਇਆ ਹੈ।
- - - - - - - - - Advertisement - - - - - - - - -