ਜੰਮੂ ਕਸ਼ਮੀਰ: ਸ਼ੁੱਕਰਵਾਰ 14 ਫਰਵਰੀ, 2019 ਨੂੰ ਕਸ਼ਮੀਰ ਦੇ ਪੁਲਵਾਮਾ 'ਚ ਸੀਆਰਪੀਐਫ ਦੇ ਕਾਫਲੇ 'ਤੇ ਹੋਏ ਆਤਮਘਾਤੀ ਹਮਲੇ ਦੀ ਪਹਿਲੀ ਵਰ੍ਹੇਗੰਮਨਾਈ ਜਾ ਰਹੀ ਹੈ। ਜੰਮੂ ' ਇਸ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿੱਚ ਬਹੁਤ ਸਾਰੇ ਸ਼ਰਧਾਂਜਲੀ ਪ੍ਰੋਗਰਾਮ ਆਯੋਜਿਤ ਕੀਤੇ ਹੋਣੇ ਹਨ।


ਜੰਮੂ ਦੇ ਚੰਨੀ ਹਿੰਮਤ ਖੇਤਰ 'ਚ ਤਾਇਨਾਤ ਸੀਆਰਪੀਐਫ ਦੀ 76 ਵੀਂ ਬਟਾਲੀਅਨ ਨੇ ਸ਼ੁੱਕਰਵਾਰ ਸ਼ਾਮ ਨੂੰ ਸ਼ਹੀਦ ਫੌਜੀਆਂ ਦੀ ਯਾਦ 'ਚ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ। ਅਹਿਮ ਗੱਲ ਇਹ ਹੈ ਕਿ ਇਸ ਬਟਾਲੀਅਨ ਦੇ ਬਹੁਤ ਸਾਰੇ ਸੈਨਿਕ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਸੀ।

ਇਸ ਦੇ ਨਾਲ ਹੀ ਬਜਰੰਗ ਦਲ ਅਤੇ ਡੋਗਰਾ ਫਰੰਟ ਨੇ ਪੁਲਵਾਮਾ ਹਮਲੇ ਵਿਚ ਸ਼ਹੀਦ ਜਵਾਨਾਂ ਦੀ ਸ਼ਹਾਦਤ ਨੂੰ ਸਲਾਮ ਕਰਨ ਲਈ ਕਈ ਪ੍ਰੋਗਰਾਮ ਰੱਖੇ। ਇਸ ਦੇ ਨਾਲ ਹੀ ਕਾਂਗਰਸ ਦੀ ਵਿਦਿਆਰਥੀ ਸੰਗਠਨ ਐਨਐਸਯੂਆਈ ਵੀ ਪੁਲਵਾਮਾ ਦੇ ਸ਼ਹੀਦਾਂ ਨੂੰ ਯਾਦ ਕਰੇਗੀ। ਨਾਲ ਹੀ ਕਈ ਹੋਰ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਸੰਸਥਾਵਾਂ ਵੀ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਲਾਮ ਕਰਨਗੇ।