Punjab Breaking News LIVE: ਕੇਜਰੀਵਾਲ ਤੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ, ਮੰਡੀ 'ਚ ਫਸਲ ਦੀ ਢੇਰੀ ਲਾਉਂਦਿਆਂ ਹੀ ਕਿਸਾਨਾਂ ਦੇ ਖਾਤੇ 'ਚ ਪੈ ਜਾਣਗੇ ਪੈਸੇ

Punjab Breaking News LIVE, 02 October, 2023: ਕੇਜਰੀਵਾਲ ਤੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ, ਮੰਡੀ 'ਚ ਫਸਲ ਦੀ ਢੇਰੀ ਲਾਉਂਦਿਆਂ ਹੀ ਕਿਸਾਨਾਂ ਦੇ ਖਾਤੇ 'ਚ ਪੈ ਜਾਣਗੇ ਪੈਸੇ

ABP Sanjha Last Updated: 02 Oct 2023 03:59 PM
Paddy Procurement: ਸੀਐਮ ਭਗਵੰਤ ਮਾਨ ਦਾ ਐਲਾਨ, ਮੰਡੀ 'ਚ ਫਸਲ ਦੀ ਢੇਰੀ ਲਾਉਂਦਿਆਂ ਹੀ ਕਿਸਾਨਾਂ ਦੇ ਖਾਤੇ 'ਚ ਪੈ ਜਾਣਗੇ ਪੈਸੇ

ਸਰਕਾਰੀ ਬੁਲਾਰੇ ਮੁਤਾਬਕ ਇਸ ਵਾਰ ਸੂਬੇ ਵਿਚ 1854 ਖ਼ਰੀਦ ਕੇਂਦਰ ਬਣਾਏ ਗਏ ਹਨ। ਸੂਬਾ ਸਰਕਾਰ ਵੱਲੋਂ 182 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿੱਥਿਆ ਗਿਆ ਹੈ ਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਸੂਬੇ ਨੂੰ ਕਰੀਬ 37,625 ਹਜ਼ਾਰ ਕਰੋੜ ਦੀ ਕੈਸ਼ ਕਰੈਡਿਟ ਲਿਮਟ ਜਾਰੀ ਕਰ ਦਿੱਤੀ ਗਈ ਹੈ। ਦੂਜੇ ਸੂਬਿਆਂ ’ਚੋਂ ਫ਼ਸਲ ਨੂੰ ਰੋਕਣ ਵਾਸਤੇ ਅੰਤਰਰਾਜੀ ਸਰਹੱਦਾਂ ’ਤੇ ਨਾਕੇ ਲਗਾਏ ਗਏ ਹਨ। ਡਿਪਟੀ ਕਮਿਸ਼ਨਰਾਂ ਨੇ ਖ਼ਰੀਦ ਏਜੰਸੀਆਂ ਨਾਲ ਆਪੋ-ਆਪਣੇ ਜ਼ਿਲ੍ਹਿਆਂ ਵਿਚ ਮੀਟਿੰਗਾਂ ਕੀਤੀਆਂ ਤੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ।

Sukhpal Khaira Case 'ਚ ਪੰਜਾਬ ਦੇ ਰਾਜਪਾਲ ਦੀ ਐਂਟਰੀ, ਡੀਜੀਪੀ ਤੋਂ ਤਲਬ ਕੀਤੀਆਂ ਆਹ ਰਿਪੋਰਟਾਂ

ਸਾਲ 2015 ਦੇ NDPS ਕੇਸ ਵਿੱਚ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਕਾਰਨ ਪੰਜਾਬ ਵਿੱਚ ਸਿਆਸੀ ਮਾਹੌਲ ਕਾਫ਼ੀ ਭੱਖਿਆ ਹੋਇਆ ਹੈ। ਇਸ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ।ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖ ਕੇ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਮੰਗੀ ਹੈ।

Punjab News: ਰਵਨੀਤ ਬਿੱਟੂ ਦੀ ਸਿਆਸੀ ਰਣਨੀਤੀ ! ਵਿਰੋਧੀ ਤਾਂ ਵਿਰੋਧੀ ਆਪਣੇ ਵੀ ਰਗੜ ਛੱਡੇ, ਜਾਣੋ ਕੀ ਕਿਹਾ

ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ 'ਤੇ ਪਾਰਟੀ ਉਨ੍ਹਾਂ ਦੇ ਨਾਲ ਖੜ੍ਹੀ ਹੈ। ਸਰਕਾਰ ਗ਼ਲਤ ਬਦਲਾ ਲੈ ਰਹੀ ਹੈ। ਸੁਖਪਾਲ ਖਹਿਰਾ ਕਈ ਵਾਰ ਇਹ ਲੜਾਈ ਲੜ ਚੁੱਕੇ ਹਨ। ਉਹ ਇਕੱਲੇ ਹੀ ਲੜਾਈ ਲੜਨ ਦੇ ਸਮਰੱਥ ਹਨ। ਸੁਖਪਾਲ ਸਿੰਘ ਖਹਿਰਾ ਨੂੰ ਪਹਿਲਾਂ ਵੀ ਸੁਪਰੀਮ ਕੋਰਟ ਨੇ ਬਰੀ ਕੀਤਾ ਸੀ ਤੇ ਹੁਣ ਵੀ ਉਹ ਬਰੀ ਹੋ ਜਾਣਗੇ।

Gangster Deepak Mann:  Punjab ਦੀ ਗੈਂਗਵਾਰ ਹਰਿਆਣਾ ਪਹੁੰਚੀ

ਪੰਜਾਬ ਦੇ ਗੈਂਗਸਟਰ ਦੀਪਕ ਮਾਨ ਦੀ ਲਾਸ਼ ਸੋਨੀਪਤ ਦੇ ਹਰਸਾਣਾ ਪਿੰਡ ਤੋਂ ਮਿਲਣ ਮਗਰੋਂ ਸਨਸਨੀ ਫੈਲ ਗਈ ਹੈ। ਦੀਪਕ ਦੇ ਸਰੀਰ 'ਤੇ ਕਈ ਗੋਲੀਆਂ ਦੇ ਨਿਸ਼ਾਨ ਹਨ। ਉਧਰ, ਗੈਂਗਸਟਰ ਗੋਲਡੀ ਬਰਾੜ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਦੀਪਕ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸੋਨੀਪਤ ਪੁਲਿਸ ਦੀਪਕ ਦੇ ਕਤਲ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਦਰਅਸਲ ਪੰਜਾਬ ਤੋਂ ਸ਼ੁਰੂ ਹੋਈ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਗੈਂਗ ਤੇ ਦਵਿੰਦਰ ਬੰਬੀਹਾ ਗੈਂਗ ਵਿਚਾਲੇ ਗੈਂਗਵਾਰ ਹੁਣ ਹਰਿਆਣਾ ਦੀ ਧਰਤੀ ਨੂੰ ਖੂਨ ਨਾਲ ਲਾਲ ਕਰਦੀ ਨਜ਼ਰ ਆ ਰਹੀ ਹੈ। ਹਰਿਆਣਾ ਦੇ ਸੋਨੀਪਤ ਦੇ ਪਿੰਡ ਹਰਸਾਣਾ 'ਚ ਦੀਪਕ ਨਾਂ ਦੇ ਸ਼ੂਟਰ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਦੀਪਕ ਮਾਨ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਸੀ ਤੇ ਪੰਜਾਬ ਪੁਲਿਸ ਦਾ ਮੋਸਟ ਵਾਂਟੇਡ ਅਪਰਾਧੀ ਸੀ।

ISIS Module: ਦਿੱਲੀ ਪੁਲਿਸ ਨੇ ਫੜਿਆ ISIS ਅੱਤਵਾਦੀ, NIA ਨੇ ਰੱਖਿਆ ਸੀ 3 ਲੱਖ ਦਾ ਇਨਾਮ, ਜਾਣੋ ਕੌਣ ਹੈ ?

ISIS Module: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ISIS ਮਾਡਿਊਲ ਦੇ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਅੱਤਵਾਦੀ ਦਾ ਨਾਂ ਸ਼ਾਹਨਵਾਜ਼ ਦੱਸਿਆ ਗਿਆ ਹੈ, ਜਿਸ ਨੂੰ ਦਿੱਲੀ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਹੈ। ਰਾਸ਼ਟਰੀ ਸੁਰੱਖਿਆ ਏਜੰਸੀ (ਐੱਨ.ਆਈ.ਏ.) ਨੇ ਇਸ ਅੱਤਵਾਦੀ 'ਤੇ 3 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਇਹ ਅੱਤਵਾਦੀ NIA ਦਾ ਮੋਸਟ ਵਾਂਟੇਡ ਅੱਤਵਾਦੀ ਹੈ, ਜਿਸ ਨੂੰ ਸ਼ਾਹਨਵਾਜ਼ ਉਰਫ ਸ਼ਫੀ ਉਜ਼ਾਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। 

Punjab News: ਕੈਪਟਨ ਤੇ ਸਿੱਧੂ ਦੇ ਗੜ੍ਹ 'ਚ ਕੇਜਰੀਵਾਲ, ਰਾਹੁਲ ਗਾਂਧੀ ਵੀ ਪਹੁੰਚੇ ਪੰਜਾਬ

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ 'ਤੇ ਹਨ। ਇੱਕ ਮਹੀਨੇ ਅੰਦਰ ਇਹ ਉਨ੍ਹਾਂ ਦੀ ਦੂਜੀ ਪੰਜਾਬ ਫੇਰੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਮੰਨੇ ਜਾਂਦੇ ਪਟਿਆਲਾ ਵਿੱਚ ਕੇਜਰੀਵਾਲ ਅੱਜ ਇੱਕ ਰੈਲੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਹੋਣਗੇ। ਪਟਿਆਲਾ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਦਾ ਵੀ ਗ੍ਰਹਿ ਜ਼ਿਲ੍ਹਾ ਵੀ ਹੈ। ਇਸ ਪਟਿਆਲਾ ਵਿੱਚ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਇਸ ਰੈਲੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

India-Canada Relations: ਖਾਲਿਸਤਾਨੀ ਲੀਡਰ ਨਿੱਝਰ ਦੀ ਮੌਤ ਮਗਰੋਂ ਤਿੜਕਣ ਲੱਗੇ ਭਾਰਤ ਤੇ ਕੈਨੇਡਾ ਦੇ ਰਿਸ਼ਤੇ

ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਮੌਤ ਮਗਰੋਂ ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇਸ ਦਾ ਅਸਰ ਇਸ ਸਾਲ ਦੇ ਸਭ ਤੋਂ ਵੱਡੇ ‘ਇੰਡੋ-ਕੈਨੇਡੀਅਨ ਐਵਾਰਡਜ਼ ਨਾਈਟ’ ਸਮਾਰੋਹ ਉਤੇ ਵੀ ਦੇਖਣ ਨੂੰ ਮਿਲਿਆ। ਇਸ ਮੌਕੇ ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਤੇ ਕਈ ਹੋਰ ਕੈਨੇਡੀਅਨ ਆਗੂ ਨਹੀਂ ਪਹੁੰਚੇ, ਹਾਲਾਂਕਿ ਪ੍ਰਮੁੱਖ ਭਾਰਤੀ-ਕੈਨੇਡੀਅਨ ਸੰਸਦ ਮੈਂਬਰ ਚੰਦਰਾ ਆਰਿਆ ਨੇ ਹਾਜ਼ਰੀ ਦਰਜ ਕਰਵਾਈ। ਇਸ ਤੋਂ ਇਲਾਵਾ ਸੂਬੇ ਦੇ ਕੁਝ ਵਿਧਾਇਕ ਤੇ ਸਥਾਨਕ ਮੇਅਰ ਵੀ ਹਾਜ਼ਰ ਸਨ।

Arvind Kejriwal in Punjab: ਅਰਵਿੰਦ ਕੇਜਰੀਵਾਲ ਦਾ ਐਲਾਨ, ਅੱਜ ਪੰਜਾਬ 'ਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਹੋਣ ਜਾ ਰਹੀ...

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਆ ਰਹੇ ਹਨ। ਉਹ ਪਟਿਆਲਾ ਵਿੱਚ ਸੂਬਾਈ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਪੰਜਾਬ ਦੌਰੇ ਤੋਂ ਪਹਿਲਾਂ ਕੇਜਰੀਵਾਲ ਨੇ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅੱਜ ਪੰਜਾਬ ਵਿੱਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਅੱਜ ਗਾਂਧੀ ਜਯੰਤੀ ਮੌਕੇ ਪੰਜਾਬ ਵਿੱਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਓਟੀ, ਆਈਸੀਯੂ ਆਦਿ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ। ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਇਸ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਵੇਗਾ।

Paddy Procurement in Punjab: ਮੰਡੀ 'ਚ ਫਸਲ ਦੀ ਢੇਰੀ ਲਾਉਂਦਿਆਂ ਹੀ ਕਿਸਾਨਾਂ ਦੇ ਖਾਤੇ 'ਚ ਪੈ ਜਾਣਗੇ ਪੈਸੇ

ਪੰਜਾਬ ’ਚ ਝੋਨੇ ਦੀ ਸਰਕਾਰੀ ਖ਼ਰੀਦ ਪਹਿਲੀ ਅਕਤਬੂਰ ਤੋਂ ਸ਼ੁਰੂ ਹੋ ਗਈ ਹੈ। ਕੱਲ੍ਹ ਐਤਵਾਰ ਹੋਣ ਕਰਕੇ ਕੰਮ ਮੱਠਾ ਹੀ ਰਿਹਾ ਪਰ ਅੱਜ ਝੋਨੇ ਦੀ ਖਰੀਦ ਤੇਜ਼ੀ ਫੜ ਲਵੇਗੀ। ਪਹਿਲੇ ਦਿਨ ਮੰਡੀਆਂ ਵਿੱਚ 12 ਹਜ਼ਾਰ ਟਨ ਫ਼ਸਲ ਆਈ। ਉਂਝ ਐਤਕੀਂ ਮੁੱਢਲੇ ਪੜਾਅ ’ਤੇ ਝੋਨੇ ਦੀ ਕਟਾਈ ਸੁਸਤ ਚਾਲ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਕਿਉਂਕਿ ਜੁਲਾਈ ਤੇ ਅਗਸਤ ਮਹੀਨੇ ’ਚ ਪੰਜਾਬ ਨੂੰ ਹੜ੍ਹਾਂ ਦੀ ਮਾਰ ਝੱਲਣੀ ਪਈ ਸੀ। ਕਈ ਜ਼ਿਲ੍ਹਿਆਂ ਦੇ ਵੱਡੇ ਰਕਬੇ ਵਿੱਚ ਝੋਨੇ ਦੀ ਦੁਬਾਰਾ ਲੁਆਈ ਕਰਨੀ ਪਈ ਸੀ।

Rahul Gandhi : ਰਾਹੁਲ ਗਾਂਧੀ ਅੱਜ ਆਉਣਗੇ ਅੰਮ੍ਰਿਤਸਰ, ਹਰਿਮੰਦਰ ਸਾਹਿਬ ਪਹੁੰਚ ਕੇ ਲੈਣਗੇ ਅਸ਼ੀਰਵਾਦ

ਭਾਰਤੀ ਰਾਸ਼ਟਰੀ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅੱਜ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੇ ਹਨ। ਰਾਹੁਲ ਗਾਂਧੀ ਦਾ ਇਹ ਦੌਰਾ ਨਿੱਜੀ ਹੈ ਅਤੇ ਇਸ ਪੂਰੇ ਦੌਰੇ ਦੌਰਾਨ ਉਨ੍ਹਾਂ ਦੇ ਆਸ-ਪਾਸ ਕੁਝ ਸੀਨੀਅਰ ਆਗੂ ਹੀ ਹੋਣ ਵਾਲੇ ਹਨ। ਉਨ੍ਹਾਂ ਦਾ ਇਹ ਦੌਰਾ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿਚਾਲੇ ਭਾਰਤ ਗਠਜੋੜ ਨੂੰ ਲੈ ਕੇ ਤਕਰਾਰ ਚੱਲ ਰਹੀ ਹੈ।

ਪਿਛੋਕੜ

Punjab Breaking News LIVE, 02 October, 2023: ਕੰਪਿਊਟਰ ਅਧਿਆਪਕਾਂ ਨੇ ਸੂਬਾ ਸਰਕਾਰ ਦੀ ਵਾਅਦਾ ਖਿਲਾਫੀ ਤੇ ਟਾਲ ਮਟੌਲ ਵਾਲੀ ਨੀਤੀ ਤੋਂ ਅੱਕ ਕੇ ਹੁਣ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾ ਲਿਆ ਹੈ। ਇਸ ਲੜੀ ਤਹਿਤ ਕੰਪਿਊਟਰ ਅਧਿਆਪਕਾਂ ਨੇ ਸੂਬਾ ਸਰਕਾਰ ਵੱਲੋਂ ਅੱਜ 2 ਅਕਤੂਬਰ ਨੂੰ ਪਟਿਆਲਾ ਵਿੱਚ ਉਲੀਕੇ ਸੂਬਾ ਪੱਧਰੀ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਕਾਲੀਆਂ ਝੰਡੀਆਂ ਨਾਲ ਫਿਰੋਧ ਕੀਤਾ ਜਾਵੇਗਾ। ਕੇਜਰੀਵਾਲ ਦੇ ਪਟਿਆਲਾ ਦੌਰੇ 'ਤੇ ਹੋ ਸਕਦਾ ਹੰਗਾਮਾ!


 


ਸੀਐਮ ਭਗਵੰਤ ਮਾਨ ਦਾ ਐਲਾਨ, ਮੰਡੀ 'ਚ ਫਸਲ ਦੀ ਢੇਰੀ ਲਾਉਂਦਿਆਂ ਹੀ ਕਿਸਾਨਾਂ ਦੇ ਖਾਤੇ 'ਚ ਪੈ ਜਾਣਗੇ ਪੈਸੇ


Paddy Procurement in Punjab: ਪੰਜਾਬ ’ਚ ਝੋਨੇ ਦੀ ਸਰਕਾਰੀ ਖ਼ਰੀਦ ਪਹਿਲੀ ਅਕਤਬੂਰ ਤੋਂ ਸ਼ੁਰੂ ਹੋ ਗਈ ਹੈ। ਕੱਲ੍ਹ ਐਤਵਾਰ ਹੋਣ ਕਰਕੇ ਕੰਮ ਮੱਠਾ ਹੀ ਰਿਹਾ ਪਰ ਅੱਜ ਝੋਨੇ ਦੀ ਖਰੀਦ ਤੇਜ਼ੀ ਫੜ ਲਵੇਗੀ। ਪਹਿਲੇ ਦਿਨ ਮੰਡੀਆਂ ਵਿੱਚ 12 ਹਜ਼ਾਰ ਟਨ ਫ਼ਸਲ ਆਈ। ਉਂਝ ਐਤਕੀਂ ਮੁੱਢਲੇ ਪੜਾਅ ’ਤੇ ਝੋਨੇ ਦੀ ਕਟਾਈ ਸੁਸਤ ਚਾਲ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਕਿਉਂਕਿ ਜੁਲਾਈ ਤੇ ਅਗਸਤ ਮਹੀਨੇ ’ਚ ਪੰਜਾਬ ਨੂੰ ਹੜ੍ਹਾਂ ਦੀ ਮਾਰ ਝੱਲਣੀ ਪਈ ਸੀ। ਕਈ ਜ਼ਿਲ੍ਹਿਆਂ ਦੇ ਵੱਡੇ ਰਕਬੇ ਵਿੱਚ ਝੋਨੇ ਦੀ ਦੁਬਾਰਾ ਲੁਆਈ ਕਰਨੀ ਪਈ ਸੀ। ਸੀਐਮ ਭਗਵੰਤ ਮਾਨ ਦਾ ਐਲਾਨ, ਮੰਡੀ 'ਚ ਫਸਲ ਦੀ ਢੇਰੀ ਲਾਉਂਦਿਆਂ ਹੀ ਕਿਸਾਨਾਂ ਦੇ ਖਾਤੇ 'ਚ ਪੈ ਜਾਣਗੇ ਪੈਸੇ


 


ਰਾਹੁਲ ਗਾਂਧੀ ਅੱਜ ਆਉਣਗੇ ਅੰਮ੍ਰਿਤਸਰ, ਹਰਿਮੰਦਰ ਸਾਹਿਬ ਪਹੁੰਚ ਕੇ ਲੈਣਗੇ ਅਸ਼ੀਰਵਾਦ


Rahul Gandhi in Amritsar: ਭਾਰਤੀ ਰਾਸ਼ਟਰੀ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅੱਜ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੇ ਹਨ। ਰਾਹੁਲ ਗਾਂਧੀ ਦਾ ਇਹ ਦੌਰਾ ਨਿੱਜੀ ਹੈ ਅਤੇ ਇਸ ਪੂਰੇ ਦੌਰੇ ਦੌਰਾਨ ਉਨ੍ਹਾਂ ਦੇ ਆਸ-ਪਾਸ ਕੁਝ ਸੀਨੀਅਰ ਆਗੂ ਹੀ ਹੋਣ ਵਾਲੇ ਹਨ। ਉਨ੍ਹਾਂ ਦਾ ਇਹ ਦੌਰਾ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿਚਾਲੇ ਭਾਰਤ ਗਠਜੋੜ ਨੂੰ ਲੈ ਕੇ ਤਕਰਾਰ ਚੱਲ ਰਹੀ ਹੈ। ਰਾਹੁਲ ਗਾਂਧੀ ਅੱਜ ਆਉਣਗੇ ਅੰਮ੍ਰਿਤਸਰ, ਹਰਿਮੰਦਰ ਸਾਹਿਬ ਪਹੁੰਚ ਕੇ ਲੈਣਗੇ ਅਸ਼ੀਰਵਾਦ


 


Asian Games 2023: ਭਾਰਤ ਨੇ ਜਿੱਤੇ ਰਿਕਾਰਡ 15 ਗੋਲਡ ਮੈਡਲ


Asian Games 8th Day Highlights: ਏਸ਼ੀਅਨ ਖੇਡਾਂ ਵਿੱਚ ਐਤਵਾਰ ਦਾ ਦਿਨ ਭਾਰਤ ਲਈ ਸ਼ਾਨਦਾਰ ਰਿਹਾ। ਏਸ਼ੀਆਈ ਖੇਡਾਂ ਦੇ ਅੱਠਵੇਂ ਦਿਨ ਭਾਰਤ ਨੇ 15 ਤਗਮੇ ਜਿੱਤੇ। ਇਸ ਨਾਲ ਭਾਰਤ ਨੇ 50 ਤਗਮਿਆਂ ਦਾ ਅੰਕੜਾ ਪਾਰ ਕਰ ਲਿਆ ਹੈ। ਦਰਅਸਲ ਏਸ਼ਿਆਈ ਖੇਡਾਂ ਦੇ ਪਹਿਲੇ ਦਿਨ ਭਾਰਤ ਨੂੰ ਪੰਜ ਤਗ਼ਮੇ ਮਿਲੇ ਹਨ। ਇਸ ਤੋਂ ਬਾਅਦ ਦੂਜੇ ਦਿਨ 6 ਮੈਡਲ ਜਿੱਤੇ। ਇਸ ਤੋਂ ਬਾਅਦ ਤੀਜੇ, ਚੌਥੇ, ਪੰਜਵੇਂ, ਛੇਵੇਂ, ਸੱਤਵੇਂ ਅਤੇ ਅੱਠਵੇਂ ਦਿਨ ਭਾਰਤ ਨੇ 3, 8, 3, 8, 7 ਅਤੇ 5 ਤਮਗੇ ਜਿੱਤੇ। Asian Games 2023: ਭਾਰਤ ਨੇ ਜਿੱਤੇ ਰਿਕਾਰਡ 15 ਗੋਲਡ ਮੈਡਲ


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.