Punjab Breaking News LIVE: ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, ਲਾਰੈਂਸ ਬਿਸ਼ਨੋਈ ਵੱਲੋਂ ਸਨਸਨੀਖੇਜ਼ ਖੁਲਾਸਾ, ਪੰਜਾਬ 'ਚ ADGP ਲਾਅ ਅਫਸਰ ਨੂੰ 4 ਸਾਲ ਦੀ ਕੈਦ

Punjab Breaking News LIVE, 01 October, 2023: ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, ਲਾਰੈਂਸ ਬਿਸ਼ਨੋਈ ਵੱਲੋਂ ਸਨਸਨੀਖੇਜ਼ ਖੁਲਾਸਾ, ਪੰਜਾਬ 'ਚ ADGP ਲਾਅ ਅਫਸਰ ਨੂੰ 4 ਸਾਲ ਦੀ ਕੈਦ

ABP Sanjha Last Updated: 01 Oct 2023 02:30 PM
Shri Hemkunt Sahib Yatra : 11 ਅਕਤੂਬਰ ਨੂੰ ਸਮਾਪਤ ਹੋਵੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ

ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਲੱਗੀ ਸੰਗਤਾਂ ਦੀ ਭਾਰੀ ਭੀੜ। ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 11 ਅਕਤੂਬਰ (ਬੁੱਧਵਾਰ) ਨੂੰ ਇਸ ਸਾਲ ਦੀ ਯਾਤਰਾ ਦੀ ਸਮਾਪਤੀ ਦੇ ਨਾਲ ਹੀ ਬੰਦ ਕਰ ਦਿੱਤੇ ਜਾਣਗੇ। ਪਿਛਲੇ ਦੋ ਮਹੀਨਿਆਂ ਤੋਂ ਮੌਸਮ ਖ਼ਰਾਬ ਹੋਣ ਕਾਰਨ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਘੱਟ ਰਹੀ ਪਰ ਹੁਣ ਖਿੜਦੀ ਧੁੱਪ ਨਾਲ ਸ਼ਰਧਾਲੂਆਂ ਦੀ ਗਿਣਤੀ ਵਧੀ ਹੈ। ਪ੍ਰਸ਼ਾਸਨ ਵੱਲੋਂ ਦਿੱਤੇ ਅੰਕੜਿਆਂ ਅਨੁਸਾਰ ਹੁਣ ਤੱਕ 16,2000 ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ।

Punjab Politics: ਕਾਂਗਰਸ-ਆਪ ਵਿਚਾਲੇ ਚੱਲ ਰਹੀ ਕੜਵਾਹਟ ਵਿਚਾਲੇ ਨਵਜੋਤ ਸਿੱਧੂ ਦਾ ਵੱਡਾ ਬਿਆਨ

I.N.D.I.A ਗਠਜੋੜ 'ਚ ਸ਼ਾਮਲ ਆਮ ਆਦਮੀ ਪਾਰਟੀ ਅਤੇ ਪੰਜਾਬ ਕਾਂਗਰਸ ਵਿਚਾਲੇ ਟਕਰਾਅ ਹੈ। ਪੰਜਾਬ ਕਾਂਗਰਸ ਦੇ ਆਗੂ ਸ਼ੁਰੂ ਤੋਂ ਹੀ ‘ਆਪ’ ਨਾਲ ਗਠਜੋੜ ਤੋਂ ਨਾਖੁਸ਼ ਹਨ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ‘ਆਪ’ ਸਰਕਾਰ ਖਿਲਾਫ ਪੰਜਾਬ ਕਾਂਗਰਸ ਦਾ ਵਿਰੋਧ ਹੋਰ ਵਧ ਗਿਆ ਹੈ। ਇਸ ਦਾ I.N.D.I.A ਗਠਜੋੜ 'ਤੇ ਕੀ ਪ੍ਰਭਾਵ ਪਵੇਗਾ, ਇਸ ਨੂੰ ਲੈ ਕੇ ਸਿਆਸੀ ਹਲਕਿਆਂ 'ਚ ਲਗਾਤਾਰ ਚਰਚਾਵਾਂ ਚੱਲ ਰਹੀਆਂ ਹਨ। ਇਸ ਦੌਰਾਨ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ I.N.D.I.A ਗਠਜੋੜ ਨੂੰ ਲੈ ਕੇ ਪ੍ਰਤੀਕਰਮ ਸਾਹਮਣੇ ਆਇਆ ਹੈ।

Sukhpal Singh Khaira: ਖਹਿਰਾ ਦੇ ਬੇਟੇ ਦਾ 'ਆਪ' ਸਰਕਾਰ 'ਤੇ ਵੱਡਾ ਇਲਜ਼ਾਮ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ 'ਚ ਸਿਆਸੀ ਹਲਚਲ ਮਚ ਗਈ ਹੈ। ਹੁਣ ਸੁਖਪਾਲ ਸਿੰਘ ਖਹਿਰਾ ਦਾ ਬੇਟਾ ਮਹਿਤਾਬ ਸਿੰਘ ਖਹਿਰਾ ਵੀ ਮੀਡੀਆ ਦੇ ਸਾਹਮਣੇ ਆ ਗਿਆ ਹੈ। ਆਪਣੇ ਪਿਤਾ ਦੀ ਗ੍ਰਿਫਤਾਰੀ ਬਾਰੇ ਮਹਿਤਾਬ ਸਿੰਘ ਖਹਿਰਾ ਨੇ ਕਿਹਾ ਕਿ ਸਾਲ 2015 ਵਿੱਚ ਜਿਸ ਕੇਸ ਵਿੱਚ ਉਨ੍ਹਾਂ ਦੇ ਪਿਤਾ ਦੀ ਗ੍ਰਿਫਤਾਰੀ ਹੋਈ ਸੀ, ਉਸ ਕੇਸ ਨੂੰ ਲੈ ਕੇ ਉਹ ਸੁਪਰੀਮ ਕੋਰਟ ਤੱਕ ਲੜੇ ਸੀ ਤੇ ਉਨ੍ਹਾਂ ਦੀ ਜਿੱਤ ਹੋਈ ਸੀ।

Petrol Diesel Rate on 01 october 2023: ਅਕਤੂਬਰ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਆਇਆ ਬਦਲਾਅ

ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਪਹਿਲੀ ਅਕਤੂਬਰ ਨੂੰ ਪੈਟਰੋਲ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕੀਤੀਆਂ ਹਨ। ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ਕੰਪਨੀਆਂ ਨੇ ਐਤਵਾਰ ਨੂੰ ਯੂਪੀ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਕੁਝ ਪੈਸੇ ਦੀ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂ ਪਿਛਲੇ ਚਾਰ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਚੱਲ ਰਿਹਾ ਸੀ। ਇਸ ਦੇ ਨਾਲ ਹੀ, ਪਿਛਲੇ ਮਈ 2022 ਤੋਂ ਰਾਸ਼ਟਰੀ ਪੱਧਰ 'ਤੇ ਇਸ ਦੀਆਂ ਕੀਮਤਾਂ ਸਥਿਰ ਹਨ।

Manpreet Singh Badal:  ਮਨਪ੍ਰੀਤ ਬਾਦਲ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ

ਬਠਿੰਡਾ ਜ਼ਮੀਨ ਅਲਾਟਮੈਂਟ ਮਾਮਲੇ ਵਿੱਚ ਫਸੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਦਾ ਟਿਕਾਣਾ ਦਿੱਲੀ ਵਿੱਚ ਮਿਲਿਆ ਹੈ। ਜਿਸ ਤੋਂ ਬਾਅਦ ਵਿਜੀਲੈਂਸ ਟੀਮ ਦਿੱਲੀ ਲਈ ਰਵਾਨਾ ਹੋ ਗਈ। ਹਾਲਾਂਕਿ ਇਸ ਦੀ ਅਧਿਕਾਰਤ ਤੌਰ 'ਤੇ ਕਿਸੇ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਦੱਸਿਆ ਗਿਆ ਹੈ ਕਿ ਉਹ ਦਿੱਲੀ ਵਿੱਚ ਕਿਸੇ ਨੇਤਾ ਦੇ ਘਰ ਵਿੱਚ ਲੁਕਿਆ ਹੋਇਆ ਹੈ। ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਟੀਮ ਨੇ ਹਿਮਾਚਲ, ਚੰਡੀਗੜ੍ਹ ਸਮੇਤ ਕਈ ਸ਼ਹਿਰਾਂ 'ਚ ਮਨਪ੍ਰੀਤ ਦੀ ਭਾਲ 'ਚ ਛਾਪੇਮਾਰੀ ਕੀਤੀ ਹੈ।

Punjab News: ਪੰਜਾਬ 'ਚ ਝੋਨੇ ਦੀ ਖਰੀਦ ਅੱਜ ਤੋਂ, ਸਰਕਾਰ ਨੇ ਬਣਾਏ 1854 ਖਰੀਦ ਕੇਂਦਰ

ਪੰਜਾਬ ਵਿੱਚ ਝੋਨੇ ਦੀ ਖਰੀਦ (paddy procurement) ਅੱਜ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸੂਬਾ ਸਰਕਾਰ ਨੇ ਝੋਨੇ ਦੀ ਖਰੀਦ ਲਈ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਪੰਜਾਬ ਮੰਡੀ ਬੋਰਡ ਨੇ ਸੂਬੇ ਵਿੱਚ 1854 ਖਰੀਦ ਕੇਂਦਰ ਨੋਟੀਫਾਈ ਕਰ ਦਿੱਤੇ ਹਨ। 

India-Canada Tension: ਅਮਰੀਕਾ 'ਚ ਜੈਸ਼ੰਕਰ ਨੇ ਕਿਹਾ, 'ਕੈਨੇਡਾ 'ਚ ਦੂਤਾਵਾਸ ਦੇ ਸਾਹਮਣੇ ਹਿੰਸਾ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਕ ਵਾਰ ਫਿਰ ਕੈਨੇਡਾ ਨੂੰ ਕਰਾਰਾ ਜਵਾਬ ਦਿੱਤਾ ਹੈ। ਜੈਸ਼ੰਕਰ ਨੇ ਕਿਹਾ ਕਿ ਕੈਨੇਡਾ 'ਚ ਜੋ ਵੀ ਹੋ ਰਿਹਾ ਹੈ, ਉਸ ਨੂੰ ਆਮ ਨਾ ਬਣਾਓ। ਉਨ੍ਹਾਂ ਸਵਾਲ ਕੀਤਾ ਕਿ ਕੈਨੇਡਾ ਵਿੱਚ ਜੋ ਕੁਝ ਹੋ ਰਿਹਾ ਹੈ, ਜੇਕਰ ਇਹ ਕਿਤੇ ਹੋਰ ਵਾਪਰਿਆ ਹੁੰਦਾ ਤਾਂ ਕੀ ਦੁਨੀਆ ਇਸ ਨੂੰ ਸਵੀਕਾਰ ਕਰਦੀ? ਐਸ ਜੈਸ਼ੰਕਰ ਨੇ ਅੱਗੇ ਕਿਹਾ ਕਿ ਕੈਨੇਡਾ ਇੱਕ ਅਜਿਹਾ ਦੇਸ਼ ਬਣ ਗਿਆ ਹੈ ਜਿੱਥੇ ਭਾਰਤ ਤੋਂ ਸੰਗਠਿਤ ਅਪਰਾਧ, ਲੋਕਾਂ ਦੀ ਤਸਕਰੀ, ਵੱਖਵਾਦ ਅਤੇ ਹਿੰਸਾ ਦਾ ਸੁਮੇਲ ਹੈ।

ਪਿਛੋਕੜ

Punjab Breaking News LIVE, 01 October, 2023: ਪੰਜਾਬ ਵਿੱਚ ਝੋਨੇ ਦੀ ਖਰੀਦ (paddy procurement) ਅੱਜ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸੂਬਾ ਸਰਕਾਰ ਨੇ ਝੋਨੇ ਦੀ ਖਰੀਦ ਲਈ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਪੰਜਾਬ ਮੰਡੀ ਬੋਰਡ ਨੇ ਸੂਬੇ ਵਿੱਚ 1854 ਖਰੀਦ ਕੇਂਦਰ ਨੋਟੀਫਾਈ ਕਰ ਦਿੱਤੇ ਹਨ। ਪੰਜਾਬ 'ਚ ਝੋਨੇ ਦੀ ਖਰੀਦ ਅੱਜ ਤੋਂ, ਸਰਕਾਰ ਨੇ ਬਣਾਏ 1854 ਖਰੀਦ ਕੇਂਦਰ


 


ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਰਚਿਆ ਇਤਿਹਾਸ, Silver Medal ਕੀਤਾ ਆਪਣੇ ਨਾਂ


Asian Games 2023: ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਏਸ਼ਿਆਈ ਖੇਡਾਂ ਵਿੱਚ ਵੱਡਾ ਕਾਰਨਾਮਾ ਦਿਖਾਇਆ ਹੈ। ਦੱਸ ਦੇਈਏ ਕਿ ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮਹਿਲਾ ਗੋਲਫਰ ਨੇ ਭਾਰਤ ਲਈ ਤਗ਼ਮਾ ਜਿੱਤਿਆ ਹੈ। ਦੇਸ਼ ਨੂੰ ਅਦਿਤੀ ਤੋਂ ਸੋਨੇ ਦੀ ਉਮੀਦ ਸੀ, ਹਾਲਾਂਕਿ ਇਹ ਸੰਭਵ ਨਹੀਂ ਸੀ। ਭਾਰਤ ਦੇ ਹੁਣ ਕੁੱਲ 39 ਤਗਮੇ ਹੋ ਗਏ ਹਨ। ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਰਚਿਆ ਇਤਿਹਾਸ, Silver Medal ਕੀਤਾ ਆਪਣੇ ਨਾਂ


 


Sidhu Moose Wala Murder: ਲਾਰੈਂਸ ਬਿਸ਼ਨੋਈ ਵੱਲੋਂ ਸਨਸਨੀਖੇਜ਼ ਖੁਲਾਸਾ


Sidhu Moose Wala Murder Case Update: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਆਏ ਦਿਨ ਵੱਡੇ ਖੁਲਾਸੇ ਹੋ ਰਹੇ ਹਨ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਪੁੱਤਰ ਦੇ ਇਨਸਾਫ ਦੀ ਜੰਗ ਲਗਾਤਾਰ ਜਾਰੀ ਹੈ। ਇਸ ਵਿਚਾਲੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਨੇ ਖੁਦ ਰਿਮਾਂਡ ਦੌਰਾਨ ਦਿੱਲੀ ਪੁਲਿਸ ਨੂੰ ਵੱਡੀ ਜਾਣਕਾਰੀ ਦਿੱਤੀ। ਉਸਨੇ ਖੁਲਾਸਾ ਕਰ ਦੱਸਿਆ ਹੈ ਕਿ ਪੰਜਾਬ ਦੇ ਮੋਹਾਲੀ ਸਥਿਤ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲੇ ਵਿੱਚ ਵਰਤੀ ਜਾਣ ਵਾਲੀ ਆਰਪੀਜੀ ਦਾ ਅਸਲ ਇਸਤੇਮਾਲ ਸਿੱਧੂ ਮੂਸੇਵਾਲਾ 'ਤੇ ਕੀਤਾ ਜਾਣਾ ਸੀ। ਇਹ ਆਰਪੀਜੀ ਪ੍ਰਦਾਨ ਕਰਨ ਵਾਲੇ ਲਾਰੈਂਸ ਦੇ ਪਾਕਿਸਤਾਨੀ ਸਾਥੀ ਹਰਵਿੰਦਰ ਸਿੰਘ ਰਿੰਦਾ ਨੇ ਆਖਰੀ ਸਮੇਂ 'ਤੇ ਬਦਲਾਅ ਕਰ ਦਿੱਤਾ। Sidhu Moose Wala Murder: ਲਾਰੈਂਸ ਬਿਸ਼ਨੋਈ ਵੱਲੋਂ ਸਨਸਨੀਖੇਜ਼ ਖੁਲਾਸਾ


 


ਪੰਜਾਬ 'ਚ ADGP ਲਾਅ ਅਫਸਰ ਨੂੰ 4 ਸਾਲ ਦੀ ਕੈਦ


Ludhiana News: ਕਿਹਾ ਜਾਂਦਾ ਹੈ ਕਿ ਕਾਨੂੰਨ ਹਰ ਕਿਸੇ ਲਈ ਬਰਾਬਰ ਹੈ। ਪਰ ਇਹ ਗੱਲ ਸੱਚ ਹੁੰਦੀ ਦੇਖੀ ਗਈ ਜਦੋਂ 8 ਸਾਲ ਪੁਰਾਣੇ ਰਿਸ਼ਵਤੇ ਦੇ ਮਾਮਲੇ ਵਿੱਚ ਕਾਨੂੰਨ ਅਧਿਕਾਰੀ ਨੂੰ ਹੀ ਸਜ਼ਾ ਸੁਣਾਈ ਗਈ। ਪੰਜਾਬ ਦੇ ਏਡੀਜੀਪੀ (ਜੇਲ੍ਹ) ਦੇ ਕਾਨੂੰਨ ਅਧਿਕਾਰੀ ਮਨੀਸ਼ ਮਿੱਤਲ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 8 ਸਾਲ ਪੁਰਾਣੇ ਰਿਸ਼ਵਤ ਦੇ ਮਾਮਲੇ ਵਿੱਚ ਦੋਸ਼ੀ ਪਾਇਆ, ਜਿਸ ਕਰਕੇ ਉਸ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ 20,000 ਰੁਪਏ ਜੁਰਮਾਨਾ ਅਦਾ ਕਰਨ ਦਾ ਵੀ ਹੁਕਮ ਦਿੱਤਾ ਹੈ। ਪੰਜਾਬ 'ਚ ADGP ਲਾਅ ਅਫਸਰ ਨੂੰ 4 ਸਾਲ ਦੀ ਕੈਦ


 


ਅਮਰੀਕਾ 'ਚ ਜੈਸ਼ੰਕਰ ਨੇ ਕਿਹਾ, 'ਕੈਨੇਡਾ 'ਚ ਦੂਤਾਵਾਸ ਦੇ ਸਾਹਮਣੇ ਹਿੰਸਾ


India-Canada Row: ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਕ ਵਾਰ ਫਿਰ ਕੈਨੇਡਾ ਨੂੰ ਕਰਾਰਾ ਜਵਾਬ ਦਿੱਤਾ ਹੈ। ਜੈਸ਼ੰਕਰ ਨੇ ਕਿਹਾ ਕਿ ਕੈਨੇਡਾ 'ਚ ਜੋ ਵੀ ਹੋ ਰਿਹਾ ਹੈ, ਉਸ ਨੂੰ ਆਮ ਨਾ ਬਣਾਓ। ਉਨ੍ਹਾਂ ਸਵਾਲ ਕੀਤਾ ਕਿ ਕੈਨੇਡਾ ਵਿੱਚ ਜੋ ਕੁਝ ਹੋ ਰਿਹਾ ਹੈ, ਜੇਕਰ ਇਹ ਕਿਤੇ ਹੋਰ ਵਾਪਰਿਆ ਹੁੰਦਾ ਤਾਂ ਕੀ ਦੁਨੀਆ ਇਸ ਨੂੰ ਸਵੀਕਾਰ ਕਰਦੀ? ਐਸ ਜੈਸ਼ੰਕਰ ਨੇ ਅੱਗੇ ਕਿਹਾ ਕਿ ਕੈਨੇਡਾ ਇੱਕ ਅਜਿਹਾ ਦੇਸ਼ ਬਣ ਗਿਆ ਹੈ ਜਿੱਥੇ ਭਾਰਤ ਤੋਂ ਸੰਗਠਿਤ ਅਪਰਾਧ, ਲੋਕਾਂ ਦੀ ਤਸਕਰੀ, ਵੱਖਵਾਦ ਅਤੇ ਹਿੰਸਾ ਦਾ ਸੁਮੇਲ ਹੈ। ਅਮਰੀਕਾ 'ਚ ਜੈਸ਼ੰਕਰ ਨੇ ਕਿਹਾ, 'ਕੈਨੇਡਾ 'ਚ ਦੂਤਾਵਾਸ ਦੇ ਸਾਹਮਣੇ ਹਿੰਸਾ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.