PSEB 12th Result 2020: ਪੰਜਾਬ ਬੋਰਡ ਨੇ 12ਵੀਂ ਦਾ ਰਿਜ਼ਲਟ ਐਲਾਨਿਆ, ਇੰਝ ਕਰੋ ਚੈੱਕ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ ਕੁਝ ਘੰਟਿਆਂ ਬਾਅਦ 12 ਵੀਂ ਜਮਾਤ ਦੇ ਨਤੀਜੇ ਜਾਰੀ ਕਰ ਸਕਦੀ ਹੈ। ਪੰਜਾਬ ਬੋਰਡ 12 ਵੀਂ ਦਾ ਨਤੀਜਾ 21 ਜੁਲਾਈ ਨੂੰ ਸਵੇਰੇ 11 ਵਜੇ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤਾ ਜਾਵੇਗਾ। ਬਾਰ੍ਹਵੀਂ ਜਮਾਤ ਦੇ ਸਾਰੇ ਵਿਦਿਆਰਥੀ ਇੱਥੋਂ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ।

ਏਬੀਪੀ ਸਾਂਝਾ Last Updated: 21 Jul 2020 04:35 PM

ਪਿਛੋਕੜ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ ਕੁਝ ਘੰਟਿਆਂ ਬਾਅਦ 12 ਵੀਂ ਜਮਾਤ ਦੇ ਨਤੀਜੇ ਜਾਰੀ ਕਰ ਸਕਦੀ ਹੈ। ਪੰਜਾਬ ਬੋਰਡ 12 ਵੀਂ ਦਾ ਨਤੀਜਾ 21 ਜੁਲਾਈ ਨੂੰ ਸਵੇਰੇ 11 ਵਜੇ...More

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 21 ਜੁਲਾਈ ਨੂੰ 12ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਮੈਰਿਟ ਲਿਸਟ ਤਾਂ ਨਹੀਂ ਜਾਰੀ ਕੀਤੀ ਗਈ ਪਰ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਸੀਨੀਅਰ ਸੈਕੰਡਰੀ ਮੈਮੋਰੀਅਲ ਸਕੂਲ ਵਿਦਿਆਰਥੀਆਂ ਨੇ ਇਸ ਵਾਰ ਬਾਜ਼ੀ ਮਾਰੀ ਹੈ। ਦੱਸ ਦਈਏ ਕਿ ਇਸ ਸਕੂਲ ਦੇ ਤਿੰਨ ਮੁੰਡੇ ਅੱਵਲ ਰਹੇ ਹਨ। ਸਕੂਲ ਦੇ ਕਾਮਰਸ ਸਟ੍ਰੀਮ ਦੇ ਦਵਿੰਦਰ ਸਿੰਘ ਨੇ 450 ਵਿੱਚੋਂ 449 ਅੰਕ ਹਾਸਲ ਕੀਤੇ ਹਨ ਜਦੋਂਕਿ ਕਾਮਰਸ ਵਿੱਚ ਹੀ ਜਸਵਿੰਦਰ ਸਿੰਘ ਨੇ 446 ਨੰਬਰ ਹਾਸਲ ਕੀਤੇ ਹਨ। ਉਧਰ ਸਾਇੰਸ ਸਟ੍ਰੀਮ ਵਿੱਚ ਅੰਕੁਰ ਪਾਂਡੇ ਨੇ 450 ਵਿੱਚੋਂ 447 ਅੰਕ ਹਾਸਲ ਕੀਤੇ ਹਨ।