Punjab Breaking News LIVE: ਮੌਸਮ ਵਿਭਾਗ ਦਾ 5 ਜਨਵਰੀ ਤੱਕ ਅਲਰਟ, ਡਰਾਈਵਰਾਂ ਦੀ ਹੜਤਾਲ ਦਾ ਪੰਜਾਬ 'ਤੇ ਸਿੱਧਾ ਅਸਰ, ਕੌਣ ਹੈ ਅੱਤਵਾਦੀ ਗੋਲਡੀ ਬਰਾੜ ?

Punjab Breaking News LIVE, 02 January, 2024: ਮੌਸਮ ਵਿਭਾਗ ਦਾ 5 ਜਨਵਰੀ ਤੱਕ ਅਲਰਟ, ਡਰਾਈਵਰਾਂ ਦੀ ਹੜਤਾਲ ਦਾ ਪੰਜਾਬ 'ਤੇ ਸਿੱਧਾ ਅਸਰ, ਕੌਣ ਹੈ ਅੱਤਵਾਦੀ ਗੋਲਡੀ ਬਰਾੜ ?

ABP Sanjha Last Updated: 02 Jan 2024 11:33 AM
Chandigarh News: ਚੰਡੀਗੜ੍ਹ 'ਤੇ ਸੰਕਟ! ਪੈਟਰੋਲ ਤੇ ਡੀਜ਼ਲ ਦੀ ਕਿੱਲਤ, ਫਲ-ਸਬਜ਼ੀਆਂ ਹੋ ਸਕਦੀਆਂ ਮਹਿੰਗੀਆਂ

Chandigarh : ਚੰਡੀਗੜ੍ਹ 'ਚ ਅੱਜ ਪੈਟਰੋਲ ਤੇ ਡੀਜ਼ਲ ਦੀ ਕਿੱਲਤ ਹੋ ਸਕਦੀ ਹੈ। ਕੇਂਦਰ ਸਰਕਾਰ ਦੇ ਨਵੇਂ ਹਿੱਟ ਐਂਡ ਰਨ ਕਾਨੂੰਨ ਵਿਰੁੱਧ ਟਰੱਕ ਡਰਾਈਵਰ ਹੜਤਾਲ ’ਤੇ ਚਲੇ ਗਏ ਹਨ। ਉਨ੍ਹਾਂ ਦੀ ਹੜਤਾਲ ਦਾ ਅੱਜ ਦੂਜਾ ਦਿਨ ਹੈ। ਅਜਿਹੇ 'ਚ ਸ਼ਹਿਰ ਅੰਦਰ ਪੈਟਰੋਲ ਤੇ ਡੀਜ਼ਲ ਸਮੇਤ ਫਲ ਤੇ ਸਬਜ਼ੀਆਂ ਦੀ ਸਪਲਾਈ ਵੀ ਪ੍ਰਭਾਵਿਤ ਹੋਵੇਗੀ। ਉਂਝ, ਡਰਾਈਵਰਾਂ ਵੱਲੋਂ ਅਜੇ ਇਹ ਹੜਤਾਲ ਸਿਰਫ਼ ਤਿੰਨ ਦਿਨਾਂ ਲਈ ਕੀਤੀ ਗਈ ਹੈ। ਇਸ ਦਾ ਸਿੱਧਾ ਅਸਰ ਆਮ ਜਨਤਾ 'ਤੇ ਪਵੇਗਾ।

Gold Silver Price​: ਨਵੇਂ ਸਾਲ 'ਚ ਸੋਨੇ-ਚਾਂਦੀ ਦੀ ਕੀਮਤ ਸਥਿਰ, ਜਾਣੋ ਅੱਜ ਦੇ ਤਾਜ਼ਾ ਰੇਟ

Gold Silver Price​: ਅੱਜ ਸੋਨੇ-ਚਾਂਦੀ ਦੀ ਕੀਮਤ 'ਚ ਕੋਈ ਉਤਾਰ-ਚੜ੍ਹਾਅ ਨਹੀਂ ਆਇਆ। ਅੱਜ ਭਾਰਤ ਵਿੱਚ 22 ਕੈਰੇਟ 10 ਗ੍ਰਾਮ (ਤੋਲਾ) ਸੋਨੇ ਦੀ ਕੀਮਤ 58,700 ਰੁਪਏ ਹੈ। ਸਾਲ ਦੇ ਪਹਿਲੇ ਦਿਨ ਦਿਨ ਵੀ ਸੋਨੇ ਦੀ ਕੀਮਤ 58,700 ਰੁਪਏ ਹੀ ਸੀ। ਭਾਵ ਅੱਜ ਵੀ ਕੀਮਤਾਂ ਸਥਿਰ ਹਨ। ਇਸ ਦੇ ਨਾਲ ਹੀ ਅੱਜ 24 ਕੈਰੇਟ ਸੋਨੇ ਦੀ ਕੀਮਤ 63,970 ਰੁਪਏ ਪ੍ਰਤੀ 10 ਗ੍ਰਾਮ ਹੈ। ਕੱਲ੍ਹ ਵੀ 24 ਕੈਰੇਟ ਸੋਨੇ ਦੀ ਕੀਮਤ 63,970 ਰੁਪਏ ਸੀ। ਉਂਝ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੋਨੇ ਦਾ ਭਾਅ ਵੱਖ-ਵੱਖ ਹੋ ਸਕਦਾ ਹੈ। ਅਜਿਹਾ ਜੀਐਸਟੀ ਤੇ ਹੋਰ ਟੈਕਸਾਂ ਕਰਕੇ ਹੁੰਦਾ ਹੈ। ਚਾਂਦੀ ਦੇ ਰੇਟਾਂ ਦੀ ਗੱਲ ਕਰੀਏ ਤਾਂ ਚ ਅੱਜ ਵੀ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਅੱਜ ਇੱਕ ਕਿਲੋ ਚਾਂਦੀ ਦਾ ਭਾਅ 78,600 ਰੁਪਏ ਹੈ। ਜਦੋਂਕਿ ਕੱਲ੍ਹ ਵੀ ਇਹ ਕੀਮਤ 78,600 ਰੁਪਏ ਪ੍ਰਤੀ ਕਿਲੋ ਹੀ ਸੀ। ਭਾਵ ਚਾਂਦੀ ਦੀਆਂ ਕੀਮਤਾਂ ਵੀ ਸਥਿਰ ਹਨ। ਦੱਸ ਦਈਏ ਕਿ ਉਪਰੋਕਤ ਸੋਨੇ-ਚਾਂਦੀ ਦੀਆਂ ਦਰਾਂ ਸੰਕੇਤਕ ਹਨ ਤੇ ਇਸ ਵਿੱਚ GST, TCS ਤੇ ਹੋਰ ਖਰਚੇ ਸ਼ਾਮਲ ਨਹੀਂ। ਸਹੀ ਦਰਾਂ ਲਈ ਆਪਣੇ ਸਥਾਨਕ ਜੌਹਰੀ ਨਾਲ ਸੰਪਰਕ ਕਰੋ।

Chandigarh News: ਚੰਡੀਗੜ੍ਹੀਆਂ ਨੇ ਭਰ ਦਿੱਤਾ ਸਰਕਾਰੀ ਖ਼ਜ਼ਾਨਾ! ਦਸੰਬਰ ਮਹੀਨੇ 281 ਕਰੋੜ ਰੁਪਏ ਜੀਐਸਟੀ ਭਰਿਆ

Chandigarh News: ਦਸੰਬਰ ਮਹੀਨੇ ਚੰਡੀਗੜ੍ਹੀਆਂ ਨੇ ਸਰਕਾਰੀ ਖ਼ਜ਼ਾਨਾ ਭਰ ਦਿੱਤਾ ਹੈ। ਸਾਲ 2023 ਦੇ ਆਖਰੀ ਮਹੀਨੇ ਦਸੰਬਰ ਵਿੱਚ ਚੰਡੀਗੜ੍ਹੀਆਂ (Chandigarh ) ਨੇ ਸਰਕਾਰੀ ਖਜ਼ਾਨੇ ਵਿੱਚ 281 ਕਰੋੜ ਰੁਪਏ ਜੀਐਸਟੀ (GST ) ਦਿੱਤਾ। ਇਹ ਪਿਛਲੇ ਸਾਲ ਦਸੰਬਰ ਮਹੀਨੇ ਨਾਲੋਂ 29 ਫ਼ੀਸਦ ਵੱਧ ਹੈ। ਜੇਕਰ ਸਾਲ 2023 ਉੱਪਰ ਨਜ਼ਰ ਮਾਰੀਏ ਤਾਂ ਲੰਘੇ ਸਾਲ ਜੀਐਸਟੀ ਕੁਲੈਕਸ਼ਨ ਵਿੱਚ ਮੋਟਾ ਵਾਧਾ ਹੋਇਆ ਹੈ। ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿੱਚ ਦਸੰਬਰ ਮਹੀਨੇ ਵਿੱਚ ਜੀਐਸਟੀ ਪਿਛਲੇ ਸਾਲ ਦੇ ਮੁਕਾਬਲੇ 29 ਫ਼ੀਸਦ ਵੱਧ ਇਕੱਠਾ ਹੋਇਆ ਹੈ। ਸਰਕਾਰੀ ਖਜ਼ਾਨੇ ਵਿੱਚ ਬੀਤੇ ਮਹੀਨੇ ਪਿਛਲੇ ਸਾਲ ਦੀ ਤੁਲਨਾ ਵਿੱਚ ਜੀਐਸਟੀ ਦੇ 63 ਕਰੋੜ ਰੁਪਏ ਤੋਂ ਵੱਧ ਆਏ ਹਨ। ਦਸੰਬਰ 2023 ਵਿੱਚ 281 ਕਰੋੜ ਰੁਪਏ ਜੀਐਸਟੀ ਦੇ ਇਕੱਠੇ ਹੋਏ ਹਨ, ਜਦੋਂਕਿ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ 218 ਕਰੋੜ ਰੁਪਏ ਜੀਐਸਟੀ ਇਕੱਠਾ ਹੋਇਆ ਸੀ।

Goldy Brar: ਕੌਣ ਹੈ ਅੱਤਵਾਦੀ ਗੋਲਡੀ ਬਰਾੜ ? ਪਹਿਲਾ ਪਰਚਾ ਕਦੋਂ ਹੋਇਆ ਸੀ ਦਰਜ, ਕੈਨੇਡਾ ਬੈਠਾ 5 ਸੂਬਿਆਂ 'ਚ ਚਲਾ ਰਿਹਾ ਗੈਂਗ

Terrorist Goldy Brar: ਕੇਂਦਰ ਸਰਕਾਰ ਨੇ ਸੋਮਵਾਰ (1 ਜਨਵਰੀ) ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (UAPA) ਤਹਿਤ ਗੈਂਗਸਟਰ ਗੋਲਡੀ ਬਰਾੜ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਗੋਲਡੀ ਬਰਾੜ ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਗੋਲਡੀ ਬਰਾੜ ਨੂੰ ਸਰਹੱਦ ਪਾਰ ਸਥਿਤ ਅੱਤਵਾਦੀ ਏਜੰਸੀਆਂ ਦਾ ਸਮਰਥਨ ਮਿਲਦਾ ਹੈ ਅਤੇ ਉਹ ਕਈ ਕਤਲਾਂ ਵਿਚ ਸ਼ਾਮਲ ਰਿਹਾ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਬਰਾੜ ਰਾਸ਼ਟਰਵਾਦੀ ਨੇਤਾਵਾਂ ਨੂੰ ਧਮਕੀ ਭਰੀਆਂ ਕਾਲਾਂ ਕਰਨ, ਫਿਰੌਤੀ ਦੀ ਮੰਗ ਕਰਨ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਤਲਾਂ ਦੇ ਦਾਅਵਿਆਂ ਦੀ ਪੋਸਟ ਕਰਨ ਵਿੱਚ ਸ਼ਾਮਲ ਹੈ।

Truck drivers Strike: ਡਰਾਈਵਰਾਂ ਦੀ ਹੜਤਾਲ ਦਾ ਪੰਜਾਬ 'ਤੇ ਸਿੱਧਾ ਅਸਰ, ਪੈਟਰੋਲ ਪੰਪਾਂ ਤੋਂ ਮੁੱਕ ਗਿਆ ਤੇਲ, ਲੱਗਣ ਲੱਗੀਆਂ ਲੰਬੀਆਂ ਲਾਈਨਾਂ

Truck drivers Strike Punjab: ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਗਏ ਹਿੱਟ ਐਂਡ ਰਨ ਕਾਨੂੰਨ ਖਿਲਾਫ਼ ਦੇਸ਼ ਭਰ 'ਚ ਟਰੱਕ ਡਰਾਈਵਰਾਂ ਦੀ ਹੜਤਾਲ ਜਾਰੀ ਹੈ। ਜਿਸ ਦੇ ਚਲਦੇ ਇਸ ਦਾ ਅਸਰ ਦੇਖਣ ਨੂੰ ਵੀ ਮਿਲਣ ਲੱਗਾ ਹੈ। ਹੜਤਾਲ ਦਾ ਅਸਰ ਪੈਟਰੋਲ ਪੰਪਾ 'ਤੇ ਸਿੱਧਾ ਸਿੱਧਾ ਪੈਣਾ ਸ਼ੁਰੂ ਹੋ ਗਿਆ ਹੈ। ਪੰਜਾਬ 'ਚ ਵੀ ਡਰਾਈਵਰਾਂ ਵੱਲੋਂ ਹੜਤਾਲ ਜਾਰੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ `ਚ ਪੈਟਰੋਲ ਪੰਪਾਂ 'ਤੇ ਪੈਟਰੋਲ ਖ਼ਤਮ ਹੋ ਗਿਆ। ਇਸ ਨਾਲ ਪੰਪ ਮਾਲਕਾ ਨੇ ਪੰਪ ਬੰਦ ਕਰ ਦਿੱਤੇ,  ਏਨਾ ਹੀ ਨਹੀਂ, ਕਈ ਪੰਪਾਂ 'ਤੇ ਡੀਜ਼ਲ ਵੀ ਖ਼ਤਮ ਹੋਣ ਦੀ ਸੂਚਨਾ ਹੈ। ਰੂਪਨਗਰ 'ਚ ਪੈਟਰੋਲ ਪੰਪਾਂ 'ਤੇ ਦੇਰ ਸ਼ਾਮ ਨੂੰ ਪੈਟਰੋਲ ਤੇ ਡੀਜ਼ਲ ਪੁਆਉਣ ਲਈ ਵਾਹਨਾਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਲੁਧਿਆਣਾ ਤੇ ਬਰਨਾਲਾ 'ਚ ਵੀ ਇਹੀ ਸਥਿਤੀ ਰਹੀ।

Punjab Weather Update: ਪੰਜਾਬ 'ਚ ਠੰਢ ਦਾ ਕਹਿਰ! ਮੌਸਮ ਵਿਭਾਗ ਦਾ 5 ਜਨਵਰੀ ਤੱਕ ਅਲਰਟ

Punjab Weather: ਪੰਜਾਬ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਕੜਾਕੇ ਦੀ ਠੰਢ ਨਾਲ ਹੋਈ ਹੈ। ਸਾਲ 2024 ਦੇ ਅੱਜ ਦੂਜੇ ਦਿਨ ਵੀ ਸੀਤ ਲਹਿਰ ਦਾ ਕਹਿਰ ਹੈ। ਪਿਛਲੇ ਦਿਨਾਂ ਤੋਂ ਲਗਾਤਾਰ ਡਿੱਗ ਰਹੇ ਤਾਪਮਾਨ ਨੇ ਲੋਕਾਂ ਨੂੰ ਕੰਬਣੀ ਛੇੜੀ ਰੱਖੀ ਹੈ। ਅੱਜ ਵੀ ਪੰਜਾਬ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ ਤੇ ਆਮ ਜੀਵਨ ਪ੍ਰਭਾਵਿਤ ਹੋ ਰਿਹਾ ਹੈ।ਮੌਸਮ ਵਿਗਿਆਨੀਆਂ ਨੇ ਪੰਜਾਬ ਤੇ ਹਰਿਆਣਾ ਵਿੱਚ ਅਗਲੇ ਚਾਰ ਦਿਨ 2 ਤੋਂ 5 ਜਨਵਰੀ ਤੱਕ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਸਾਲ ਦੇ ਪਹਿਲੇ ਦਿਨ ਪੰਜਾਬ ਦਾ ਗੁਰਦਾਸਪੁਰ ਸਭ ਤੋਂ ਠੰਢਾ ਰਿਹਾ। ਗੁਰਦਾਸਪੁਰ ਵਿੱਚ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਅਨੁਸਾਰ ਸੋਮਵਾਰ ਨੂੰ ਗੁਰਦਾਸਪੁਰ ਸ਼ਹਿਰ ਵਿੱਚ ਸੀਤ ਲਹਿਰ ਦੇ ਨਾਲ-ਨਾਲ ਸੰਘਣੀ ਧੁੰਦ ਵੀ ਪਈ ਰਹੀ ਜਿਸ ਕਾਰਨ ਵਿਜੀਬਿਲੀਟੀ 50 ਤੋਂ 200 ਮੀਟਰ ਤੱਕ ਦਰਜ ਕੀਤੀ ਗਈ। ਇਸੇ ਤਰ੍ਹਾਂ ਪਟਿਆਲਾ, ਬਠਿੰਡਾ, ਅੰਮ੍ਰਿਤਸਰ, ਲੁਧਿਆਣਾ ਤੇ ਚੰਡੀਗੜ੍ਹ ਸ਼ਹਿਰ ’ਚ ਵੀ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ।




 


ਪਿਛੋਕੜ

Punjab Breaking News LIVE, 02 January, 2024: ਪੰਜਾਬ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਕੜਾਕੇ ਦੀ ਠੰਢ ਨਾਲ ਹੋਈ ਹੈ। ਸਾਲ 2024 ਦੇ ਅੱਜ ਦੂਜੇ ਦਿਨ ਵੀ ਸੀਤ ਲਹਿਰ ਦਾ ਕਹਿਰ ਹੈ। ਪਿਛਲੇ ਦਿਨਾਂ ਤੋਂ ਲਗਾਤਾਰ ਡਿੱਗ ਰਹੇ ਤਾਪਮਾਨ ਨੇ ਲੋਕਾਂ ਨੂੰ ਕੰਬਣੀ ਛੇੜੀ ਰੱਖੀ ਹੈ। ਅੱਜ ਵੀ ਪੰਜਾਬ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ ਤੇ ਆਮ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਤੇ ਹਰਿਆਣਾ ਵਿੱਚ ਅਗਲੇ ਚਾਰ ਦਿਨ 2 ਤੋਂ 5 ਜਨਵਰੀ ਤੱਕ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਪੰਜਾਬ 'ਚ ਠੰਢ ਦਾ ਕਹਿਰ! ਮੌਸਮ ਵਿਭਾਗ ਦਾ 5 ਜਨਵਰੀ ਤੱਕ ਅਲਰਟ


Truck drivers Strike: ਡਰਾਈਵਰਾਂ ਦੀ ਹੜਤਾਲ ਦਾ ਪੰਜਾਬ 'ਤੇ ਸਿੱਧਾ ਅਸਰ, ਪੈਟਰੋਲ ਪੰਪਾਂ ਤੋਂ ਮੁੱਕ ਗਿਆ ਤੇਲ, ਲੱਗਣ ਲੱਗੀਆਂ ਲੰਬੀਆਂ ਲਾਈਨਾਂ


Truck drivers Strike Punjab: ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਗਏ ਹਿੱਟ ਐਂਡ ਰਨ ਕਾਨੂੰਨ ਖਿਲਾਫ਼ ਦੇਸ਼ ਭਰ 'ਚ ਟਰੱਕ ਡਰਾਈਵਰਾਂ ਦੀ ਹੜਤਾਲ ਜਾਰੀ ਹੈ। ਜਿਸ ਦੇ ਚਲਦੇ ਇਸ ਦਾ ਅਸਰ ਦੇਖਣ ਨੂੰ ਵੀ ਮਿਲਣ ਲੱਗਾ ਹੈ। ਹੜਤਾਲ ਦਾ ਅਸਰ ਪੈਟਰੋਲ ਪੰਪਾ 'ਤੇ ਸਿੱਧਾ ਸਿੱਧਾ ਪੈਣਾ ਸ਼ੁਰੂ ਹੋ ਗਿਆ ਹੈ। ਪੰਜਾਬ 'ਚ ਵੀ ਡਰਾਈਵਰਾਂ ਵੱਲੋਂ ਹੜਤਾਲ ਜਾਰੀ ਹੈ।  ਪੰਜਾਬ ਦੇ ਕਈ ਜ਼ਿਲ੍ਹਿਆਂ `ਚ ਪੈਟਰੋਲ ਪੰਪਾਂ 'ਤੇ ਪੈਟਰੋਲ ਖ਼ਤਮ ਹੋ ਗਿਆ। ਇਸ ਨਾਲ ਪੰਪ ਮਾਲਕਾ ਨੇ ਪੰਪ ਬੰਦ ਕਰ ਦਿੱਤੇ,  ਏਨਾ ਹੀ ਨਹੀਂ, ਕਈ ਪੰਪਾਂ 'ਤੇ ਡੀਜ਼ਲ ਵੀ ਖ਼ਤਮ ਹੋਣ ਦੀ ਸੂਚਨਾ ਹੈ। ਰੂਪਨਗਰ 'ਚ ਪੈਟਰੋਲ ਪੰਪਾਂ 'ਤੇ ਦੇਰ ਸ਼ਾਮ ਨੂੰ ਪੈਟਰੋਲ ਤੇ ਡੀਜ਼ਲ ਪੁਆਉਣ ਲਈ ਵਾਹਨਾਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਲੁਧਿਆਣਾ ਤੇ ਬਰਨਾਲਾ 'ਚ ਵੀ ਇਹੀ ਸਥਿਤੀ ਰਹੀ। ਜੇਕਰ ਅੱਜ ਸ਼ਾਮ ਤੱਕ ਹੜਤਾਲ ਨਾ ਤੋੜੀ ਗਈ ਤਾਂ ਪੈਟਰੋਲ ਪੰਪ ਮਾਲਕਾਂ ਤੋਂ ਇਲਾਵਾ ਆਮ ਲੋਕ ਵੀ ਪ੍ਰੇਸ਼ਾਨ ਹੋਣਗੇ। ਕਿਉਂਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਸੂਬੇ ਦੇ 45 ਫੀਸਦੀ ਪੈਟਰੋਲ ਪੰਪ ਡਰਾਈ ਹੋ ਜਾਣਗੇ। ਯਾਨੀ ਕਿ ਉਨ੍ਹਾਂ ਦਾ ਤੇਲ ਖਤਮ ਹੋ ਜਾਵੇਗਾ। ਡਰਾਈਵਰਾਂ ਦੀ ਹੜਤਾਲ ਦਾ ਪੰਜਾਬ 'ਤੇ ਸਿੱਧਾ ਅਸਰ, ਪੈਟਰੋਲ ਪੰਪਾਂ ਤੋਂ ਮੁੱਕ ਗਿਆ ਤੇਲ, ਲੱਗਣ ਲੱਗੀਆਂ ਲੰਬੀਆਂ ਲਾਈਨਾਂ


Goldy Brar: ਕੌਣ ਹੈ ਅੱਤਵਾਦੀ ਗੋਲਡੀ ਬਰਾੜ ? ਪਹਿਲਾ ਪਰਚਾ ਕਦੋਂ ਹੋਇਆ ਸੀ ਦਰਜ, ਕੈਨੇਡਾ ਬੈਠਾ 5 ਸੂਬਿਆਂ 'ਚ ਚਲਾ ਰਿਹਾ ਗੈਂਗ 


Terrorist Goldy Brar: ਕੇਂਦਰ ਸਰਕਾਰ ਨੇ ਸੋਮਵਾਰ (1 ਜਨਵਰੀ) ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (UAPA) ਤਹਿਤ ਗੈਂਗਸਟਰ ਗੋਲਡੀ ਬਰਾੜ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਗੋਲਡੀ ਬਰਾੜ ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਗੋਲਡੀ ਬਰਾੜ ਨੂੰ ਸਰਹੱਦ ਪਾਰ ਸਥਿਤ ਅੱਤਵਾਦੀ ਏਜੰਸੀਆਂ ਦਾ ਸਮਰਥਨ ਮਿਲਦਾ ਹੈ ਅਤੇ ਉਹ ਕਈ ਕਤਲਾਂ ਵਿਚ ਸ਼ਾਮਲ ਰਿਹਾ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਬਰਾੜ ਰਾਸ਼ਟਰਵਾਦੀ ਨੇਤਾਵਾਂ ਨੂੰ ਧਮਕੀ ਭਰੀਆਂ ਕਾਲਾਂ ਕਰਨ, ਫਿਰੌਤੀ ਦੀ ਮੰਗ ਕਰਨ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਤਲਾਂ ਦੇ ਦਾਅਵਿਆਂ ਦੀ ਪੋਸਟ ਕਰਨ ਵਿੱਚ ਸ਼ਾਮਲ ਹੈ। ਕੌਣ ਹੈ ਅੱਤਵਾਦੀ ਗੋਲਡੀ ਬਰਾੜ ? ਪਹਿਲਾ ਪਰਚਾ ਕਦੋਂ ਹੋਇਆ ਸੀ ਦਰਜ, ਕੈਨੇਡਾ ਬੈਠਾ 5 ਸੂਬਿਆਂ 'ਚ ਚਲਾ ਰਿਹਾ ਗੈਂਗ




 


- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.