ਰੋਪੜ: ਇਨ੍ਹਾਂ ਸ਼ਹੀਦਾਂ 'ਚ ਹੀ ਇੱਕ ਸੀ ਰੋਪੜ ਦੇ ਨੂਰਪੁਰਬੇਦੀ ਦੇ ਪਿੰਡ ਰੌਲੀ ਦਾ 28 ਸਾਲਾ ਕੁਲਵਿੰਦਰ ਸਿੰਘ। ਜਿਮ ਦੀਆਂ ਯਾਦਾਂ ਨੂੰ ਉਸ ਦੇ ਪਰਿਵਾਰ ਨੇ ਅਜੇ ਤਕ ਸਾਂਭ ਕੇ ਰੱਖੀਆ ਹੋਇਆ ਹੈ। ਉਸ ਦੇ ਪਰਿਵਾਰ ਨੇ ਸ਼ਹੀਦ ਦੀਆਂ ਤਸਵੀਰਾਂ ਨਾਲ ਸਜਾਇਆ ਇੱਕ ਕਮਰਾ ਤਿਆਰ ਕੀਤਾ ਹੋਇਆ ਹੈ। ਜਿਸ ਨੂੰ ਵੇਖ ਸ਼ਹੀਦ ਦੇ ਮਾਂਪੇ ਉਸ ਨੂੰ ਹਰ ਪਲ ਯਾਦ ਕਰਦੇ ਹਨ।



ਇਸ ਦੇ ਨਾਲ ਹੀ ਸ਼ਹੀਦ ਕੁਲਵਿੰਦਰ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਅਮਰਜੋਤ ਕੌਰ ਇੱਥੇ ਆਪਣੇ ਸ਼ਹੀਦ ਪੁੱਤਰ ਦੇ ਨਾਂ ਦੀ ਜੋਤ ਜਗਾਉਂਦੇ ਹਨ। ਏਬੀਪੀ ਸਾਂਝਾ ਦੀ ਟੀਮ ਨੇ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਨਾਲ ਖਾਸ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ਬੇਟੇ ਦੇ ਸ਼ਹੀਦ ਹੋਣ ਤੋਂ ਬਾਅਦ ਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ 'ਤੇ ਨਿਰਾਸ਼ਾ ਜ਼ਾਹਿਰ ਕੀਤੀ।



ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਹਮਲੇ ਨੂੰ ਇੱਕ ਸਾਲ ਹੋ ਗਿਆ ਪਰ ਉਨ੍ਹਾਂ ਦੇ ਬੇਟੇ ਦੇ ਨਾਂ ਦਾ ਗੇਟ ਸਰਕਾਰ ਨੇ ਅਜੇ ਤਕ ਪਿੰਡ 'ਚ ਨਹੀਂ ਲਗਵਾਇਆ ਜਿਸ ਦਾ ਵਾਅਦਾ ਸਰਕਾਰ ਨੇ ਕੀਤਾ ਸੀ।